ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ
ਸਿਟੀਜ਼ਨਜ਼ ਸ਼ੋਸ਼ਲ ਵੈਲਫੇਅਰ ਫ਼ੋਰਮ ਬਟਾਲਾ ਤੇ ਲੋਕ ਲਿਖਾਰੀ ਮੰਚ ਕਲਾਨੌਰ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਨੂੰ ਸਮਰਪਿਤ ਚੌਥਾ ਅੰਤਰ ਜ਼ਿਲ੍ਹਾ ਸਨਮਾਨ ਸਮਾਰੋਹ ਸਰਕਾਰੀ ਐਲੀਮੈਂਟਰੀ ਸਕੂਲ ਨੜਾਂ ਵਾਲੀ ਕਲਾਨੌਰ ਵਿਖੇ ਸਮਾਰੋਹ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਾਸਪੁਰ ਵਿਨੋਦ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਦਾਸਪੁਰ, ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਕਲਾਨੌਰ ਅਤੇ ਬਲਾਕ ਨੋਡਲ ਅਫ਼ਸਰ ਕਲਾਨੌਰ ਸ਼ਾਮਲ ਹੋਏ। ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜਸਪਾਲ ਸਿੰਘ ਪੰਜਾਬੀ ਮਾਸਟਰ ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਜ਼ਿਲ੍ਹਾ ਗੁਰਦਾਸਪੁਰ ਨੂੰ ਫ਼ੋਰਮ ਦੇ ਪ੍ਰਧਾਨ ਪੋ੍ਫੈਸਰ ਸੁਖਵੰਤ ਸਿੰਘ ਗਿੱਲ ਅਤੇ ਮੁੱਖ ਮਹਿਮਾਨ ਵਲੋਂ ਸਨਮਾਨਿਤ ਕੀਤਾ ਗਿਆ। ਪ੍ਰਧਾਨ ਸਾਹਿਬ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਜਸਪਾਲ ਸਿੰਘ ਜਿੱਥੇ ਵਿੱਦਿਆ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ, ਉਥੇ ਨਾਲ ਹੀ ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਲਿਖਾਈ ਨੂੰ ਸੁੰਦਰ ਬਣਾਉਣ ਲਈ ਵੀ ਉਪਰਾਲੇ ਕਰ ਰਹੇ ਹਨ। ਇਸ ਮੌਕੇ ਫ਼ੋਰਮ ਦੇ ਕਨਵੀਨਰ ਗੁਰਮੀਤ ਸਿੰਘ ਬਾਜਵਾ, ਸੇਵਾ ਮੁਕਤ ਪਿੰ੍ਸੀਪਲ ਹਰਭਜਨ ਸਿੰਘ ਭਾਗੋਵਾਲੀਆ, ਪਲਵਿੰਦਰ ਸਿੰਘ ਰਾਜ ਪੁਰਸਕਾਰ ਵਿਜੇਤਾ ਅਤੇ ਹੋਰ ਅਨੇਕਾ ਮਾਣ ਯੋਗ ਸ਼ਖ਼ਸੀਅਤਾਂ ਹਾਜ਼ਰ ਸਨ।



