ਅਹਿਮਦਾਬਾਦ:ਪੀ. ਟੀ. ਆਈ. ਨਿਊਜ਼ ਏਜੰਸੀ ਦੀ ਇੱਕ ਖਬਰ ਅਨੁਸਾਰ, ਗੁਜਰਾਤ ਵਿੱਚ ਚੌਥੀ ਜਮਾਤ ਦੀ ਪਾਠ ਪੁਸਤਕ ਵਿੱਚ, ‘ਰੋਜ਼ਾ’ ਸ਼ਬਦ ਦੀ ਵਿਆਖਿਆ ਕਰਦਿਆਂ ਲਿਖਿਆ ਗਿਆ ਹੈ – ‘ਏਕ ਘਾਤਕ ਤਥਾ ਸੰਕ੍ਰਾਮਕ ਰੋਗ, ਜਿਸਮੇਂ ਦਸਤ ਔਰ ਕੈਅ ਆਤੀ ਹੈ।’ ਰਮਜ਼ਾਨ ਦੇ ਮਹੀਨੇ ਵਿੱਚ, ਸ਼ਰਧਾਲੂ ਮੁਸਲਮਾਨਾਂ ਵਲੋਂ ਰੋਜ਼ਾਨਾ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ, ਸੂਰਜ ਡੁੱਬਣ ਤੋਂ ਬਾਅਦ ਤੱਕ ਭੁੱਖੇ ਪਿਆਸੇ ਰਹਿ ਕੇ, ਰੱਬ ਨੂੰ ਯਾਦ ਕਰਨ ਦੀ ਇਸਲਾਮੀ-ਮਰਿਯਾਦਾ ਹੈ। ਇਸ ਨੂੰ ‘ਰੋਜ਼ਾ ਰੱਖਣਾ’ ਕਿਹਾ ਜਾਂਦਾ ਹੈ। ਪਰ ਗੁਜਰਾਤ ਵਿੱਚ ‘ਰੋਜ਼ੇ’ ਦਾ ਕੀ ਬਣਾ ਦਿੱਤਾ ਗਿਆ ਹੈ। ਪੀ. ਟੀ. ਆਈ. ਦੀ ਇਸੇ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਨੌਵੀਂ ਕਲਾਸ ਦੇ ਵਿਦਿਆਰਥੀਆਂ ਦੀ ਪਾਠ-ਪੁਸਤਕ ਵਿੱਚ, ਈਸਾਈ ਧਰਮ ਦੇ ਬਾਨੀ ਈਸਾ ਮਸੀਹ ਨੂੰ ‘ਹੈਵਾਨ’ (ਯਾਨੀ ਕਿ ਪਸ਼ੂ) ਦੱਸਿਆ ਗਿਆ ਹੈ, ਜਿਸ ਨਾਲ ਈਸਾਈਆਂ ਦੇ ਹਿਰਦੇ ਵਲੂੰਧਰੇ ਗਏ ਹਨ। ਅਮ੍ਰਿਤਿਆ ਸੇਨ ਦੁਨੀਆ ਦਾ ਬਹੁਤ ਵੱਡਾ ਨਾਮ ਹੈ। ਭਾਰਤੀ ਮੂਲ ਦੇ ਇਸ ਅਰਥ-ਸ਼ਾਸ਼ਤਰੀ ਨੂੰ ਨੋਬਲ ਇਨਾਮ ਨਾਲ ਨਿਵਾਜਿਆ ਹੋਇਆ ਹੈ। ਭਾਰਤੀ ਵਿਦਵਾਨ ਅਮ੍ਰਿਤਿਆ ਸੇਨ ਹਿੰਦੂਤਵੀ ਏਜੰਡੇ ਦਾ ਪੁੱਜ ਕੇ ਵਿਰੋਧੀ ਹੈ ਅਤੇ ਉਹ ਭਾਰਤ ਦਾ ਵਿਕਾਸ ਇੱਕ ‘ਸੈਕੂਲਰ ਦੇਸ਼’ ਵਜੋਂ ਦੇਖਦਾ ਹੈ। ਫਿਲਮ ਨਿਰਮਾਤਾ ਸੁਮਨ ਘੋਸ਼ ਨੇ, ਅਮ੍ਰਿਤਿਆ ਸੇਨ ਦੇ ਜੀਵਨ ‘ਤੇ ਅਧਾਰਿਤ ਇੱਕ ਡਾਕੂਮੈਂਟਰੀ ਫਿਲਮ ‘ਦੀ ਆਰਗੂਮੈਨਟੇਟਿਵ ਇੰਡੀਅਨ’ ਬਣਾਈ ਹੈ, ਜਿਹੜੀ ਇਸ ਹਫ਼ਤੇ ਰਿਲੀਜ਼ ਕੀਤੀ ਜਾਣੀ ਸੀ ਪਰ ਸੈਂਸਰ ਬੋਰਡ ਨੇ ਇਸ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸੁਮਨ ਘੋਸ਼ ਦਾ ਕਹਿਣਾ ਹੈ ਕਿ ਉਸ ਨੂੰ ਸੈਂਸਰ ਬੋਰਡ ਵਲੋਂ ਕਿਹਾ ਗਿਆ ਹੈ ਕਿ ਫਿਲਮ ਵਿੱਚ ਅਮ੍ਰਿਤਿਆ ਸੇਨ ਵਲੋਂ ਬੋਲੇ ਗਏ ਚਾਰ ਸ਼ਬਦ ਕੱਢ ਦਿੱਤੇ ਜਾਣ। ਇਨ੍ਹਾਂ ਵਿੱਚ ਗਊ, ਹਿੰਦੂਤਵ, ਹਿੰਦੂ ਇੰਡੀਆ ਅਤੇ ਗੁਜਰਾਤ ਸ਼ਾਮਲ ਹਨ। ਫਿਲਮ-ਨਿਰਮਾਤਾ ਨੇ ਇਹ ਸ਼ਬਦ ਕੱਢਣ ਤੋਂ ਨਾਂਹ ਕਰ ਦਿੱਤੀ, ਇਸ ਲਈ ਸੈਂਸਰ ਬੋਰਡ ਨੇ ਇਸ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ‘ਤੇ ਟਿੱਪਣੀ ਕਰਦਿਆਂ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ, ‘ਭਾਰਤ ਵਿੱਚ ਹਰ ਵਿਰੋਧੀ ਆਵਾਜ਼ ਦਾ ਗਲਾ ਘੁੱਟਿਆ ਜਾ ਰਿਹਾ ਹੈ। ਜੇ ਅਮ੍ਰਿਤਿਆ ਸੇਨ ਵਰਗੇ ਬੰਦੇ ਨਾਲ ਇਹ ਹੋ ਸਕਦਾ ਹੈ ਤਾਂ ਆਮ ਬੰਦਾ ਕਿਸ ਬਾਗ ਦੀ ਮੂਲ਼ੀ ਹੈ?’ ਇਹ ਉਹ ਮਹਾਨ ਭਾਰਤ ਹੈ ਜਿੱਥੇ ਹਰ ਇੱਕ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਸੰਵਿਧਾਨਕ ਅਜ਼ਾਦੀ ਹੈ। ਜੇ ਇਸ ਨੂੰ ਅਜ਼ਾਦੀ ਕਹਿੰਦੇ ਹਨ, ਤਾਂ ਫਿਰ ਗੁਲਾਮੀ ਦੀ ਪ੍ਰੀਭਾਸ਼ਾ ਕੀ ਹੋਵੇਗੀ?
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


