ਦਲਵਿੰਦਰ ਸਿੰਘ ਰਛੀਨ, ਰਾਏਕੋਟ : ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਨੇ ਬੀਤੀ ਦਿਨੀਂ ਹੋਈਆਂ ਬਲਾਕ ਪੱਧਰੀ ਪ੍ਰਰਾਇਮਰੀ ਖੇਡਾਂ ‘ਚ ਸਕੂਲ ਦੇ ਖਿਡਾਰੀਆਂ ਨੇ ਆਪਣਾ ਸੁਨਹਿਰੀ ਇਤਿਹਾਸ ਦੁਹਰਾਉਦਿਆਂ 62 ਗੋਲਡ, 27 ਸਿਲਵਰ ਅਤੇ 2 ਬਰਾਊਜ਼ ਮੈਡਲ ਨਾਲ ਕੁੱਲ 91 ਤਗਮੇ ਜਿੱਤੇ ਕੇ ਸਕੂਲ ਦਾ ਜੇਤੂ ਝੰਡਾ ਬਰਕਰਾਰ ਰੱਖਿਆ।
ਖੇਡਾਂ ਦੌਰਾਨ ਸਕੂਲ ਦੀ ਨੈਸ਼ਨਲ ਸਟਾਈਲ ਕਬੱਡੀ ਲੜਕਿਆਂ ਤੇ ਲੜਕੀਆਂ ਦੀ ਟੀਮ ਨੇ ਪਹਿਲਾਂ ਤੇ ਦੂਸਰਾ ਸਥਾਨ ਹਾਸਲ ਕੀਤਾ। ਲੜਕੇ ਤੇ ਲੜਕੀਆਂ ਦੀਆਂ ਖੋ-ਖੋ, ਰੱਸਾਕੱਸੀ ਤੇ ਬੈਡਮਿੰਟਨ ਟੀਮਾਂ ਨੇ ਵੀ ਪਹਿਲੇ ਸਥਾਨ ‘ਤੇ ਕਬਜ਼ਾ ਜਮਾਇਆ। ਇਸੇ ਤਰ੍ਹਾਂ ਐਥਲੈਟਿਕਸ ਦੀਆਂ 100, 200, 400, 600 ਮੀਟਰ, ਰਿਲੇਅ ਦੌੜਾਂ ਤੇ ਸ਼ਾਟ-ਪੁੱਟ ‘ਚ ਸਕੂਲ ਦੇ ਐਥਲੀਟਾਂ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਰਾਪਤ ਕੀਤਾ। ਜੇਤੂ ਖਿਡਾਰੀਆਂ ਦੇ ਸਕੂਲ ਪਹੁੰਚਣ ‘ਤੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਕੋਚ ਬਲਕਾਰ ਸਿੰਘ, ਜਸਵਿੰਦਰ ਸਿੰਘ ਤੇ ਮੈਡਮ ਵੀਰ ਕੌਰ ਬੱਸੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਸਮੇਂ ਹਰਪ੍ਰਰੀਤ ਕੌਰ, ਦਵਿੰਦਰਜੀਤ ਕੌਰ, ਵੀਰਾ ਬਾਲੀ ਕੌੜਾ, ਮਨਪ੍ਰਰੀਤ ਕੌਰ, ਹਰਜੋਤ ਸਿੰਘ ਸਿੱਧੂ, ਜਗਰੂਪ ਸਿੰਘ ਆਦਿ ਹਾਜ਼ਰ ਸਨ।


