Ad-Time-For-Vacation.png

ਪੰਜਾਬ ਸਰਕਾਰ ਦੀ ਕਰਜ਼ਾ ਮਾਫੀ ਦੌਰਾਨ ਧੂਰੀ ਦੇ ਜਸਵੀਰ ਸਿੰਘ ਦਾ 5 ਰੁਪਏ ਕਰਜ਼ਾ ਮਾਫ ਹੋਇਆ

ਧੂਰੀ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਅਮਲ ਸਵਾਲਾਂ ਦੇ ਘੇਰੇ ਵਿੱਚ ਹੈ। ਜਿੱਥੇ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਸ਼ਰਤਾਂ ਤਹਿਤ ਐਲਾਨੇ 2 ਲੱਖ ਤੱਕ ਦੇ ਖੇਤੀ ਕਰਜ਼ੇ ਦੀ ਮਾਫੀ ਦੇ ਐਲਾਨ ਨੂੰ ਨਾਕਾਫੀ ਅਤੇ “ਕਿਸਾਨਾਂ ਨਾਲ ਧੋਖਾ” ਕਰਾਰ ਦੇ ਰਹੀਆਂ ਹਨ ਓਥੇ ਅੱਜ ਨਸ਼ਰ ਹੋਈਆਂ ਖਬਰਾਂ ਅਨੁਸਾਰ ਕੁਝ ਕਰਜਈ ਕਿਸਾਨਾਂ ਲਈ ਤਾਂ ਇਹ ਕਰਜ਼ਾ ਮਾਫੀ ਕੋਝਾ ਮਜਾਕ ਬਣ ਗਈ ਹੈ।
ਜ਼ਿਲਾ ਸੰਗਰੂਰ ਦੇ ਪਿੰਡ ਕੌਲਸੇੜੀ ਵਿੱਚ ਇੱਕ ਕਿਸਾਨ ਦਾ ਕਰਜ਼ਾ ਮੁਆਫੀ ਸੂਚੀ ਵਿੱਚ ਕਿਸਾਨ ਦਾ ਸਿਰਫ 5 ਰੁਪਏ ਦਾ ਕਰਜ਼ ਮੁਆਫ਼ ਹੋਇਆ ਹੈ, ਜਦਕਿ ਉਸ ਦਾ ਕੁੱਲ ਕਰਜ਼ 65,000 ਰੁਪਏ ਹੈ। ਹਾਲਾਂਕਿ, ਇਸ ਬਾਰੇ ਸਹਿਕਾਰੀ ਸਭਾ ਦੇ ਸਕੱਤਰ ਨੇ 5 ਰੁਪਏ ਦੀ ਕਰਜ਼ ਮੁਆਫੀ ਪਿੱਛੇ ਤਕਨੀਕੀ ਕਾਰਨ ਸਮਝਾਉਂਦਿਆਂ ਇਸ ਨੂੰ ਸਹੀ ਕਰਾਰ ਦੇ ਦਿੱਤਾ।ਰੋਜਾਨਾ ਪੰਜਾਬੀ ਅਖਬਾਰ ਪਹਿਰੇਦਾਰ ਵਿੱਚ ਛਪੀ ਖਬਰ ਅਨੁਸਾਰ ਪਿੰਡ ਕੌਲਸੇੜੀ ਦਾ ਕਿਸਾਨ ਜਸਵੀਰ ਸਿੰਘ ਕੁੱਲ 5 ਬਿੱਘੇ ਜ਼ਮੀਨ ਦਾ ਮਾਲਕ ਹੈ। ਕਿਸਾਨਦੇ ਸਿਰ ਤਕਰੀਬਨ 65,000 ਰੁਪਏ ਦਾ ਕਰਜ਼ ਹੈ। ਕਿਸਾਨ ਦੇ ਪਿਤਾ ਬਲਵੀਰ ਸਿੰਘ ਨੇ ਸਰਕਾਰ ਵਿਰੁੱਧ ਆਪਣੀ ਭੜਾਸ ਕੱਢਦਿਆਂ ਕਿਹਾ ਕਿ 5 ਰੁਪਏ ਕਰਜ਼ ਮੁਆਫ ਕਰਕੇ ਸਰਕਾਰ ਨੇ ਉਨਾਂ ਨਾਲ ਭੱਦਾ ਮਜ਼ਾਕ ਕੀਤਾ ਹੈ। ਪਿੰਡ ਦੇ ਸਰਪੰਚ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਿਸਾਨਾਂ ਕੋਲ ਥੋੜੀ ਹੀ ਜ਼ਮੀਨ ਹੈ ਪਰ ਪੂਰੇ ਪਿੰਡ ਦੇ ਸਿਰਫ 21 ਲੋਕਾਂ ਦੇ ਨਾਂ ਕਰਜ਼ ਮੁਆਫੀ ਵਿੱਚ ਸ਼ਾਮਲ ਕੀਤੇ ਗਏ ਹਨ।ਪਿੰਡ ਦੇ ਕਿਸਾਨ ਨੇ ਕਿਹਾ ਕਿ ਸਰਕਾਰ ਨੇ ਢਾਈ ਏਕੜ ਜ਼ਮੀਨ ਤੋਂ ਘੱਟ ਦੇ ਮਾਲਕ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ। ਉਸ ਸਿਰ 67 ਹਜ਼ਾਰ ਰੁਪਏ ਦਾ ਕਰਜ਼ ਹੈ ਪਰ ਫਿਰ ਵੀ ਉਸ ਦਾ ਨਾਂ ਕਰਜ਼ ਮੁਆਫੀ ਵਿੱਚ ਨਹੀਂ ਆਇਆ। ਇਸ ਬਾਰੇ ਜਦੋਂ ਪਿੰਡ ਦੀ ਸਹਿਕਾਰੀ ਸਭਾ ਦੇ ਸਕੱਤਰ ਸੇਵਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਜਸਵੀਰ ਸਿੰਘ ਸਿਰ ਜੋ ਕਰਜ਼ ਹੈ, ਉਹ ਉਸ ਨੇ 31 ਮਾਰਚ, 2017 ਤੋਂ ਬਾਅਦ ਲਿਆ ਸੀ ਤੇ ਜੋ ਰਾਸ਼ੀ ਮੁਆਫ ਕੀਤੀ ਗਈ ਹੈ ਉਹ ਸਰਕਾਰ ਵੱਲੋਂ ਕੀਤਾ ਜਾਂਦਾ 5 ਰੁਪਏ ਦਾ ਇੱਕ ਬੀਮਾ ਹੈ। ਉਨਾਂ ਦੱਸਿਆ ਕਿ ਸਭਾ ਵੱਲੋਂ ਸਰਕਾਰ ਨੂੰ ਦੋ ਪਿੰਡਾਂ ਦੇ 500 ਕਿਸਾਨਾਂ ਦੀ ਸੂਚੀ ਭੇਜੀ ਗਈ ਸੀ ਪਰ ਕੌਲਸੇੜੀ ਦੇ ਸਿਰਫ 21 ਕਿਸਾਨਾਂ ਦੇ ਨਾਂ ਹੀ ਕਰਜ਼ ਮੁਆਫੀ ਦੀ ਸੂਚੀ ਵਿੱਚ ਆਏ ਹਨ। ਇਸ ਬਾਰੇ ਧੂਰੀ ਦੇ ਐਸ.ਡੀ.ਐਮ. ਅਮਰ ਈਸ਼ਵਰ ਦਾ ਕਹਿਣਾ ਹੈ ਕਿ ਪਹਿਲੀ ਸੂਚੀ ਵਿੱਚ ਜੋ ਕਮੀਆਂ ਸਨ, ਉਨਾਂ ਬਾਰੇ ਇਤਰਾਜ਼ ਮੰਗੇ ਗਏ ਹਨ। ਉਨਾਂ ਕਿਹਾ ਕਿ ਜਿਨਾਂ ਦਾ ਨਾਂ ਇਸ ਸੂਚੀ ਵਿੱਚ ਨਹੀਂ ਆਇਆ ਤਾਂ ਉਹ ਦੂਜੀ ਸੂਚੀ ਦਾ ਇੰਤਜ਼ਾਰ ਕਰੇ।
ਇਸ ‘ਤੇ ਜਸਵੀਰ ਸਿੰਘ ਦੀ ਮਾਂ ਸ਼ਮਸ਼ੇਰ ਕੌਰ ਦਾ ਕਹਿਣਾ ਹੈ ਕਿ ਸਾਨੂੰ ਦੂਜੀ ਸੂਚੀ ਦਾ ਇੰਤਜ਼ਾਰ ਕਰਨ ਨੂੰ ਕਿਹਾ ਜਾ ਰਿਹਾ ਹੈ, ਪਰ ਸਰਕਾਰ ਮੁਤਾਬਕ ਤਾਂ ਸਾਡਾ ਕਰਜ਼ ਪਹਿਲਾਂ ਹੀ ਮਾਫ ਹੋ ਚੁੱਕਾ ਹੈ ਤਾਂ ਦੂਜੀ ਸੂਚੀ ਵਿੱਚ ਨਾਂ ਕਿਸ ਤਰਾਂ ਆਵੇਗਾ। ਇਹ ਕੋਈ ਪਹਿਲੀ ਵਾਰ ਨਹੀਂ ਕਿ ਸਰਕਾਰ ਨੇ ਅੰਨਦਾਤੇ ਨਾਲ ਅਜਿਹਾ ਮਜ਼ਾਕ ਕੀਤਾ ਹੋਵੇ। ਇਸ ਤੋਂ ਪਹਿਲਾਂ ਨਾਭਾ ਦੇ ਇੱਕ ਕਿਸਾਨ ਦਾ 7 ਰੁਪਏ ਦਾ ਕਰਜ਼ ਮੁਆਫ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਨਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕੋਈ ਠੋਸ ਮਾਪਦੰਡ ਨਹੀਂ ਅਪਣਾਇਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.