ਢੁੱਡੀਕੇ:-ਪਿਆਰੇ ਸੱਜਣੋ! ਅੱਜ ਦਾ ਦਿਨ ਮੇਰੇ ਲਈ ਖੁਸ਼ੀ ਭਰਿਆ ਦਿਨ ਹੈ। ਇਸ ਮਹੀਨੇ ਕਈ ਵਾਰ ਬਾਪੂ ਜਸਵੰਤ ਸਿੰਘ ਕੰਵਲ ਨੂੰ ਮਿਲਣ ਦਾ ਸਬੱਬ ਬਣਦਾ ਰਿਹਾ ਸੀ, ਕਈ ਵਾਰ ਇਕੱਲਿਆਂ ਤੇ ਕਈ ਵਾਰ ਬਾਹਰੋਂ ਆਏ ਦੋਸਤਾਂ ਨਾਲ। ਪਰ ਫਿਰ ਵੀ ਪਤਾ ਨਹੀਂ ਬਾਪੂ ਕਈ ਦਿਨ ਤੋ ਲਗਾਤਾਰ ਫੋਨ ਕਰ ਰਿਹਾ ਸੀ ਕਿ ਫੌਰੀ ਆ। ਮੈਂ ਕੁਛ ਰੁਝੇਂਵਿਆਂ ਕਾਰਨ, ਅੱਜ ਆਉਨਾਂ, ਕੱਲ ਆਉਨਾਂ ਕਰ ਰਿਹਾ ਸੀ। ਕੰਵਲ ਸਾਹਬ ਦਾ ਬੇਟਾ ਸਰਬਜੀਤ ਵੀ ਕਹਿ ਰਿਹਾ ਸੀ ਕਿ ਬਾਪੂ ਜੀ ਯਾਦ ਕਰ ਰਹੇ ਹਨ। ਅੱਜ ਮੇਰੇ ਦੋਸਤ ਰਛਪਾਲ ਗਿੱਲ( ਪਰੈਸ ਕਲੱਬ ਬੀ.ਸੀ ਕਨੇਡਾ ਦੇ ਪਰਧਾਨ) ਤੇ ਕਰਮਜੀਤ ਸਿੰਘ ਬੁੱਟਰ ਨੱਥੋਵਾਲ ਢੁੱਡੀਕੇ ਪਿੰਡ ਕੰਵਲ ਸਾਹਬ ਨੂੰ ਮਿਲਣ ਗਏ। ਪਤਾ ਨਹੀਂ ਬਾਪੂ ਦੇ ਦਿਲ ਵਿਚ ਕੀ ਸੀ? ਚਾਹ ਪਿਆਉਣ ਤੋਂ ਬਾਦ ਆਪਣੇ ਪੁੱਤਰ ਸਰਬਜੀਤ ਨੂੰ ਲੈਕੇ ਅੰਦਰ ਗਿਆ ਤੇ ਬਾਦ ਚ ਸਰਬਜੀਤ ਦੇ ਹੱਥ ਚ ਲੋਈ ਸੀ। ਬਾਪੂ ਨੇ ਹੁਕਮ ਕੀਤਾ ਕਿ ਇਥੇ ਆਕੇ ਖੜਾ ਹੋ। ਮੈਂ ਉਵੇਂ ਹੀ ਕੀਤਾ, ਤਾਂ ਬਾਪੂ ਨੇ ਆਪਣੇ ਪੁਤਰ ਨੂੰ ਕਿਹਾ ਕਿ ਪਾ ਬਈ। ਸਰਬਜੀਤ ਨੇ ਲੋਈ ਮੇਰੇ ਮੋਢੇ ਤੇ ਪਾ ਦਿਤੀ । ਬਾਪੂ ਨੇ ਮੱਲੋ ਮੱਲੀ ਗਿਆਰਾਂ ਸੌ ਰੁਪਏ ਮੇਰੇ ਹੱਥਾਂ ਚ ਦੇ ਦਿਤੇ ਤੇ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਮੇਰੀ ਉਮਰ 98 ਸਾਲ ਦੀ ਹੋ ਗਈ ਹੈ ਤੈਨੂੰ ਇਕੋ ਗੱਲ ਦਿਲੋਂ ਕਹਿਣੀ ਹੈ ਸਾਰੀ ਉਮਰ ਲੋਕਾਂ ਦੇ ਦਰਦ ਨਾਲ ਖੜੀਂ, ਡੋਲੀਂ ਨਾਂ। ਤੈਨੂੰ ਡੁਲਾਉਣ ਵਾਲੇ ਵੀ ਤੇ ਖਰੀਦਣ ਵਾਲੇ ਵੀ ਬਥੇਰੇ ਆਉਣ ਗੇ ਪਰ ਆਪਣੇਂ ਲੋਕਾਂ ਦਾ ਸਾਥ ਨਾ ਛੱਡੀਂ।* ਇਸ ਰਾਹ ਤੇ ਅਡੋਲ ਤਾਂ ਭਾਂਵੇ ਮੈਂ ਹੁਣ ਤੱਕ ਸਾਰਾ ਕੁਛ ਗੁਆਉਣ ਦੇ ਬਾਵਜੂਦ ਵੀ ਚੱਲ ਰਿਹਾ ਸੀ ਪਰ ਅੱਜ ਬਾਪੂ ਨੇ ਆਪਣਾ ਵਾਰਸ ਬਣਾ ਕੇ ਪੱਕਾ ਵਚਨ ਲੈ ਲਿਆ। ਮੇਰੇ ਲਈ ਬਾਪੂ ਦਾ ਸਨਮਾਨ ਦੁਨੀਆ ਦੇ ਸਾਰੇ ਸਨਮਾਨਾਂ ਨਾਲੋਂ ਵੱਡਾ ਸਨਮਾਨ ਹੈ। ਭਾਵੁਕ ਹੋਕੇ ਅੱਖਾਂ ਨਮ ਹੋ ਗਈਆਂ। ਗੁਰੂ ਸਾਹਬ ਅੱਗੇ ਅਰਦਾਸ ਹੈ ਕਿ ਦਿਤੇ ਗਏ ਵਚਨ ਦੀ ਓੜਕ ਤੱਕ ਪਰੀਤ ਨਿਭਾਉਣ ਦਾ ਬਲ ਬਖਸ਼ੋ ਜੀ!
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


