Ad-Time-For-Vacation.png

ਮੇਰਾ ਪੁੱਤਰ ਆਖ਼ਰਕਾਰ ਸ਼ਾਂਤੀ ਵਿਚ ਅਰਾਮ ਕਰ ਸਕਦਾ ਹੈ

ਸ੍ਰੀ ਨਗਰ: ਇਥੋਂ ਕੁਝ ਮੀਲ ਦੂਰ ਤ੍ਰਾਲ ਦੇ ਰਹਿਣ ਵਾਲੇ ਰਸ਼ੀਕ ਭੱਟ ਅਤੇ ਅਵੰਤੀਪੁਰਾ ਦੇ ਉਨ੍ਹਾਂ ਦੇ ਸਹਿਯੋਗੀ ਸ਼ਬੀਰ ਅਹਿਮਦ ਡਾਰ ਦੋਵੇਂ ਭਾਰਤੀ ਫੌਜ ਨਾਲ ਮੁੱਠ ਭੇੜ ਵਿੱਚ ਮਾਰੇ ਗਏ।
ਗੁਲਾਮ ਭੱਟ, ਜੋ ਰਸ਼ੀਕ ਭ੍ਨਟ ਦਾ ਪਿਤਾ ਹੈ ਨੇ ਕਿਹਾ ਕਿ ਉਹ ਜਾਣਦਾ ਸੀ ਕਿ ਉਸ ਦਾ ਪੁੱਤਰ ਲੰਮੇ ਸਮੇਂ ਤੱਕ ਨਹੀਂ ਰਹੇਗਾ।ਭਾਰਤੀ ਦੀ ਸਰਕਾਰੀ ਫ਼ੌਜ ਨੇ ਉਸ ਨੂੰ ਦਿਨ-ਰਾਤ ਪਰੇਸ਼ਾਨ ਅਤੇ ਉਸਤੇ ਅਤਿਆਚਾਰ ਕਰਨਾ ਸੀ।ਉਸਦਾ ਬੇਟਾ ਹੁਣ ਉਨ੍ਹਾਂ ਤੋਂ ਮੁਕਤ ਹੈ ਅਤੇ ਅਖ਼ੀਰ ਵਿਚ ਸ਼ਾਂਤੀ ਨਾਲ ਆਰਾਮ ਕਰ ਸਕਦਾ ਹੈ.
*ਮੇਰੇ ਬੇਟੇ ਨੇ ਅਰਾਮ ਦੀ ਜਿੰਦਗੀ ਜਿਉਂਣ ਲਈ ਬਹੁਤ ਸਾਰੇ ਦੁੱਖ ਝੱਲੇ ਹਨ। ਇਹਨਾਂ ਸਾਰੇ ਸਾਲਾਂ ਦੇ ਦੌਰਾਨ ਉਨ੍ਹਾਂ ਨੂੰ ਬੁਰੀ ਤਰ੍ਹਾਂ ਦੁੱਖੀ ਕੀਤਾ ਗਿਆ ਕਿਉਂਕਿ ਸਰਕਾਰੀ ਬਲਾਂ ਨੇ ਉਨ੍ਹਾਂ ਨੂੰ ਇੱਕ ਸ਼ਾਂਤੀਪੂਰਨ ਜੀਵਨ ਜੀਣ ਦੀ ਆਗਿਆ ਨਹੀਂ ਦਿੱਤੀ ਸੀ। ਉਸਨੂੰ ਨਿਯਮਤ ਤੌਰ ‘ਤੇ ਗ੍ਰਿਫਤਾਰੀਆਂ ਅਤੇ ਅਤਿਆਚਾਰਾਂ ਕਾਰਨ ਬੰਦੂਕ ਚੁੱਕਣ ਲਈ ਮਜਬੂਰ ਕੀਤਾ ਗਿਆ ਸੀ।
18 ਜੂਨ, 2017 ਨੂੰ ਜਦੋਂ ਕਸ਼ਮੀਰ ਦੇ ਲੋਕ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੈਚ ਨੂੰ ਦੇਖ ਰਹੇ ਸਨ, ਤਾਂ ਰਸ਼ੀਕ ਘਰ ਛੱਡ ਕੇ ਵਾਪਸ ਨਹੀਂ ਆਇਆ।
ਭਾਰਤੀ ਫੌਜ ਨੇ ਵਾਰ ਵਾਰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ, ਤਸੀਹੇ ਦਿੱਤੇ ਅਤੇ 35,000 ਰੁਪਏ ਮੁੱਲ ਦਾ ਮੋਬਾਈਲ ਫੋਨ ਵੀ ਖੋਹ ਲਿਆ। ਮੈਨੂੰ ਪਤਾ ਸੀ ਕਿ ਫ਼ੌਜ ਉਸਨੂੰ ਅੱਜ ਜਾਂ ਕੱਲ੍ਹ ਮਾਰ ਦੇਵੇਗੀ ਕਿਉਂਕਿ ਉਨ੍ਹਾਂ ਲਈ ਉਹ ਵੱਡੀ ਮੱਛੀ ਸੀ, *ਭੱਟ ਨੇ ਕਿਹਾ.

ਉਸ ਦਾ ਪੁੱਤਰ ਅਤੇ ਸਲੀਹਾ ਮੁਹੰਮਦ ਬਹੁਤ ਸਾਲਾਂ ਤੋਂ ਮਿੱਤਰ ਸਨ।ਜਦੋਂ ਸਲੀਹਾ ਨੇ ਸਰਕਾਰੀ ਫੌਜਾਂ ਨਾਲ ਲੜਨ ਲਈ ਹਥਿਆਰਾਂ ਨੂੰ ਚੁੱਕਿਆ ਤਾਂ ਪੁਲੀਸ ਨੇ ਰਸ਼ੀਕ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।*ਉਹ ਅਕਸਰ ਕਈ ਕਈ ਦਿਨਾਂ ਲਈ ਉਸ ਨੂੰ ਗ੍ਰਿਫਤਾਰ ਕਰਦੇ ਸਨ, ਉਹਨਾਂ ਨੂੰ ਤਸੀਹੇ ਦਿੰਦੇ ਸਨ।ਹਾਲਾਂਕਿ ਰਸੀਕ ਉਨ੍ਹਾਂ ਨੂੰ ਦੱਸ ਰਿਹਾ ਕਿ ਉਹ ਨਿਰਦੋਸ਼ ਹਨ ਪਰ ਫੌਜ ਨੇ ਅਖੀਰ ਵਿਚ ਉਸ ਨੂੰ ਅਤਿਵਾਦ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਦਿੱਤਾ।
ਰਸ਼ੀਕ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਆਪਣੀ ਭੈਣ ਨਾਲ ਰਹਿਣ ਲਈ ਸ਼੍ਰੀਨਗਰ ਭੇਜਿਆ। ਇੱਥੋਂ ਉਹ ਆਪਣੇ ਕਾਲਜ ਵਿਚ ਜਾਂਦਾ ਹੁੰਦਾ ਸੀ। ਪਰੰਤੂ ਪੁਲਿਸ ਨੂੰ ਉਸ ਦੀ ਬਦਲੀ ਬਾਰੇ ਪਤਾ ਲੱਗ ਗਿਆ ਅਤੇ ਛੇਤੀ ਹੀ ਉਸ ਨੂੰ ਉੱਥੇ ਪਰੇਸ਼ਾਨ ਕਰਨਾ ਸ਼ੁਰੂ ਕੀਤਾ। ਉਨ੍ਹਾਂ ਦੇ ਪਿਤਾ, ਭਰਾ ਅਤੇ ਹੋਰ ਰਿਸ਼ਤੇਦਾਰਾਂ ਨੂੰ ਕਈ ਵਾਰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ।’
ਪੱਤਰ ਕਾਰ ਨੇ ਮੌਕੇ ਤੇ ਦੇਖਿਆ ਕਿ ਛੋਟੇ ਜਿਹੇ ਘਰ ਜਿਸ ਵਿਚ ਭੱਟ ਪ੍ਰੀਵਾਰ ਰਹਿੰਦਾ ਹੈ ਲੋਕ ਉਨਾ ਦੇ ਘਰ ਆ ਰਹੇ ਹਨ ਅਤੇ ਬਾਹਰ ਗੁੱਸੇ ਹੋਏ ਪਿੰਡਾਂ ਦੇ ਲੋਕ ਸਰਕਾਰੀ ਫ਼ੌਜਾਂ ਨਾਲ ਹਿੰਸਕ ਝੜਪਾਂ ਕਰ ਰਹੇ ਹਨ। ਲੋਕ ਰਸੀਕ ਦੀ ਹੱਤਿਆ ‘ਤੇ ਗੁੱਸੇ ਸਨ। ਸਾਰੇ ਘਰ ਵਿਚ ਚੁੱਪ ਸਨ। ਰਸੀਕ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ ਸੀ ਕਿ ਉਹ ਉਸ ਲਈ ਉਦਾਸ ਨਾ ਹੋਣ। *ਰਸੀਕ ਨੇ ਸਾਨੂੰ ਇਹ ਸਲਾਹ ਦਿੱਤੀ ਕਿ ਉਸ ਦੀ ਸ਼ਹਾਦਤ ਤੇ ਨਾ ਰੋਣ।ਮੁਕਾਬਲੇ ਤੋਂ ਪਹਿਲਾਂ ਦੁਪਹਿਰ ਨੂੰ ਉਸ ਨੇ ਆਪਣੀ ਮਾਂ ਨੂੰ ਸੱਦਿਆ ਅਤੇ ਧੀਰਜ ਰੱਖਣ ਅਤੇ ਸ਼ਹੀਦੀ ਲਈ ਪ੍ਰਾਰਥਨਾ ਕੀਤੀ।
ਰਸ਼ੀਕ ਦਾ ਪਿਤਾ ਬਹੁਤ ਦੁਖੀ ਸੀ ਕਿ ਭਾਰਤੀ ਫੌਜ ਨੇ ਉਸ ਦੀ ਮੌਤ ਤੋਂ ਬਾਅਦ ਵੀ ਉਸ ਉੱਤੇ ਕੁਝ ਕੈਮੀਕਲ ਪਾ ਕੇ ਉਸਦੇ ਸਰੀਰ ਨੂੰ ਸਾੜ ਸੁੱਟਿਆ
ਹਜਾਰਾਂ ਲੋਕਾਂ ਨੇ, ਜਿਨ੍ਹਾਂ ਵਿੱਚੋਂ ਕੁਝ ਹਰੇ ਝੰਡੇ ਲੈ ਕੇ ਆਏ ਸਨ, ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਆਜ਼ਾਦੀ ਦੇ ਹੱਕ ਵਿਚ ਅਤੇ ਪਾਕਿਸਤਾਨੀ ਨਾਅਰੇ ਵਿਚ ਲਾਏ। ਉਸ ਦੇ ਬਹੁਤ ਸਾਰੇ ਦੋਸਤ ਉਸ ਨੂੰ ਇੱਕ ਚੰਗਾ ਵਿਦਿਆਰਥੀ ਵਜੋਂ ਯਾਦ ਕਰਦੇ ਹਨ ਜੋ ਹਮੇਸ਼ਾ ਇਮਤਿਹਾਨਾਂ ਵਿੱਚ ਅਵਲ ਆਉਂਦਾ ਸੀ। ਰਸੀਕ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.