Skip to content
Saturday, October 31, 2026 8°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਫਿਲਮੀਂ ਖਬਰਾਂ

By Admin Published 2 min read

1…..ਮਹਿਲਾਵਾਂ ਦੀਆਂ ਸਮੱਸਿਆਵਾਂ ‘ਤੇ ਅਧਾਰਿਤ ਗੀਤ ‘ਔਰਤ’ ਪੇਸ਼ ਕਰਨ ਵਾਲੇ ਰੈਪਰ ਰਫਤਾਰ ਦਾ ਕਹਿਣਾ ਹੈ ਕਿ ਫਿਲਮਾਂ ਅਤੇ ਗੀਤ ਗੰਭੀਰ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਮਦਦ ਕਰ ਸਕਦੇ ਹਨ। ਰਫਤਾਰ ਮੁਤਾਬਕ ਜੇਕਰ ਸ਼ੁਰੂ ਤੋਂ ਦੇਖੀਏ ਕਿ ਮਹਿਲਾਵਾਂ ਮਰਦਾਂ ਤੋਂ ਉੱਪਰ ਜਾਂ ਹੇਠਾਂ ਨਹੀਂ ਬਲਕਿ ਸਮਾਨ ਦਰਜੇ ਤੇ ਹਨ ਤਾਂ ਕੁੱਝ ਬਦਲਾਅ ਆ ਸਕਦਾ ਹੈ।

2…..90 ਦੇ ਦਹਾਕੇ ਵਿੱਚ ਗ੍ਰੇ ਸ਼ੇਡ ਕਿਰਦਾਰਾਂ ਦੀ ਸ਼ੁਰੂਆਤ ਕਰਨ ਵਾਲੇ ਸ਼ਾਹਰੁਖ ਖਾਨ ਆਗਾਮੀ ਫਿਲਮ ‘ਰਈਸ’ ਵਿੱਚ ਵੀ ਇਸਨੂੰ ਜਾਰੀ ਰੱਖਣਗੇ। ਜਿਸ ਵਿੱਚ ਰੋਮਾਂਟਿਕ ਹੀਰੋ ਗ੍ਰੇ ਸ਼ੇਡ ਕਿਰਦਾਰ ਕਰਦਾ ਦਿਖੇਗਾ। ਸ਼ਾਹਰੁਖ ਦੇ ਮਾਰਧਾੜ ਵਾਲੇ ਰੋਲ ਨੇ ਦਰਸ਼ਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।

3….ਬੀਤੇ ਦਿਨ ਬਿਪਾਸ਼ਾ ਬਾਸੂ ਨੇ ਆਪਣਾ 38ਵਾਂ ਜਨਮਦਿਨ ਮਨਾਇਆ। ਜਿਸ ਮੌਕੇ ਉਹਨਾਂ ਦੇ ਪਤੀ ਕਰਨ ਸਿੰਘ ਗ੍ਰੋਵਰ ਨੇ ਸੋਸ਼ਲ ਮੀਡੀਆ ਰਾਂਹੀ ਵਧਾਈ ਦਿੱਤੀ। ਕਰਨ ਨੇ ਬਿਪਾਸ਼ਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ, “ਪੂਰੀ ਦੁਨੀਆ ਵਿੱਚ ਸਬ ਤੋ ਖੂਬਸੂਰਤ ਮਹਿਲਾ ਨੂੰ ਬਰਥਡੇ ਦੀ ਵਧਾਈ, ਹਰ ਗੁਜ਼ਰਦੇ ਸਾਲ ਨਾਲ ਤੁਹਾਡੀ ਮੁਸਕਾਨ ਹੋਰ ਚਮਕੇ ਅਤੇ ਹਾਸਾ ਤੇਜ਼ ਹੋਵੇ।”

4…..ਆਮਿਰ ਖਾਨ ਦੀ ‘ਦੰਗਲ’ ਦਾ ਧਮਾਲ ਜਾਰੀ ਹੈ। ਫਿਲਮ ਨੇ ਦੂਜੇ ਹਫਤੇ ਦੇ ਖਤਮ ਹਣ ਤੱਕ ਬਾਕਸ ਆਫਿਸ ‘ਤੇ 320.16 ਕਰੋੜ ਕਮਾਏ ਹਨ। ਜਦਕਿ ਗ੍ਰੌਸ ਕਮਾਈ 448.22 ਕਰੋੜ ਬਣਦੀ ਹੈ ਫਿਲਮ ਦੀ ਓਵਰਸੀਜ਼ ਕਮਾਈ 170.49 ਕਰੋੜ ਤੋਂ ਵੱਧ ਹੈ, ਓਵਰਸੀਜ਼ ਅਤੇ ਗ੍ਰੌਸ ਨੂੰ ਜੋੜ ਕੇ ਫਿਲਮ ਦੀ ਕਮਾਈ ਦਾ ਅੰਕੜਾ 618.71 ਕਰੋੜ ਤੋਂ ਪਾਰ ਹੈ।

5……ਦੀਪਿਕਾ ਪਾਦੁਕੋਣ ‘ਅੰਗ੍ਰੇਜ਼ੀ ਬੀਟ’ ਗਾਣੇ ਦੀ ਫੈਨ ਹੈ। ਦੀਪਿਕਾ ਨਾਲ ਜੁੜੇ ਇੱਕ ਸੂਤਰ ਮੁਤਾਬਕ ਹਨੀ ਸਿੰਘ ਦਾ ਗੀਤ ‘ਅੰਗ੍ਰੇਜ਼ੀ ਬੀਟ’ ਗਾਣਾ ਉਹਨਾਂ ਦੀ ਫਿਲਮ ‘ਕਾਕਟੇਲ’ ਵਿੱਚ ਵੀ ਗਾਇਆ ਗਿਆ ਸੀ। ਜਿਸਨੂੰ ਸੁਣਨ ਦੀ ਉਹ ਆਦੀ ਹੈ। ਉਹਨਾਂ ਨੂੰ ਇਹ ਗੀਤ ਬੇਹਦ ਪਸੰਦ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp