Skip to content
Sunday, October 25, 2026 10°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਉੜਤਾ ਪੰਜਾਬ” ਤੋਂ ਹਟਾਇਆ ਜਾ ਸਕਦਾ ਹੈ ਸ਼ਬਦ ”ਪੰਜਾਬ”

By Admin Published 2 min read

ਮੁੰਬਈ : ਜੇਕਰ ਅਸੀਂ ਇਹ ਕਹੀਏ ਕਿ ‘ਉੜਤਾ ਪੰਜਾਬ’ ਸਾਲ 2016 ਦੀ ਸਭ ਤੋਂ ਵੱਡੀ ਵਿਵਾਦਿਤ ਫਿਲਮ ਹੈ ਤਾਂ ਇਹ ਗਲਤ ਨਹੀਂ ਹੋਵੇਗਾ। ਫਿਲਮ ‘ਚ ਸੀ. ਬੀ. ਐੱਫ. ਸੀ. ਵੱਲੋਂ 40 ਕਟੌਤੀਆਂ ਕਰਨ ਤੋਂ ਬਾਅਦ, ਫਿਲਮ ਦੇ ਸਹਿ-ਨਿਰਮਾਤਾ ਅਨੁਰਾਗ ਕਸ਼ਯਪ ਨੇ ਰੈਗੂਲੇਟਰੀ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਤੋਂ ਇਸ ਮਾਮਲੇ ‘ਚ ਦਖਲ ਦੇਣ ਦੀ ਬੇਨਤੀ ਕੀਤੀ ਸੀ। ਬਾਲੀਵੁੱਡ ਲਾਈਫ ਦੀ ਇਕ ਰਿਪੋਰਟ ਮੁਤਾਬਕ ਟ੍ਰਿਬਿਊਨਲ ਨੇ ਫਿਲਮਕਾਰਾਂ ਤੋਂ ਮੰਗ ਕੀਤੀ ਹੈ ਕਿ ਫਿਲਮ ‘ਉੜਤਾ ਪੰਜਾਬ’ ਦੇ ਨਾਂ ਵਿਚੋਂ ‘ਪੰਜਾਬ’ ਸ਼ਬਦ ਨੂੰ ਹਟਾ ਦਿੱਤਾ ਜਾਵੇ। ਪ੍ਰੋਡਕਸ਼ਨ ਹਾਊਸ ਦੇ ਇਕ ਸੂਤਰ ਮੁਤਾਬਕ, ਪਿਛਲੇ ਸ਼ੁੱਕਰਵਾਰ ਟ੍ਰਿਬਿਊਨਲ ਲਈ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ ਸੀ। ਉਨ੍ਹਾਂ ਫਿਲਮ ਦੇਖਣ ਤੋਂ ਬਾਅਦ ਕਿਹਾ ਸੀ ਕਿ ਉਹ ਇਸ ਫਿਲਮ ਲਈ ਸੋਮਵਾਰ ਤੱਕ ਆਪਣੀ ਸਿਫਾਰਿਸ਼ ਭੇਜ ਦੇਣਗੇ ਪਰ ਉਨ੍ਹਾਂ ਡਾਇਰੈਕਟਰ ਨੂੰ ਕਿਹਾ ਕਿ ਫਿਲਮ ਦੇ ਨਾਂ ‘ਚੋਂ ‘ਪੰਜਾਬ’ ਸ਼ਬਦ ਹਟਾ ਲਿਆ ਜਾਵੇ। ਇਸ ਤੋਂ ਇਲਾਵਾ ਉਹ ਚਾਹੁੰਦੇ ਹਨ ਕਿ ਫਿਲਮ ‘ਚ ਪੰਜਾਬ ਨਾਲ ਜੁੜੇ ਕੋਈ ਵੀ ਰੈਫਰੈਂਸ ਨੂੰ ਹਟਾ ਦਿੱਤਾ ਜਾਵੇ।

ਫਿਲਮ ਦੀ ਅਭਿਨੇਤਰੀ ਆਲੀਆ ਭੱਟ ਦਾ ਕਹਿਣਾ ਹੈ ਕਿ ਫਿਲਮ ‘ਉੜਤਾ ਪੰਜਾਬ’ ਕਿਸੇ ਨੂੰ ਉਪਦੇਸ਼ ਦੇਣ ਲਈ ਨਹੀਂ ਬਣਾਈ ਗਈ। ਅਭਿਸ਼ੇਕ ਚੌਬੇ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਆਲੀਆ, ਕਰੀਨਾ ਕਪੂਰ, ਸ਼ਾਹਿਦ ਕਪੂਰ ਅਤੇ ਦਿਲਜੀਤ ਦੁਸਾਂਝ ਮੁੱਖ ਭੂਮਿਕਾਵਾਂ ‘ਚ ਹਨ। ਇਹ ਫਿਲਮ ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੇ ਮੁੱਦੇ ‘ਤੇ ਆਧਾਰਿਤ ਹੈ। ਆਲੀਆ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਇਰਾਦਾ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨਾਲ ਜੁੜੇ ਲੋਕਾਂ ਦੀ ਨਿੰਦਾ ਕਰਨਾ ਨਹੀਂ, ਸਗੋਂ ਉਨ੍ਹਾਂ ਲੋਕਾਂ ਨਾਲ ਹਮਦਰਦੀ ਦਿਖਾਉਣਾ ਹੈ। ਇਹ ਫਿਲਮ ਦਰਸ਼ਕਾਂ ਸਾਹਮਣੇ ਇਕ ਮੁੱਦਾ ਰੱਖ ਰਹੀ ਹੈ, ਜਿਸ ਨਾਲ ਨਾ ਸਿਰਫ ਭਾਰਤ, ਸਗੋਂ ਪੂਰੀ ਦੁਨੀਆ ਪ੍ਰਭਾਵਿਤ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp