ਪੱਤਰ ਪੇ੍ਰਰਕ, ਜਲੰਧਰ : ਜੁਆਇੰਟ ਫਾਰਮ ਦੇ ਸੱਦੇ ‘ਤੇ ਪੂਰੇ ਪੰਜਾਬ ਦੇ ਪਾਵਰਕਾਮ ਦੇ ਉੱਪ ਮੰਡਲ/ਮੰਡਲ ਦਫਤਰਾਂ ‘ਚ ਪੰਜਾਬ ਸਰਕਾਰ ਵੱਲੋ ਮੁਲਾਜ਼ਮ ਮਾਰੂ ਐਸਮਾ ਕਾਨੂੰਨ ਨੂੰ ਵਾਪਸ ਲੈਣ ਲਈ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ‘ਤੇ ਅਮਲੀ ਜਾਮਾ ਪਹਿਨਾਉਂਦੇ ਹੋਏ ਪੂਰਬ ਮੰਡਲ ਪਾਵਰਕਾਮ ਵਿਖੇ ਪੂਰਬ ਮੰਡਲ ਦੇ ਸਮੂਹ ਮੁਲਾਜ਼ਮਾਂ ਵੱਲੋਂ ਐਸਮਾ ਕਾਨੂੰਨ ਦੇ ਵਿਰੋਧ ‘ਚ ਜ਼ਬਰਦਸਤ ਧਰਨਾ ਦਿੱਤਾ ਗਿਆ ਤੇ ਐਸਮਾ ਦੀਆਂ ਕਾਪੀਆਂ ਸਾੜ ਕੇ ਨਾਅਰੇਬਾਜ਼ੀ ਕੀਤੀ। ਬਲਵਿੰਦਰ ਸਿੰਘ ਰਾਣਾ ਸਰਕਲ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਜੇ ਪੰਜਾਬ ਸਰਕਾਰ ਵੱਲੋਂ ਇਹ ਕਾਲਾ ਕਾਨੂੰਨ ਵਾਪਸ ਨਹੀਂ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਨੂੰ ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ ਗਰੂਪ) ਦੇ ਸੰਯੁਕਤ ਸਕੱਤਰ ਭੁਪਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁਕੇਸ਼ ਕੁਮਾਰ ਸਹਾਇਕ ਲੇਖਾ ਅਫਸਰ, ਰੋਹਿਤ ਕੁਮਾਰ, ਗਗਨਦੀਪ ਸਿੰਘ, ਸੰਦੀਪ ਮਰਵਾਹਾ, ਗੁਰਮੇਲ ਚੰਦ, ਕਮਲਜੀਤ ਕੌਰ, ਸ਼ੋਭਾ ਦੇਵੀ, ਰੂਪਕ ਕੁਮਾਰ, ਚੇਤਨ ਵੋਹਰਾ, ਰਵੀ ਕਿਰਨ, ਚਰਨਜੀਤ, ਗੁਲਸ਼ਨ ਕੁਮਾਰ, ਸਰਬਜੀਤ ਲਾਲ, ਯੋਗੇਸ਼ ਤੋਂ ਇਲਾਵਾ ਸੈਂਕੜੇ ਮੁਲਾਜ਼ਮ ਧਰਨੇ ‘ਚ ਹਾਜ਼ਰ ਸਨ।