Ad-Time-For-Vacation.png

ਭਾਰਤੀ ਮੀਡੀਆ ਪੂੰਜੀਪਤੀਆਂ ਦਾ ਔਜ਼ਾਰ:ਮਾਇਆਵਤੀ

ਲਖਨਊ,: ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਕ ਤਾਜ਼ਾ ਸਰਵੇਖਣ ਦੀ ਆੜ ਵਿਚ ਮੀਡੀਆ ‘ਤੇ ਵਾਰ ਕਰਦਿਆਂ ਦੋਸ਼ ਲਗਾਇਆ ਕਿ ਮੀਡੀਆ ਦੇ ਪੂੰਜੀਪਤੀ ਮਾਲਕ ਅਪਣੇ ਪੱਖ ਵਿਚ ਕੰਮ ਕਰਨ ਵਾਲੀਆਂ ਪਾਰਟੀਆਂ ਦੇ ਪੱਖ ਵਿਚ ਸਰਵੇ ਦੇ ਜ਼ਰੀਏ ਬਸਪਾ ਕਾਰਕੁਨਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰ ਰਹੇ ਹਨ।

ਮਾਇਆਵਤੀ ਨੇ ਪਾਰਟੀ ਦੇ ਸਾਰੇ ਸੂਬਾ ਪਧਰੀ ਸੀਨੀਅਰ ਅਹੁਦੇਦਾਰਾਂ ਦੀ ਮਹੱਤਵਪੂਰਨ ਬੈਠਕ ਵਿਚ ਪਾਰਟੀ ਦੇ ਲੋਕਾਂ ਨੂੰ ਆਗਾਹ ਕਰਦਿਆਂ ਕਿਹਾ, ”ਦੇਸ਼ ਵਿਚ ਜਿੰੰਨੇ ਵੀ ਛੋਟੇ-ਵੱਡੇ ਅਖ਼ਬਾਰ ਅਤੇ ਟੀ.ਵੀ. ਚੈਨਲ ਆਦਿ ਚਲ ਰਹੇ ਹਨ, ਉਨ੍ਹਾਂ ਵਿਚ ਜ਼ਿਆਦਾਤਰ ਮਾਲਕ ਵੱਡੇ-ਵੱਡੇ ਪੂੰਜੀਪਤ ਅਤੇ ਧੰਨਾਸੇਠ ਹੀ ਹਨ। ਇਸ ਦੇ ਨਾਲ ਹੀ ਚੋਣਾਂ ਵਿਚ ਸਰਵੇ ਕਰਵਾਉਣ ਵਾਲੀਆਂ ਏਜੰਸੀਆਂ ਵੀ ਜ਼ਿਆਦਾਤਰ ਇਨ੍ਹਾਂ ਦੇ ਹਿਸਾਬ ਨਾਲ ਹੀ ਕੰਮ ਕਰਦੀਆਂ ਹਨ।”

ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਵਿਚ ਇਹ ਪੂੰਜੀਪਤੀ ਲੋਕ ਮੀਡੀਆ ਤੇ ਸਰਵੇ ਏਜੰਸੀਆਂ ਦੀ ਵਰਤੋਂ ਖਾਸ ਕਰ ਕਾਂਗਰਸ, ਭਾਜਪਾ ਆਦਿ ਉਨ੍ਹਾਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਪੱਖ ਵਿਚ ਹੀ ਹਵਾ ਬਣਾਉਣ ਲਈ ਕਰਦੇ ਹਨ ਜੋ ਸੱਤਾ ਵਿਚ ਆਉਣ ‘ਤੇ ਉਨ੍ਹਾਂ ਦੇ ਨਫ਼ੇ-ਨੁਕਸਾਨ ਦੇ ਹਿਸਾਬ ਨਾਲ ਹੀ ਸਰਕਾਰਾਂ ਚਲਾਉਂਦੀਆਂ ਹਨ। ਬਸਪਾ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਜਨਤਾ ਦੇ ਹਿਤ ਅਤੇ ਜਨਤਾ ਦੇ ਸੁੱਖ’ ਦੇ ਸਿਧਾਂਤ ‘ਤੇ ਚਲਦੀ ਹੈ, ਇਸ ਲਈ ਪੂੰਜੀਪਤੀ ਲੋਕ ਆਗਾਮੀ ਚੋਣਾਂ ਦੇ ਮੱਦੇਨਜ਼ਰ ਅਪਣੇ ਸਾਰੀਆਂ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਤੇ ਸਰਵੇ ਕਰਵਾਉਣ ਵਾਲੀਆਂ ਏਜੰਸੀਆਂ ਆਦਿ ਦੀ ਵਰਤੋਂ ਬਸਪਾ ਦੇ ਲੋਕਾਂ ਦਾ ਮਨੋਬਲ ਡੇਗਣ ਲਈ ਕਰਨਗੇ। ਸੂਬੇ ਦੀ ਜਨਤਾ ਨੂੰ ਵੋਟਾਂ ਪੈਣ ਤਕ ਇਨ੍ਹਾਂ ਤੋਂ ਸਾਵਧਾਨ ਰਹਿਣਾ ਪਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.