Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਭਾਰਤ ਨੂੰ ਮੁਸਲਿਮ ਮੁਕਤ ਕਰਾਂਗੇ:ਸਾਧਵੀ ਪ੍ਰਾਚੀ

By uscreative Published 1 min read

ਸ੍ਰੀਨਗਰ,: ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਸਾਧਵੀ ਪ੍ਰਾਚੀ ਨੇ ਦੇਹਰਾਦੂਨ ਵਿੱਚ ਕਿਹਾ ਕਿ ਕਾਂਗਰਸ ਮੁਕਤ ਭਾਰਤ ਦਾ ਮਿਸ਼ਨ ਹਾਸਲ ਕਰ ਲਿਆ ਗਿਆ ਹੈ ਅਤੇ ਹੁਣ ਸਮਾਂ ਹੈ ਕਿ ਦੇਸ਼ ਨੂੰ ਮੁਸਲਮਾਨ ਮੁਕਤ ਬਣਾਈਏ।ਇਸ ਬਿਆਨ ਨਾਲ ਭਾਰਤ ਦੀਆਂ ਘੱਟ ਗਿਣਤੀਆਂ ਸਹਿਮ ਗਈਆਂ ਹਨ;

ਇਸ ਬਿਆਨ ਤੇ ਜੰਮੂ ਕਸ਼ਮੀਰ ਵਿਧਾਨ ਕੌਂਸਲ ਵਿਚ ਹੰਗਾਮਾ ਹੋ ਗਿਆ।ਵਿਧਾਨ ਕੌਂਸਲ ਦੇ ਚੈਅਰਮੈਨ ਅਨਾਇਤ ਅਲੀ ਦੇ ਵਾਰ-ਵਾਰ ਕਹਿਣ ‘ਤੇ ਵੀ ਹੰਗਾਮੇ ਦੇ ਜਾਰੀ ਰਹਿਣ ਕਾਰਨ ਸਿਖਿਆ ਮੰਤਰੀ ਨਈਮ ਅਖ਼ਤਰ ਨੇ ਕਿਹਾ ਕਿ ਮੁਲਸਮਾਨਾਂ ਬਿਨਾਂ ਦੇਸ਼ ਅਧੂਰਾ ਹੈ। ਅਖ਼ਤਰ ਨੇ ਕਿਹਾ, ”ਅਖ਼ਬਾਰ ਵਿਚ ਛਪੀ ਇਹ ਖ਼ਬਰ ਵਿਚ ਜਿਸ ਕਿਸੇ ਨੇ ਵੀ ਕਿਹਾ, ਇਹ ਗ਼ਲਤ ਹੈ। ਮੁਸਲਮਾਨ ਦੇਸ਼ ਦਾ ਹਿੱਸਾ ਹਨ ਅਤੇ ਇਹ ਮੁਸਲਮਾਨਾਂ ਤੋਂ ਬਿਨਾਂ ਅਧੂਰਾ ਹੈ।” ਮੰਤਰੀ ਨੇ ਕਿਹਾ ਕਿ ਸਾਡੇ ਸੁਬੇ ਦੀਆਂ ਬਹੁਤ ਸਮੱਸਿਆਵਾਂ ਹਨ ਅਤੇ ਅਸੀਂ ਉਨ੍ਹਾਂ ਨੂੰ ਸੁਲਝਾਉਣਾ ਚਾਹੁੰਦੇ ਹਾਂ। ਸਾਨੂੰ ਜੈਸੇ ਨੂੰ ਤੈਸਾ ਵਾਲੀ ਆਦਤ ਨੂੰ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ। ਅਸੀਂ ਸੱਭ ਨੇ ਇਸ ਦੇਸ਼ ਵਿਚ ਬਰਾਬਰ ਰਹਿਣਾ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp