ਏਐਨਆਈ, ਲੇਂਗਪੁਈ : ਮਿਜ਼ੋਰਮ ਦੇ ਲੇਂਗਪੁਈ ਵਿੱਚ ਅੱਜ (23 ਜਨਵਰੀ) ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 6 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਬਰਮਾ ਆਰਮੀ (ਤਤਪਦੌ) ਦਾ ਜਹਾਜ਼ ਹੈ ਜੋ ਲੇਂਗਪੁਈ ਹਵਾਈ ਅੱਡੇ ‘ਤੇ ਕਰੈਸ਼ ਹੋ ਗਿਆ।

ਜ਼ਖਮੀਆਂ ਨੂੰ ਲੇਂਗਪੁਈ ਹਸਪਤਾਲ ਲਿਜਾਇਆ ਗਿਆ

ਪਾਇਲਟ ਦੇ ਨਾਲ ਜਹਾਜ਼ ‘ਚ 14 ਲੋਕ ਸਵਾਰ ਸਨ। ਮਿਜ਼ੋਰਮ ਦੇ ਡੀਜੀਪੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਲੇਂਗਪੁਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।