ਫੈਡਰਲ ਸਰਕਾਰ ਕੈਨੇਡਾ ਦੀ ਕ੍ਰਿਮੀਨਲ ਕੋਡ ਬੁੱਕ ਵਿੱਚੋਂ ਸਮਾਂ ਵਿਹਾਅ ਚੁੱਕੇ ਕਾਨੂੰਨ ਹਟਾਉਣ ਦੀ ਤਿਆਰੀ ‘ਚ

ਫੈਡਰਲ ਸਰਕਾਰ ਕੈਨੇਡਾ ਦੀ ਕ੍ਰਿਮੀਨਲ ਕੋਡ ਬੁੱਕ ਵਿੱਚੋਂ ਪੁਰਾਣੇ ਤੇ ਸਮਾਂ ਵਿਹਾਅ ਚੁੱਕੇ ਤਥਾ ਕਥਿਤ ਜੌਂਬੀ ਲਾਅਜ਼ ਨੂੰ ਹਟਾਉਣ ਦੀ ਤਿਆਰੀ ਕਰ ਰਹੀ ਹੈ।

ਕ੍ਰਿਮੀਨਲ ਜੱਜਾਂ ਤੇ ਮਾਹਿਰਾਂ ਵੱਲੋਂ ਨਿਆਂ ਮੰਤਰੀ ਜੋਡੀ ਵਿਲਸਨ ਰੇਅਬੋਲਡ ਤੋਂ ਇਨ੍ਹਾਂ ਕੋਡਜ਼ ਵਿੱਚ ਸੁਧਾਰ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਕ੍ਰਿਮੀਨਲ ਕੋਡ ਬੁੱਕ ਵਿੱਚ ਸਮਾਂ ਪੁਗਾਅ ਚੁੱਕੇ ਕਾਨੂੰਨ, ਡੁਪਲੀਕੇਸ਼ਨ ਤੇ ਅੜਕਣ ਵਾਲੀ ਭਾਸ਼ਾ ਦੀ ਵਰਤੋਂ ਕਾਰਨ ਇਸ ਦੀ ਸਾਰਥਕਤਾ ਉੱਤੇ ਸਵਾਲ ਲੱਗ ਰਹੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਰੇਅਬੋਲਡ ਕੋਡ ਵਿੱਚ ਸੋਧ ਕਰਨ ਲਈ ਬੁੱਧਵਾਰ ਨੂੰ ਪਾਰਲੀਆਮੈਂਟ ਹਿੱਲ ਉੱਤੇ ਦੁਪਹਿਰੇ 3:30 ਵਜੇ ਐਲਾਨ ਕਰ ਸਕਦੀ ਹੈ।ਮੁਜਰਮਾਨਾਂ ਜੁਰਮਾਂ ਦੀ ਵਿਆਖਿਆ, ਸਜ਼ਾਵਾਂ ਨਿਰਧਾਰਤ ਕਰਨ ਤੇ ਤਰੀਕਿਆਂ ਲਈ ਇਹ ਕੋਡ 1892 ਵਿੱਚ ਤਿਆਰ ਕੀਤਾ ਗਿਆ ਸੀ। ਇਸ ਵਿੱਚ ਹੁਣ ਤੱਕ ਇੱਕੋ ਵਾਰੀ 1950 ਵਿਆਂ ਵਿੱਚ ਸੁਧਾਰ ਹੋਇਆ ਤੇ ਫਿਰ 1970 ਵਿੱਚ ਇੱਕ ਵਾਰੀ ਫਿਰ ਇਸ ਦਾ ਮੁਲਾਂਕਣ ਕੀਤਾ ਗਿਆ। ਹੈਲੀਫੈਕਸ ਵਿੱਚ ਡਲਹੌਜ਼ੀ ਯੂਨੀਵਰਸਿਟੀ ਦੇ ਸ਼ੂਲਿਚ ਸਕੂਲ ਆਫ ਲਾਅ ਦੇ ਪ੍ਰੋਫੈਸਰ ਸਟੀਫਨ ਕਫਲੈਨ ਦਾ ਕਹਿਣਾ ਹੈ ਕਿ ਰੂਲ ਆਫ ਲਾਅ ਦਾ ਮੁੱਖ ਆਧਾਰ ਇਹ ਹੈ ਕਿ ਅਸਲ ਕਾਨੂੰਨ ਸਾਰਿਆਂ ਨੂੰ ਸਮਝ ਆ ਸਕਣ ਤੇ ਹਰ ਕਿਸੇ ਦੀ ਉਨ੍ਹਾਂ ਤੱਕ ਪਹੁੰਚ ਹੋਵੇ।

ਉਨ੍ਹਾਂ ਆਖਿਆ ਕਿ ਗਰਭਪਾਤ ਨੂੰ ਗੈਰ ਕਾਨੂੰਨੀ ਠਹਿਰਾਉਣਾ ਤੇ ਕ੍ਰਾਈਮ ਕੌਮਿਕਸ ਉੱਤੇ ਬੈਨ ਲਾਉਣ ਵਰਗੇ ਕਾਨੂੰਨ ਅਜੇ ਵੀ ਸਾਡੀ ਕਾਨੂੰਨ ਦੀ ਕਿਤਾਬ ਵਿੱਚ ਮੌਜੂਦ ਹਨ ਜਦਕਿ ਅਦਾਲਤ ਵੱਲੋਂ ਕਦੋਂ ਦਾ ਇਨ੍ਹਾਂ ਨੂੰ ਖ਼ਤਮ ਕੀਤਾ ਜਾ ਚੁੱਕਿਆ ਹੈ ਤੇ ਇਨ੍ਹਾਂ ਨੂੰ ਹੁਣ ਲਾਗੂ ਵੀ ਨਹੀਂ ਕੀਤਾ ਜਾ ਸਕਦਾ। ਪਰ ਹਕੀਕਤ ਇਹ ਹੈ ਕਿ ਸੰਸਦ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਕ੍ਰਿਮੀਨਲ ਕੋਡ ਬੁੱਕ ਵਿੱਚੋਂ ਕੱਟਿਆ ਹੀ ਨਹੀਂ ਗਿਆ ਇਸ ਲਈ ਇਹ ਬੇਕਾਰ ਵਿੱਚ ਉੱਥੇ ਹੀ ਦਰਜ ਪਏ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.