ਰਵੀ, ਲੁਧਿਆਣਾ : ‘ਪੰਜਾਬੀ ਜਾਗਰਣ’ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਮਾਂ ਬੋਲੀ ਲਹਿਰ ਪਿੰਡ-ਪਿੰਡ ਸ਼ਹਿਰ-ਸ਼ਹਿਰ’ ਦਿਨ ਪ੍ਰਤੀਦਿਨ ਹੋਰ ਪ੍ਰਚੰਡ ਹੁੰਦੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਸਕੂਲਾਂ ‘ਚ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨਾਂ੍ਹ ਲੇਖ ਮੁਕਾਬਲਿਆਂ ‘ਚ ਹਿੱਸਾ ਲੈ ਕੇ ਵਿਦਿਆਰਥੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਦਾ ਪ੍ਰਣ ਲੈ ਰਹੇ ਹਨ।
====
ਮਾਂ ਬੋਲੀ ਦਾ ਯੋਗਦਾਨ ਕਦੇ ਨਹੀਂ ਭੁੱਲਣਾ ਚਾਹੀਦਾ-ਦਾਨਿਸ਼ ਗਰੇਵਾਲ
ਇਸੇ ਮੁਹਿੰਮ ਦੀ ਕੜੀ ਨੂੰ ਅੱਗੇ ਜੋੜਦਿਆਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਮਿਲਾਪੁਰੀ ਵਿਖੇ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਏ ਗਏ, ਜਿਨਾਂ੍ਹ ‘ਚ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਪੰਜਾਬੀ ਮਾਂ ਬੋਲੀ ਨੂੰ ਘਰ ਘਰ ਪਹੁੰਚਾਉਣ ਦਾ ਪ੍ਰਣ ਲਿਆ। ਲੇਖ ਮੁਕਾਬਲਿਆਂ ‘ਚ ਸਵੇਤਾ ਸ਼ਰਮਾ ਨੇ ਪਹਿਲਾ, ਮਹਿਕ ਧੀਮਾਨ ਨੇ ਦੂਜਾ ਅਤੇ ਅਨਮੋਲ ਸ਼ਾਹੀ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਡਾਇਰੈਕਟਰ ਦਾਨਿਸ਼ ਗਰੇਵਾਲ ਤੇ ਪਿੰ੍ਸੀਪਲ ਹਰਜੀਤ ਕੌਰ ਨੇ ਸਭ ਤੋਂ ਪਹਿਲਾਂ ‘ਪੰਜਾਬੀ ਜਾਗਰਣ’ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ‘ਪੰਜਾਬੀ ਜਾਗਰਣ’ ਵੱਲੋਂ ਸ਼ੁਰੂ ਕੀਤੇ ਇਸ ਉਪਰਾਲੇ ਨਾਲ ਵਿਦਿਆਰਥੀਆਂ ‘ਚ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਵਧੇਗਾ। ਪਿੰ੍ਸੀਪਲ ਹਰਜੀਤ ਕੌਰ ਨੇ ਕਿਹਾ ਕਿ ਸਾਨੂੰ ਹੋਰਨਾਂ ਭਾਸ਼ਾਵਾਂ ਦੇ ਨਾਲ-ਨਾਲ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਵੀ ਵਧੇਰੇ ਤਰਜੀਹ ਦੇਣੀ ਚਾਹੀਦੀ ਹੈ। ਬੇਸ਼ੱਕ ਅੱਜ ਦੇ ਦੌਰ ‘ਚ ਅਸੀਂ ਉਚੇ ਅਹੁਦਿਆਂ ‘ਤੇ ਪਹੁੰਚ ਗਏ ਹਾਂ, ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਨ੍ਹਾਂ ਉਚ ਅਹੁਦਿਆਂ ਤੱਕ ਪਹੁੰਚਣ ਲਈ ਪੰਜਾਬੀ ਮਾਂ ਬੋਲੀ ਦਾ ਅਹਿਮ ਯੋਗਦਾਨ ਹੈ। ਉਨਾਂ੍ਹ ਕਿਹਾ ਕਿ ਸਾਨੂੰ ਕਦੇ ਵੀ ਆਪਣੀ ਮਾਂ ਬੋਲੀ ਭਾਸ਼ਾ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ। ਇਸ ਮੌਕੇ ਡਾਇਰੈਕਟਰ ਦਾਨਿਸ਼ ਗਰੇਵਾਲ, ਪ੍ਰਧਾਨ ਗੁਰਪਾਲ ਕੌਰ, ਪੰਜਾਬੀ ਅਧਿਆਪਕ ਕਰਮਜੀਤ ਕੌਰ, ਸੁਪਰੀਡੈਂਟ ਜੀਵਨ ਲਤਾ, ਸਰਬਜੀਤ ਕੌਰ ਹਾਈ ਵਿੰਗ ਇੰਚਾਰਜ, ਪੰਜਾਬੀ ਐਚਓਡੀ, ਜੀਤ ਬਹਾਦੁਰ ਸਿੰਘ ਗਰੇਵਾਲ ਅਤੇ ਕੁਲਦੀਪ ਕੌਰ ਨੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
=====
ਡੀਜੀਐਸਜੀ ਪਬਲਿਕ ਸਕੂਲ ਵਿਖੇ ਹੋਏ ਲੇਖ ਮੁਕਾਬਲਿਆਂ ‘ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ
‘ਪੰਜਾਬੀ ਜਾਗਰਣ’ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਮਾਂ ਬੋਲੀ ਲਹਿਰ, ਪਿੰਡ ਪਿੰਡ ਸ਼ਹਿਰ ਸ਼ਹਿਰ’ ਤਹਿਤ ਡੀਜੀਐਸਜੀ ਪਬਲਿਕ ਸਕੂਲ, ਸ਼ਿਮਲਾਪੁਰੀ ਵਿਖੇ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ‘ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਲੇਖ ਮੁਕਾਬਲਿਆਂ ‘ਚ ਹਿੱਸਾ ਲੈ ਕੇ ਵਿਦਿਆਰਥੀ ਬੇਹੱਦ ਖੁਸ਼ ਨਜ਼ਰ ਆ ਰਹੇ ਸਨ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ, ਵਿਰਸਾ, ਲੋਕ ਨਾਚ ਤੇ ਇਤਿਹਾਸ ਬਾਰੇ ਲਿਖੇ ਲੇਖ ਪੰਜਾਬੀ ਮਾਂ ਬੋਲੀ ਪ੍ਰਤੀ ਉਨ੍ਹਾਂ ਦੇ ਪਿਆਰ ਤੇ ਸਤਿਕਾਰ ਨੂੰ ਪ੍ਰਦਰਸ਼ਿਤ ਕਰ ਰਹੇ ਸਨ। ਇਨਾਂ੍ਹ ਲੇਖ ਮੁਕਾਬਲਿਆਂ ‘ਚ ਜਸਲੀਨ ਕੌਰ ਨੇ ਪਹਿਲਾ, ਨਵਜੋਤ ਕੌਰ ਨੇ ਦੂਜਾ ਅਤੇ ਕਸ਼ਿਸ਼ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪਿੰ੍ਸੀਪਲ ਰਜਨੀ ਐਂਗਰੀਸ਼ ਨੇ ਸਭ ਤੋਂ ਪਹਿਲਾਂ ਪੰਜਾਬੀ ਜਾਗਰਣ ਟੀਮ ਦਾ ਧੰਨਵਾਦ ਕੀਤਾ। ਮਾਂ-ਬੋਲੀ ਇੱਕ ਦੂਸਰੇ ਦੇ ਵਿਚਾਰਾਂ ਨੂੰ ਸਮਝਣ ਲਈ ਬਹੁਤ ਹੀ ਵਿਸ਼ੇਸ਼ ਹੈ, ਮਾਂ-ਬੋਲੀ ਰਾਹੀਂ ਮਨੁੱਖ ਆਪਣੇ ਮਨ ਦੇ ਹਾਵ-ਭਾਵ ਦੂਜਿਆਂ ਸਾਹਮਣੇ ਪ੍ਰਗਟ ਕਰਦਾ ਹੈ ਤੇ ਦੂਜਿਆਂ ਦੇ ਵਿਚਾਰ ਸੁਣਨ-ਸਮਝਣ ਦੇ ਸਮਰੱਥ ਹੁੰਦਾ ਹੈ। ਇਸ ਮੌਕੇ ਪਿੰ੍ਸੀਪਲ ਰਜਨੀ ਐਂਗਰੀਸ਼, ਮੁੱਖ ਅਧਿਆਪਕਾ ਹਰਪ੍ਰਰੀਤ ਕੌਰ, ਮਨਦੀਪ ਕੌਰ ਨੇ ਕਿਹਾ ਕਿ ਮਾਂ ਬੋਲੀ ਦੀ ਸੇਵਾ ਨੂੰ ਉਹ ਸਮਰਪਿਤ ਹਨ। ਇਸ ਮੌਕੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।


