Ad-Time-For-Vacation.png

ਭਾਜਪਾ ਆਗੂ ਦੂਜੀਆਂ ਕੌਮੀਅਤਾਂ ਨੂੰ ਨੀਵਾਂ ਵਿਖਾਉਣ ਵਾਲੀ ਸ਼ਬਦਾਵਲੀ ਵਰਤਣ ਤੋਂ ਪਰਹੇਜ਼ ਕਰਨ!

‘ਚਤੁਰ ਬਾਣੀਆ’, ‘ਹੈਵਾਨ ਭਗਵਾਨ’ ਇਹ ਸ਼ਬਦਾਵਲੀ ਭਾਜਪਾ ਦੀ ਪ੍ਰੋੜ੍ਹ ਅਤੇ ਸਿਆਣੀ ਸੋਚ ਦੀ ਕਮੀ ਨੂੰ ਦਰਸਾਉਂਦੀ ਹੈ। ਜਦ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸੱਭ ਨੂੰ ਹਿੰਦੂ ਦਸਿਆ ਜਾਂਦਾ ਹੈ। ਹਿੰਦੂ ਪਛਾਣ ਨੂੰ ਰਾਸ਼ਟਰਵਾਦ ਅਤੇ ਭਾਰਤੀ ਪਛਾਣ ਮੰਨਣ ਵਾਲੇ, ਇਸ ਨੂੰ ਧਰਮ ਨਾਲੋਂ ਅੱਡ ਮੰਨਦੇ ਹਨ। ਧਰਮ ਆਤਮਾ-ਪ੍ਰਮਾਤਮਾ ਦਾ ਰਿਸ਼ਤਾ ਗੰਢਣ ਵਾਲਾ ਰਸਤਾ ਹੈ, ਦੇਸ਼ ਹਿੰਦੋਸਤਾਨ ਅਤੇ ਇਥੇ ਰਹਿਣ ਵਾਲੇ ਹਿੰਦੁਸਤਾਨੀ। ਬੜੀ ਉੱਚ ਸੋਚ ਵਾਲੇ ਭਾਰਤੀ, ‘ਚਤੁਰ ਬਾਣੀਆ’ ਜਾਂ ‘ਹੈਵਾਨ’ ਦਾ ਕੀ ਮਤਲਬ ਕਢਦੇ ਹਨ? ਇਹ ਸ਼ਬਦਾਵਲੀ ਕਿਸੇ ਆਮ ਛੋਟੇ ਆਗੂ ਵਲੋਂ ਨਹੀਂ ਬਲਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਮਹਾਤਮਾ ਗਾਂਧੀ ਲਈ ਵਰਤੀ ਗਈ ਸੀ। ਭਾਰਤ ਦੇ ਇਤਿਹਾਸ ਵਿਚ ਮਹਾਤਮਾ ਗਾਂਧੀ ਨੂੰ ਜਿਸ ਰੂਪ ਵਿਚ ਪੇਸ਼ ਕੀਤਾ ਗਿਆ ਹੈ, ਸ਼ਾਇਦ ਉਸ ਪਿਛੇ ਹੋਰ ਬੜੀਆਂ ਸੱਚਾਈਆਂ ਹਨ ਜੋ ਅਜੇ ਆਮ ਜਾਣਕਾਰੀ ਵਿਚ ਨਹੀਂ ਆਈਆਂ। ਮਹਾਤਮਾ ਗਾਂਧੀ ਉਹ ਮਹਾਤਮਾ ਨਹੀਂ ਸਨ ਜਿਸ ਨੂੰ ਇਕ ਆਮ ਭਾਰਤੀ ਪਿਆਰ ਨਾਲ ਅਪਣੇ ਦੇਸ਼ ਦਾ ਪਿਤਾ ਮੰਨਦੇ ਹਨ। ਉਹ ਇਕ ਸਿਆਣੇ ਸਿਆਸਤਦਾਨ ਸਨ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਸਮੇਂ ਦੇਸ਼ ਦੀ ਵੰਡ ਵਿਚ ਇਕ ਸਿਆਸੀ ਵਿਚੋਲੇ ਦਾ ਕਿਰਦਾਰ ਨਿਭਾਇਆ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੌਰਾਨ ਗ਼ੁਲਾਮੀ ਵਿਚ ਡੁੱਬੇ ਭਾਰਤੀਆਂ ਦੀ ਸ਼ਖ਼ਸੀ ਪੂਜਾ ਦੀ ਲੋੜ ਨੂੰ ਪੂਰਾ ਕੀਤਾ ਸੀ। ਕਈ ਸਵਾਲ ਉਠਦੇ ਹਨ ਕਿ ਸ਼ਾਇਦ ਆਜ਼ਾਦੀ ਮਹਾਤਮਾ ਤੋਂ ਬਗ਼ੈਰ ਛੇਤੀ ਮਿਲ ਜਾਂਦੀ ਪਰ ਸਹੀ ਜਵਾਬ ਪੇਸ਼ ਕਰਨਾ ਇਤਿਹਾਸਕਾਰਾਂ ਦਾ ਕੰਮ ਹੈ ਤਾਕਿ ਕਿਸੇ ਸਿਆਸੀ ਸੋਚ ਹੇਠ ਇਹ ਇਕ ਨਵੇਂ ਵਿਵਾਦ ਦਾ ਕਾਰਨ ਨਾ ਬਣ ਜਾਵੇ ਅਤੇ ਖ਼ਾਸ ਕਰ ਕੇ ਬਾਣੀਆਂ ਅਤੇ ਗੁਜੂ (ਗੁਜਰਾਤੀ) ਭਾਈਆਂ ਵਿਚਕਾਰ ਤਣਾਅ ਦਾ ਕਾਰਨ ਨਾ ਬਣ ਸਕੇ। ਅੱਜ ਗੁਜਰਾਤੀ ਭਰਾ ਦੇਸ਼ ਉਤੇ ਰਾਜ ਕਰ ਰਹੇ ਹਨ ਪਰ ਰਾਜ ਤਾਂ ਆਉਂਦੇ ਜਾਂਦੇ ਰਹਿੰਦੇ ਹਨ। ਇਸ ਦਾ ਇਹ ਮਤਲਬ ਤਾਂ ਨਹੀਂ ਕਿ ਉਹ ਅਪਣੀ ਤਾਕਤ ਨਾਲ ਭਾਰਤ ਨੂੰ ਵੰਡੀਆਂ ਅਤੇ ਵਿਵਾਦਾਂ ਵਲ ਧੱਕ ਦੇਣ।

ਗੁਜਰਾਤ ਵਿਚ ਵੱਖ ਵੱਖ ਵਰਗਾਂ ਵਿਚਕਾਰ ਰਿਸ਼ਤੇ ਤਣਾਅ ਭਰੇ ਹੀ ਰਹੇ ਹਨ ਅਤੇ ਸ਼ਾਂਤੀ, ਆਰਥਕ ਸਰਦਾਰੀ ਦੇ ਸਿਰ ਤੇ ਹੀ ਟਿਕੀ ਹੋਈ ਹੈ। ਇਥੇ ਸੱਤਾਧਾਰੀਆਂ ਨੇ ਗੁਜਰਾਤ ਦੇ ਸਿਖਿਆ ਬੋਰਡ ਦੀਆਂ ਕਿਤਾਬਾਂ ਵਿਚ ਈਸਾ ਮਸੀਹ ਨੂੰ ‘ਹੈਵਾਨ’ ਦਾ ਦਰਜਾ ਦਿਤਾ ਹੈ। ਇਹ ਗ਼ਲਤੀ ਸਾਹਮਣੇ ਆ ਜਾਣ ਦੇ ਬਾਵਜੂਦ ਕਿਤਾਬ ਵਾਪਸ ਨਹੀਂ ਲਈ ਜਾ ਰਹੀ ਅਤੇ ਕਹਿੰਦੇ ਹਨ ਕਿ ਕਲਾਸ ਵਿਚ ਜ਼ਬਾਨੀ ਸਪੱਸ਼ਟੀਕਰਨ ਦੇਣ ਦੀਆਂ ਹਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ। ਮਤਲਬ ਵਿਦਿਆਰਥੀ ਕਿਤਾਬ ਵਿਚ ਈਸਾ-ਸ਼ੈਤਾਨ ਵੀ ਪੜ੍ਹਦੇ ਰਹਿਣਗੇ ਤੇ ਅਧਿਆਪਕ, ਜੋ ਚਾਹੇ ਸਪੱਸ਼ਟੀਕਰਨ ਦੇਂਦੇ ਰਹਿਣਗੇ। ਜਿਸ ਦਾ ਜੋ ਦਿਲ ਕਰੇ ਤੇ ਜਿਹੜੀ ਗੱਲ ਚੰਗੀ ਲੱਗੇ, ਉਹ ਮੰਨ ਲਵੇ।

ਭਾਜਪਾ ਵਾਰ-ਵਾਰ ਇਸ ਤਰ੍ਹਾਂ ਦੀ ਪਹੁੰਚ ਦੁਹਰਾਉਂਦੀ ਰਹਿੰਦੀ ਹੈ ਜੋ ਧਰਮ ਦੇ ਆਧਾਰ ਤੇ ਵੰਡੀਆਂ ਪਾਉਣ ਵਾਲੀ ਹੁੰਦੀ ਹੈ। ਜੇ ਸ਼ਬਦਾਵਲੀ ਨਹੀਂ ਤਾਂ ਕਾਂਡ ਹੀ ਇਸ ਤਰ੍ਹਾਂ ਦੇ ਹੋ ਜਾਂਦੇ ਹਨ ਕਿ ਨਫ਼ਰਤ ਫੈਲਦੀ ਜਾਂਦੀ ਹੈ। ਹੁਣ ਕੁੱਝ ਗਊਆਂ ਨੂੰ ਰਾਜਸਥਾਨ ਵਿਚੋਂ ਲਿਜਾ ਰਹੇ ਤਾਮਿਲਨਾਡੂ ਦੇ ਸਰਕਾਰੀ ਮੁਲਾਜ਼ਮਾਂ ਉਤੇ ਗਊ ਰਖਿਅਕਾਂ ਨੇ ਹਮਲਾ ਬੋਲ ਦਿਤਾ। ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਰਾਜਸਥਾਨ ਵਿਚ ਗਊ ਕਰ ਕੇ ਜਾਨਲੇਵਾ ਹਮਲੇ ਹੋ ਰਹੇ ਹਨ।

ਸਾਡੇ ਪ੍ਰਧਾਨ ਮੰਤਰੀ ਚੰਗਾ ਕਰਨ ਤਾਂ ਅਪਣੀ ‘ਮਨ ਕੀ ਬਾਤ’ ਵਿਚ ਇਸ ਵਧਦੀ ਹੋਈ ਫ਼ਿਰਕੂ ਨਫ਼ਰਤ ਬਾਰੇ ਪਹਿਲਾਂ ਅਪਣੀ ਹੀ ਪਾਰਟੀ ਦੇ ਸ਼ਰਧਾਲੂਆਂ ਅਤੇ ਆਗੂਆਂ ਨੂੰ ਸੰਬੋਧਤ ਕਰਨ। ਵੰਡ ਅਤੇ ਨਫ਼ਰਤ, ਮਨੁੱਖਤਾ ਅਤੇ ਪਿਆਰ ਅੱਗੇ ਲੰਮੇ ਅਰਸੇ ਤਕ ਨਹੀਂ ਟਿਕ ਸਕਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.