ਰੋਟਰੀ ਕਲੱਬ ਸਾਡੇ ਭਾਈਚਾਰੇ ਵਿੱਚ ਮਹੱਤਵਪੂਰਨ ਭਾਈਵਾਲ ਰਹੇ ਹਨ ਅਤੇ ਬਣੇ ਰਹਿਣਗੇ। ਸਰੀ ਸਿਟੀ ਅਤੇ ਸਾਊਥ ਸਰੀ ਫ਼ੀਲਡ ਹਾਊਸ ਸੋਸਾਇਟੀ, ਜੋ ਵ੍ਹਾਈਟ ਰਾਕ, ਸਾਊਥ ਸਰੀ ਅਤੇ ਸੇਮੀਆਮੂ ਰੋਟਰੀ ਕਲੱਬ, ਕੋਸਟਲ ਐੱਫ.ਸੀ., ਬੇਸਾਈਡ ਰਗਬੀ ਕਲੱਬ ਅਤੇ ਸਰੀ ਈਗਲਜ਼ ਲਈ ਫੈਸਿਲਟੀ ਚਲਾਉਂਦਾ ਹੈ, ਵਿਚਕਾਰ ਹੋਇਆ ਲੀਜ਼ ਸਮਝੌਤਾ 31 ਦਸੰਬਰ, 2024 ਨੂੰ ਸਮਾਪਤ ਹੋ ਗਿਆ ਸੀ। ਲੀਜ਼ ਸਮਾਪਤ ਹੋਣ ਤੋਂ ਪਹਿਲਾਂ ਕਈ ਮੀਟਿੰਗਾਂ ਹੋਈਆਂ, ਪਰ ਸੋਸਾਇਟੀ ਆਪਣੇ ਮੈਂਬਰਾਂ ਨਾਲ ਸਾਂਝੀ ਜਗ੍ਹਾ ਬਾਰੇ ਸਹਿਮਤੀ ਨਹੀਂ ਕਰ ਸਕੀ।
1 ਅਗਸਤ ਨੂੰ ਭੇਜੇ ਗਏ ਪੱਤਰ ਵਿੱਚ, ਸਿਟੀ ਨੇ ਸੋਸਾਇਟੀ ਨੂੰ ਕਾਨੂੰਨੀ ਨੋਟਿਸ ਦਿੱਤਾ ਸੀ, ਜਿਸ ਨਾਲ ਰੋਟਰੀ ਕਲੱਬਾਂ ਦੇ ਭਵਿੱਖ ਬਾਰੇ ਗ਼ਲਤਫ਼ਹਿਮੀ ਪੈਦਾ ਹੋਈ। ਮੈਂ ਇਸ ਨੂੰ ਸਿੱਧੇ ਤੌਰ ’ਤੇ ਸਪੱਸ਼ਟ ਕਰਨਾ ਚਾਹੁੰਦੀ ਹਾਂ।
ਮੈਂ ਸਪਸ਼ਟਕਰਨਾ ਚਾਹੁੰਦੀ ਹਾਂ ਕਿ ਰੋਟਰੀ ਕਲੱਬ ਨੂੰ ਰੋਟਰੀ ਫ਼ੀਲਡਹਾਊਸ ਤੋਂ ਕੱਢਿਆ ਨਹੀਂ ਜਾ ਰਿਹਾ। ਉਨ੍ਹਾਂ ਕੋਲ ਦਫ਼ਤਰ ਅਤੇ ਮੀਟਿੰਗ ਸਪੇਸ ਹਮੇਸ਼ਾ ਵਾਂਗ ਹੀ ਰਹੇਗੀ, ਅਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ।
ਪਹਿਲੀ ਅਗਸਤ ਵਾਲਾ ਪੱਤਰ ਮੌਜੂਦਾ ਮਹੀਨੇ-ਦਰ-ਮਹੀਨੇ ਸਮਝੌਤੇ ਦੇ ਤਹਿਤ ਲੋੜੀਂਦਾ ਕਾਨੂੰਨੀ ਨੋਟਿਸ ਸੀ, ਖ਼ਾਸ ਕਰ ਜਦੋਂ ਅਸੀਂ ਨਵੇਂ ਓਪਰੇਟਿੰਗ ਐਗਰੀਮੈਂਟ ਲਈ ਪ੍ਰਤੀਯੋਗੀ ਪ੍ਰਕਿਰਿਆ ਦੀ ਤਿਆਰੀ ਕਰ ਰਹੇ ਹਾਂ। ਮੈਂ ਮੰਨਦੀ ਹਾਂ ਕਿ ਇਸ ਦੀ ਭਾਸ਼ਾ ਨੇ ਗੁੰਝਲਤਾ ਪੈਦਾ ਕੀਤੀ ਹੈ । ਇਸ ਨੋਟਿਸ ਦਾ ਮਕਸਦ, ਜੋ ਕਿ ਸੋਸਾਇਟੀ ਨੂੰ ਦੱਸਿਆ ਗਿਆ ਸੀ, ਰੋਟਰੀ ਨੂੰ ਇਮਾਰਤ ਤੋਂ ਹਟਾਉਣਾ ਨਹੀਂ ਸੀ, ਸਗੋਂ ਅਗਲੇ ਓਪਰੇਟਿੰਗ ਸਮਝੌਤੇ ਦੀ ਯੋਜਨਾ ਬਣਾਉਂਦੇ ਹੋਏ, ਕੇਵਲ ਠੇਕੇ ਦੀਆਂ ਲੋੜਾਂ ਨੂੰ ਪੂਰਾ ਕਰਨਾ ਸੀ।
ਇਸੇ ਸਮੇਂ, ਜਦ ਸਾਡਾ ਸ਼ਹਿਰ ਤੇਜ਼ੀ ਵਧ ਰਿਹਾ ਹੈ ਅਤੇ ਹਜ਼ਾਰਾਂ ਹੀ ਨੌਜਵਾਨ ਤੇ ਪਰਿਵਾਰ ਫੁੱਟਬਾਲ ‘ਤੇ ਨਿਰਭਰ ਕਰਦੇ ਹਨ। ਇਸ ਸਮੇਂ ਉੱਥੇ ਸੇਵਾਵਾਂ ਦੇ ਰਹੇ ਕੋਸਟਲ ਐੱਫ.ਸੀ. ਨੂੰ ਸਾਜੋ-ਸਾਮਾਨ ਸਟੋਰੇਜ ਦੀ ਤੁਰੰਤ ਲੋੜ ਹੈ। ਅਸੀਂ ਹਮੇਸ਼ਾ ਅਤੇ ਅੱਜ ਵੀ ਇੱਕ ਅਜਿਹਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਯੂਥ ਖੇਡਾਂ ਅਤੇ ਰੋਟਰੀ ਦੇ ਚੈਰੀਟੇਬਲ ਕੰਮ ਦੋਵਾਂ ਲਈ ਮਦਦਗਾਰ ਹੋਵੇ। ਸਿਟੀ ਸਟਾਫ਼ ਰੋਟਰੀ ਦੇ ਪ੍ਰਤੀਨਿਧੀਆਂ ਨੂੰ ਸਾਈਟ ‘ਤੇ ਮਿਲਣਗੇ, ਤਾਂ ਜੋ ਰੋਟਰੀ ਦੀ ਕਿਤਾਬਾਂ ਦੀ ਸਟੋਰੇਜ ਲਈ ਵਿਕਲਪ ਲੱਭਿਆ ਜਾ ਸਕੇ, ਜੋ ਉਨ੍ਹਾਂ ਦੀ ਫੰਡਰੇਜ਼ਿੰਗ ਕੰਮ ਨੂੰ ਜਾਰੀ ਰੱਖਣ ਵਿੱਚ ਸਹਾਇਕ ਹੋਵੇ।
2025 ਦੇ ਪਤਝੜ ਵਿੱਚ, ਸਿਟੀ ਸੁਵਿਧਾ ਦੇ ਓਪਰੇਟਰ ਲਈ ਇੱਕ ਖੁੱਲ੍ਹਾ ਆਰ ਐਫ ਪੀ (RFP) ਚਲਾਇਆ ਜਾਵੇਗਾ । ਜਿਸ ਵਿੱਚ ਰੋਟਰੀ ਪ੍ਰਸਤਾਵ ਦੇ ਸਕਦੀ ਹੈ। RFP ਦਾ ਨਤੀਜਾ ਕੋਈ ਵੀ ਹੋਵੇ, ਰੋਟਰੀ ਨੂੰ ਫ਼ੀਲਡ ਹਾਊਸ ਵਿੱਚ ਦਫ਼ਤਰ ਅਤੇ ਮੀਟਿੰਗ ਸਥਾਨ ਦੀ ਪਹੁੰਚ ਜਾਰੀ ਰਹੇਗੀ। ਇਸ ਵਿੱਚ ਕਿਤਾਬਾਂ ਦੀ ਸਟੋਰੇਜ ਲਈ ਸਾਰਥਿਕ ਹੱਲ ਲੱਭਣ ਬਾਰੇ ਵਿਚਾਰਿਆ ਜਾਵੇਗਾ ।
ਇਸ ਮਾਮਲੇ ਦਾ ਕਿਸ ਤਰਾਂ ਸਿਆਸੀਕਰਨ ਕੀਤਾ ਜਾ ਰਿਹਾ ਹੈ, ਦੇਖਣਾ ਨਿਰਾਸ਼ਾਜਨਕ ਹੈ। ਮੇਰਾ ਅਤੇ ਕੌਂਸਲ ਦਾ ਧਿਆਨ ਕਮਿਊਨਿਟੀ-ਤਰਜੀਹਾਂ ਲਈ ਹੱਲ ਲੱਭਣਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਰੋਟਰੀ ਦੀਆਂ ਰਵਾਇਤੀ ਸੇਵਾਵਾਂ ਅਤੇ ਹਜ਼ਾਰਾਂ ਨੌਜਵਾਨ ਖਿਡਾਰੀਆਂ ਦੀਆਂ ਜ਼ਰੂਰਤਾਂ ਨੂੰ ਸਹਿਯੋਗ ਦੇ ਸਕਦੇ ਹਾਂ ਤੇ ਇਸ ਲਈ ਨਿਰਪੱਖ, ਸਿਰਜਨਾਤਮਕ ਨਤੀਜੇ ‘ਤੇ ਪਹੁੰਚਾਂਗੇ, ਜੋ ਸਰੀ ਦੀ ਭਾਈਚਾਰਕ ਭਾਵਨਾ ਨੂੰ ਦਰਸਾਏਗਾ।
ਮੇਅਰ ਬਰੈਂਡਾ ਲੌਕ
ਸਿਟੀ ਆਫ਼ ਸਰੀ



