Ad-Time-For-Vacation.png

ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਦਿਨ ਵਿੱਚ ਨਸ਼ਿਆਂ ਦੀ ਓਵਰਡੋਜ਼ ਦੇ 130 ਮਾਮਲੇ ਆਏ ਸਾਹਮਣੇ

ਬ੍ਰਿਟਿਸ਼ ਕੋਲੰਬੀਆ,: 2017 ਦੇ ਮੁਕਾਬਲੇ ਨਸ਼ਿਆਂ ਦੀ ਓਵਰਡੋਜ਼ ਨਾਲ 2018 ਵਿੱਚ ਹੁਣ ਤੱਕ ਬੀਸੀ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਭਾਵੇਂ ਮੁਕਾਬਲਤਨ ਘੱਟ ਹੈ ਪਰ ਪਿੱਛੇ ਜਿਹੇ ਬੀਸੀ ਦੇ ਪੈਰਾਮੈਡਿਕਸ ਨੂੰ ਇੱਕ ਦਿਨ ਵਿੱਚ ਨਸ਼ਿਆਂ ਦੀ ਓਵਰਡੋਜ਼ ਦੇ 130 ਮਾਮਲਿਆਂ ਨਾਲ ਨਜਿੱਠਣਾ ਪਿਆ। ਬੀਸੀ ਐਮਰਜੰਸੀ ਹੈਲਥ ਸਰਵਿਸਿਜ਼ ਨੇ ਦੱਸਿਆ ਕਿ 27 ਜੁਲਾਈ ਨੂੰ ਉਨ੍ਹਾਂ ਨੂੰ ਨਸ਼ਿਆਂ ਦੀ ਓਵਰਡੋਜ਼ ਦੇ ਸਬੰਧ ਵਿੱਚ 130 ਕਾਲਜ਼ ਆਈਆਂ। ਇਹ ਅਪਰੈਲ 2017 ਦੇ ਰਿਕਾਰਡ ਨਾਲ ਮੇਲ ਖਾਂਦੇ ਅੰਕੜੇ ਸਨ। ਬਚਾਅ ਵਾਲੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ। ਸਰਵਿਸ ਲਈ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਲਿੰਡਾ ਲੁਪਿਨੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਨਾਲ ਪੈਰਾਮੈਡਿਕਸ ਉੱਤੇ ਇੱਕਦਮ ਬੋਝ ਵੱਧ ਜਾਂਦਾ ਹੈ।  14 ਅਪਰੈਲ, 2016 ਨੂੰ ਐਮਰਜੰਸੀ ਵਾਲੇ ਹਾਲਾਤ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਹੀ ਪੈਰਾਮੈਡਿਕਸ ਨਸ਼ਿਆਂ ਨਾਲ ਅਜੀਬ ਤਰ੍ਹਾਂ ਦੀ ਲੜਾਈ ਲੜ ਰਹੇ ਸਨ। ਉਨ੍ਹਾਂ ਲਈ ਇਹ ਕੰਮ ਬਹੁਤ ਔਖਾ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਅਸੀਂ ਉਨ੍ਹਾਂ ਨੂੰ ਅਜਿਹੀ ਸਥਿਤੀ ਵਿੱਚ ਰੱਖਦੇ ਹਾਂ ਕਿ ਜਿੱਥੇ ਉਹ ਲੋੜ ਪੈਣ ਉੱਤੇ ਫੌਰਨ ਪ੍ਰਤੀਕਿਰਿਆ ਪ੍ਰਗਟਾਅ ਸਕਣ। ਲੁਪਿਨੀ ਨੇ ਆਖਿਆ ਕਿ ਇਨਕਮ ਅਸਿਸਟੈਂਸ ਵੰਡੇ ਜਾਣ ਤੋਂ ਦੋ ਦਿਨ ਬਾਅਦ ਹੀ 130 ਕਾਲਜ਼ ਆਈਆਂ। ਬੀਸੀ ਕੌਰੋਨਰਜ਼ ਸਰਵਿਸ ਦਾ ਕਹਿਣਾ ਹੈ ਕਿ ਇਨਕਮ ਅਸਿਸਟੈਂਸ ਅਦਾਇਗੀਆਂ ਤੋਂ ਬਾਅਦ ਵਾਲੇ ਦਿਨਾਂ ਦੌਰਾਨ ਘਾਤਕ ਓਵਰਡੋਜ਼ ਦੇ ਮਾਮਲੇ ਵੱਧ ਵੇਖਣ ਨੂੰ ਮਿਲੇ ਹਨ। ਲੁਪਿਨੀ ਨੇ ਆਖਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਮਾਮਲਿਆਂ ਵਿੱਚ ਇਜਾਫਾ ਹੋਣ ਦਾ ਵੱਡਾ ਕਾਰਨ ਆਮ ਥਾਂਵਾਂ ਉੱਤੇ ਗੈਰਕਾਨੂੰਨੀ ਢੰਗ ਨਾਲ ਵਿਕਣ ਵਾਲੇ ਨਸ਼ੀਲੇ ਪਦਾਰਥ ਹੋ ਸਕਦੇ ਹਨ। ਉਨ੍ਹਾਂ ਆਖਿਆ ਕਿ ਨਸ਼ਿਆਂ ਦੀ ਓਵਰਡੋਜ਼ ਦਾ ਮਾਮਲਾ ਬ੍ਰਿਟਿਸ਼ ਕੋਲੰਬੀਆ ਵਿੱਚ ਭਾਰੂ ਪੈ ਰਿਹਾ ਹੈ। ਇਸ ਕਾਰਨ ਵਧੇਰੇ ਓਵਰਡੋਜ਼ ਦੇ ਮਾਮਲੇ ਉਨ੍ਹਾਂ ਲੋਕਾਂ ਵਿੱਚ ਵੇਖਣ ਨੂੰ ਮਿਲਦੇ ਹਨ ਜਿਹੜੇ ਇੱਕਲੇ ਨਸ਼ਿਆਂ ਦਾ ਸੇਵਨ ਕਰਦੇ ਹਨ। ਬੀਸੀ ਕੌਰੋਨਰ ਸਰਵਿਸ ਤੋਂ ਪ੍ਰਾਪਤ ਤਾਜ਼ਾ ਅੰਕੜਿਆਂ ਅਨੁਸਾਰ ਮਈ 2018 ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ 109 ਮੌਤਾਂ
ਹੋਈਆਂ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.