ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੀਪੀਐੱਫ ਕਰਮਚਾਰੀ ਯੂਨੀਅਨ ਮੁਹਾਲੀ ਵੱਲੋਂ ਪੁੱਡਾ ਅਤੇ ਸਿੱਖਿਆ ਬੋਰਡ ਲਾਈਟ ਪੁਆਇੰਟ ਸੈਕਟਰ 62 ਮੋਹਾਲੀ ਵਿਖੇ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹ ਪੱਧਰੀ ਯੂਨੀਅਨ ਦੇ ਮੈਂਬਰ ਅਤੇ ਐੱਨਪੀਐੱਸ ਪੀੜਤ ਮੁਲਾਜ਼ਮ ਰੋਸ ਵਿਚ ਹਿੱਸਾ ਲੈਣ ਪੁੱਜੇ। ਆਗੂਆਂ ਨੇ ਥੋੜ੍ਹਾ ਸਮਾਂ ਇੱਥੇ ਪ੍ਰਦਰਸ਼ਨ ਕੀਤਾ ਤੇ ਵਾਪਿਸ ਪਰਤ ਗਏ। ਚੇਅਰਮੈਨ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਧਰਨੇ ਦਾ ਇਹ ਪੋ੍ਗਰਾਮ ਪੁਰਾਣੀ ਪੈਨਸ਼ਨ ਸਕੀਮ ‘ਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਟਾਲਮਟੋਲ ਦੀ ਨੀਤੀ ਵਿਰੁੱਧ ਸੂਬੇ ਭਰ ‘ਚ ਰੱਖੇ ਸਰਕਾਰ ਵਿਰੁੱਧ ਮੁਜ਼ਾਹਰਿਆਂ ਦੀ ਲੜੀ ‘ਚ ਰੱਖਿਆ ਗਿਆ ਸੀ।
ਇਸ ਮੌਕੇ ਸਮੂਹ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਨਾਅਰੇ ਲਗਾਏ ਗਏ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਤੁਰੰਤ ਮੰਗ ਕੀਤੀ ਗਈ ਜਿਸ ਦੀ ਕਿ ਸਰਕਾਰ ਟਾਲਮਟੋਲ ਕਰਦੀ ਆ ਰਹੀ ਹੈ ਅਤੇ ਵੱਖ-ਵੱਖ ਵਿਭਾਗ ਵਿਚ ਹਾਲੇ ਤੱਕ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਹੈ । ਇਸ ਮੌਕੇ ਸੀਪੀਐੱਫ ਕਰਮਚਾਰੀ ਯੂਨੀਅਨ ਮੋਹਾਲੀ ਦੇ ਚੇਅਰਮੇਨ ਪ੍ਰਭਦੀਪ ਸਿੰਘ, ਜਨਰਲ ਸਕੱਤਰ ਅਮਿਤ ਕਟੋਚ, ਮੀਡੀਆ ਇੰਚਾਰਜ ਜਗਦੀਸ਼ ਸਿੰਘ, ਪੰਜਾਬ ਸਕੂਲ ਸਿੱਖਿਆ ਦੇ ਬਲਜਿੰਦਰ ਸਿੰਘ ਬਰਾੜ, ਸੁਨੀਲ ਕੁਮਾਰ, ਰਮਨ ਗਿੱਲ, ਸੁੱਖਚੈਨ ਸੈਣੀ, ਡੀਪੀਆਈ ਰਣਧੀਰ ਸਿੰਘ ਪ੍ਰਧਾਨ, ਉਂਕਾਰ ਸਿੰਘ,ਪੰਚਾਇਤ ਵਿਭਾਗ ਦੇ ਜਸਵੀਰ ਸਿੰਘ, ਸੁਖਵਿੰਦਰ ਸਿੰਘ, ਹਰਪ੍ਰਰੀਤ ਸਿੰਘ, ਅਮਨਦੀਪ, ਬਰਜਿੰਦਰ ਹਰਵਿੰਦਰ ਸਿੰਘ, ਸ੍ਰੀਮਤੀ ਚਰਨਜੀਤ ਕੌਰ ਪੁੱਡਾ, ਸਿੱਖਿਆ ਵਿਭਾਗ, ਪੰਚਾਇਤ ਵਿਭਾਗ, ਪੁੱਡਾ, ਡੇਲੀਵੈਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਅਤੇ ਹੋਰ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਉੱਚੇਚੇ ਤੌਰ ‘ਤੇ ਭਾਗ ਲਿਆ ਗਿਆ।



