ਯੂ ਐਨ:-ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਬਣਾਉਣ ਦੇ ਫ਼ੈਸਲੇ ਉੱਪਰ ਅਮਰੀਕੀ ਰਾਸ਼ਟਰਪਤੀ ਡੋਲਾਨਡ ਟਰੰਪ ਨੂੰ ਜ਼ੋਰਦਾਰ ਝਟਕਾ ਲੱਗਾ ਹੈ।ਜਿੱਥੇ ਭਾਰਤ ਨੇ ਟਰੰਪ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਉੱਥੇ ਸੌ ਹੋਰ ਦੇਸ਼ਾਂ ਨੇ ਵੀ ਟਰੰਪ ਦੇ ਇਸ ਫੈਸਲੇ ਨੂੰ ਨਕਾਰਿਆ ਹੈ।ਚੇਤੇ ਰਹੇ ਡੋਨਲਡ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੋ ਵੀ ਯੂ ਐਨ ਵਿੱਚ ਅਮਰੀਕਾ ਦੇ ਵਿਰੁੱਧ ਜਾਵੇਗਾ ਉਸ ਦੀ ਆਰਥਿਕ ਮਦਦ ਵਿੱਚ ਕਟੌਤੀ ਕੀਤੀ ਜਾਵੇਗੀ।ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦਾ 128 ਦੇਸ਼ਾਂ ਨੇ ਸਮਰਥਨ ਕੀਤਾ 9 ਮੁਲਕਾਂ ਨੇ ਵਿਰੁੱਧ ਵੋਟ ਪਾਈ ਹੈ।ਭਾਰਤ ਵੱਲੋਂ ਟਰੰਪ ਦਾ ਵਿਰੋਧ ਕਰਨ ਤੇ ਹੁਣ ਦੇਖਣਾ ਹੋਵੇਗਾ ਕਿ ਅਮਰੀਕਾ ਭਾਰਤ ਦੇ ਇਸ ਫੈਸਲੇ ਨੂੰ ਕਿਵੇਂ ਲੈਂਦਾ ਹੈ। ਬਹੁਤ ਸਾਰੇ ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਆਪਣੀ ਵਿਦੇਸ਼ ਨੀਤੀ ਆਜ਼ਾਦ ਰੱਖਣੀ ਚਾਹੀਦੀ ਹੈ।ਕਿਸੇ ਦੇਸ਼ ਦਾ ਪਿਛਲੱਗ ਨਹੀਂ ਬਣਨਾ ਚਾਹੀਦਾ ਕਿਉਂਕਿ ਭਾਰਤ ਦੀ ਵੀ ਹੁਣ ਇਸ ਦੁਨੀਆਂ ਵਿੱਚ ਅਹਿਮੀਅਤ ਹੈ ਅਤੇ ਵੱਡਾ ਮੁਲਕ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


