ਪੱਤਰ ਪੇ੍ਰਰਕ, ਬੀਜਾ : ਮਾਤਾ ਗੰਗਾ ਖਾਲਸਾ ਕਾਲਜ ਦੀ ਗੱਤਕਾ ਟੀਮ ਨੇ ਝਾੜ ਸਾਹਿਬ ਕਾਲਜ, ਲੁਧਿਆਣਾ ਵਿਖੇ ਕਰਾਏ ਗਏ ਅੰਤਰ ਕਾਲਜ ਮੁਕਾਬਲੇ ‘ਚ ਹਿੱਸਾ ਲਿਆ।
ਇਸ ‘ਚ ਬੀਸੀਏ ਦੀਆਂ ਵਿਦਿਆਰਥਣਾਂ ਪ੍ਰਭਕਿਰਨ ਕੌਰ ਤੇ ਅਮਨਪ੍ਰਰੀਤ ਕੌਰ ਨੇ ਕਾਂਸੀ ਦਾ ਤਮਗਾ ਹਾਸਲ ਕਰਕੇ ਨਾ ਸਿਰਫ ਕਾਲਜ ਦਾ ਨਾਮ ਰੋਸ਼ਨ ਕੀਤਾ ਬਲਕਿ ਸ਼੍ਰੋਮਣੀ ਕਮੇਟੀ ਦਾ ਨਾਮ ਵੀ ਸਿਖਰਾਂ ਤਕ ਪਹੁੰਚਾਇਆ। ਕਾਲਜ ਪਿੰ੍ਸੀਪਲ ਡਾ. ਗਗਨਦੀਪ ਸਿੰਘ ਨੇ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦਿਆਂ ਖੇਡਾਂ ਪ੍ਰਤੀ ਹੋਰ ਉਤਸਾਹ ਵਧਾਉਣ ਲਈ ਪੇ੍ਰਿਆ।


