Skip to content
Saturday, October 31, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਨਵੀਂ ਪੀੜ੍ਹੀ ਦੀ ਮਾਨਸਿਕਤਾ ਦੀ ਗੱਲ ਕਰਦੀ ਹੈ ਫ਼ਿਲਮ ‘ਸਰਵਣ’ : ਅਮਰਿੰਦਰ ਗਿੱਲ

By Admin Published 2 min read

ਜਲੰਧਰ— 13 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਸਰਵਣ’ ਨਵੀਂ ਪੀੜ੍ਹੀ ਦੀ ਮਾਨਸਿਕਤਾ ਦੀ ਗੱਲ ਕਰਦੀ ਹੈ। ਅੱਜ ਦੀ ਪੀੜ੍ਹੀ ਕਿਸ ਤਰ੍ਹਾਂ ਆਪਣੇ ਸੱਭਿਆਚਾਰ ਅਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਅਤੇ ਉਸ ਦੇ ਮੁੱਖ ਧਾਰਾ ਵਿਚ ਆਉਣ ਦੀ ਕਿੰਨੀ ਜ਼ਿਆਦਾ ਲੋੜ ਹੈ, ਇਸ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਨਵੇਂ ਦੌਰ ਵਿਚ ਸਰਵਣ ਪੁੱਤ ਲੱਭਣੇ ਕਿੰਨੇ ਔਖੇ ਹਨ ਅਤੇ ਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੀ ਔਲਾਦ ਸਰਵਣ ਪੁੱਤ ਵਰਗੀ ਹੋਵੇ, ਫ਼ਿਲਮ ਵਿਚ ਇਸ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਅੰਗਰੇਜ਼’ ਫੇਮ ਅਦਾਕਾਰ ਅਮਰਿੰਦਰ ਗਿੱਲ ਨੇ ਕੀਤਾ। ਅਮਰਿੰਦਰ ਗਿੱਲ ਨੇ ਕਿਹਾ ਕਿ ਉਹ ਘੱਟ ਪਰ ਚੰਗੀਆਂ ਫ਼ਿਲਮਾਂ ਕਰਨ ਦਾ ਚਾਹਵਾਨ ਹੈ। ਹੁਣ ਤੱਕ ਉਸ ਨੇ ਜਿੰਨੀਆਂ ਵੀ ਫ਼ਿਲਮਾਂ ਵਿਚ ਕੰਮ ਕੀਤਾ ਹੈ, ਉਹ ਵਿਸ਼ੇ ਪੱਖੋਂ ਬਿਹਤਰੀਨ ਸਨ ਤੇ ਉਨ੍ਹਾਂ ਨੇ ਪੰਜਾਬੀ ਸਿਨੇਮਾ ਦਾ ਗ੍ਰਾਫ਼ ਉਪਰ ਚੁੱਕਿਆ ਹੈ, ਉਸੇ ਤਰ੍ਹਾਂ ਹੁਣ ਰਿਲੀਜ਼ ਹੋਣ ਵਾਲੀ ਵੀ ਫ਼ਿਲਮ ਬਿਹਤਰੀਨ ਹੈ। ਇਹ ਫ਼ਿਲਮ ਹਰ ਪੰਜਾਬੀ ਨੂੰ ਆਪਣੀ ਲੱਗੇਗੀ ਕਿਉਂਕਿ ਇਸ ਦੀ ਕਹਾਣੀ, ਨਿਰਦੇਸ਼ਨ ਤੇ ਲੋਕੇਸ਼ਨਾਂ ਸਭ ਕੁਝ ਬਿਹਤਰੀਨ ਹੈ। ਦਰਸ਼ਕ ਪਹਿਲੀ ਵਾਰ ਮੈਨੂੰ ਨਵੇਂ ਰੂਪ ਵਿਚ ਦੇਖਣਗੇ। ਅਮਰਿੰਦਰ ਮੁਤਾਬਕ ਉਸ ਨੇ ਹੁਣ ਤੱਕ ਜਿੰਨੀਆਂ ਫ਼ਿਲਮਾਂ ਵਿਚ ਕੰਮ ਕੀਤਾ ਹੈ, ਉਨ੍ਹਾਂ ‘ਚੋਂ ਬਹੁਤੀਆਂ ‘ਚ ਉਹ ਇਕ ਪੇਂਡੂ ਪੰਜਾਬੀ ਨੌਜਵਾਨ ਦੇ ਰੂਪ ਵਿਚ ਨਜ਼ਰ ਆਇਆ ਹੈ ਪਰ ‘ਸਰਵਣ’ ਵਿਚ ਉਹ ਨਵੇਂ ਸਟਾਈਲ ‘ਚ ਦਿਖਾਈ ਦੇਵੇਗਾ। ਇਸ ਫ਼ਿਲਮ ਵਿਚ ਰਣਜੀਤ ਬਾਵਾ ਨੇ ਵੀ ਕਮਾਲ ਦਾ ਕੰਮ ਕੀਤਾ ਹੈ। ਭਾਵੇਂ ਇਹ ਉਸ ਦੀ ਪਹਿਲੀ ਫ਼ਿਲਮ ਹੈ ਪਰ ਉਹ ਆਪਣੀ ਛਾਪ ਛੱਡ ਕੇ ਜਾਵੇਗਾ। ਬਾਕੀ ਕਲਾਕਾਰਾਂ ਜਿਨ੍ਹਾਂ ‘ਚ ਸਿੰਮੀ ਚਾਹਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਮੀਤ ਸਾਜਨ ਆਦਿ ਹਨ, ਨੇ ਵੀ ਵਧੀਆ ਕੰਮ ਕੀਤਾ ਹੈ। ਕਰਨ ਗੁਗਲਾਨੀ ਨੇ ਬਿਹਤਰੀਨ ਨਿਰਦੇਸ਼ਨ ਕੀਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp