Ad-Time-For-Vacation.png

ਮੋਦੀ ਬੌਖ਼ਲਾਅ ਗਏ ਹਨ, ਮੈਨੂੰ ਮਰਵਾ ਵੀ ਸਕਦੇ ਹਨ: ਕੇਜਰੀਵਾਲ

ਨਵੀਂ ਦਿੱਲੀ,: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਗੜਾ ਹਮਲਾ ਕਰਦਿਆਂ ਕਿਹਾ, ‘ ਮੋਦੀ ਜੀ ਬੌਖ਼ਲਾਅ ਗਏ ਹਨ, ਮੈਨੂੰ ਮਰਵਾ ਸਕਦੇ ਹਨ।’ ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੀ ਦੇਸ਼ ਸੁਰੱਖਿਅਤ ਹੱਥਾਂ ਵਿਚ ਹੈ?ਆਪ ਦੇ ਕਈ ਵਿਧਾਇਕਾਂ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿੰਦਿਆਂ ਕੇਜਰੀਵਾਲ ਨੇ ਵਿਧਾਇਕਾਂ ਵਿਰੁਧ ‘ਜ਼ੁਲਮ ਦੇ ਇਸ ਚੱਕਰ’ ਲਈ ਮੋਦੀ ਨੂੰ ‘ਮਾਸਟਰਮਾਈਂਡ’ ਕਰਾਰ ਦਿਤਾ ਅਤੇ ਕਿਹਾ ਕਿ ਉਹ ਪਾਰਟੀ ਦਾ ਸਫ਼ਾਇਆ ਕਰਨ ‘ਤੇ ਤੁਲੇ ਹਨ। ਮੌਜੂਦਾ ਸਮੇਂ ਨੂੰ ਬਹੁਤ ਅਹਿਮ ਕਰਾਰ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਆਪ ਦੇ ਕਾਰਕੁਨਾਂ, ਵਿਧਾਇਕਾਂ ਅਤੇ ਦਿੱਲੀ ਸਰਕਾਰ ਦੇ ਮੰਤਰੀਆਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਖ਼ਰਾਬ ਹੋਣਗੇ ਅਤੇ ਅਜਿਹੇ ਵਿਚ ਜੇ ਉਹ ਮਜ਼ਬੂਤ ਨਹੀਂ ਹਨ ਤਾਂ ਪਾਰਟੀ ਛੱਡ ਦੇਣ। ਆਨਲਾਈਨ ਜਾਰੀ ਕੀਤੇ ਗਏ ਅਪਣੇ ਦਸ ਮਿੰਟ ਦੇ ਵੀਡੀਉ ਸੰਦੇਸ਼ ਵਿਚ ਕੇਜਰੀਵਾਲ ਨੇ ਕਿਹਾ, ”ਉਹ (ਮੋਦੀ) ਕਿਸੇ ਵੀ ਹੱਦ ਤਕ ਜਾ ਸਕਦੇ ਹਨ, ਸਾਨੂੰ ਮਰਵਾ ਸਕਦੇ ਹਨ।”

ਉਹ ਮੈਨੂੰ ਮਰਵਾ ਸਕਦੇ ਹਨ। ਤੁਸੀਂ ਲੋਕ ਅਪਣੇ ਪਰਵਾਰ ਨਾਲ ਗੱਲ ਕਰੋ ਅਤੇ ਕੀ ਤੁਸੀਂ ਕੁਰਬਾਨੀ ਦੇਣ ਲਈ ਤਿਆਰ ਹੋ। ਸਾਡੇ ਵਿਧਾਇਕਾਂ ਨੂੰ ਜੇਲ ਜਾਣਾ ਪਵੇਗਾ। ਜੇ ਤੁਸੀਂ ਤਿਆਰ ਹੋ ਤਾਂ ਸਾਡੇ ਨਾਲ ਰਹੋ, ਨਹੀਂ ਤਾਂ ਛੱਡ ਦਿਉ।” ਉਨ੍ਹਾਂ ਕਿਹਾ ਕਿ ਮੋਦੀ ਬੁਰੀ ਤਰ੍ਹਾਂ ਨਾਲ ਬੌਖ਼ਲਾਅ ਗਏ ਹਨ ਤੇ ਕਿਸੇ ਵੀ ਤਰ੍ਹਾਂ ਆਪ ਨੂੰ ਖ਼ਤਮ ਕਰਨਾ ਚਾਹੁੰਦੇ ਹਨ।ਕੇਜਰੀਵਾਲ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਕਿਸੇ ਤਰਕ ਜਾਂ ਕਾਰਨ ਦੀ ਥਾਂ ਗੁੱਸੇ ਵਿਚ ਫ਼ੈਸਲਾ ਕਰਨ ਲਗਣਗੇ ਤਾਂ ਦੇਸ਼ ਖ਼ਤਰੇ ਵਿਚ ਪੈ ਜਾਵੇਗਾ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ”ਅਹਿਮ ਸਵਾਲ ਇਹ ਹੈ ਕਿ ਕੀ ਦੇਸ਼ ਸੁਰੱਖਿਅਤ ਹੱਥਾਂ ਵਿਚ ਹੈ?” ਦਿੱਲੀ ਦੇ ਮੁੱਖ ਮੰਤਰੀ ਨੇ ਫ਼ਰਜ਼ੀ ਦੋਸ਼ਾਂ ਵਿਚ ਅਪਣੇ 10 ਵਿਧਾਇਕਾਂ ਦੀ ਗ੍ਰਿਫ਼ਤਾਰੀ, ਇਕ ਵਿਧਾਇਕ ‘ਤੇ ਆਮਦਨ ਟੈਕਸ ਕਾਰਨ ਛਾਪੇ ਅਤੇ 21 ਵਿਧਾਇਕਾਂ ਨੂੰ ਅਯੋਗ ਕਰਵਾਉਣ ਦੀ ਕੋਸ਼ਿਸ਼ ਦਾ ਹਵਾਲਾ ਦਿਤਾ।

ਉਨ੍ਹਾਂ ਕਿਹਾ ਕਿ ਇਹ ਜ਼ੁਲਮ ਦੇ ਚੱਕਰ ਵਰਗਾ ਹੈ। ਮੈਨੂੰ ਹੈਰਾਨੀ ਹੋ ਰਹੀ ਹੈ ਕਿ ਇਹ ਸੱਭ ਕਿਉਂ ਹੋ ਰਿਹਾ ਹੈ? ਲੋਕ ਸਵਾਲ ਕਰਦੇ ਹਨ ਕਿ ਮੈਂ ਮੋਦੀ ਜੀ ਨੂੰ ਜ਼ਿੰਮੇਵਾਰ ਠਹਿਰਾਉਂਦਾ ਹਾਂ। ਮੈਂ ਜਾਣਨਾ ਚਾਹੁੰਦਾ ਹਾਂ ਕਿ ਸੀਬੀਆਈ, ਆਮਦਨ ਟੈਕਸ ਦੇ ਛਾਪੇ ਦਾ ਮਾਸਟਰਮਾਈਂਡ ਕੌਣ ਹੈ? ਆਪ ਕਨਵੀਨਰ ਨੇ ਕਿਹਾ, ”ਅਮਿਤ ਸ਼ਾਹ, ਮੋਦੀ ਜੀ, ਪੀਐਮਓ। ਸਾਰੇ ਇਕੱਠੇ ਹਨ। ਮੋਦੀਜੀ ਦੇ ਉਕਸਾਵੇ ‘ਤੇ ਅਮਿਤ ਸ਼ਾਹ ਇਹ ਸੱਭ ਕਰ ਰਹੇ ਹਨ ਪਰ ਇਹ ਇਕ ਸਰੋਤ ਰਾਹੀਂ ਹੋ ਰਿਹਾ ਹੈ।”

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.