Ad-Time-For-Vacation.png

ਪੰਜਾਬ ਭਵਨ ਕਨੇਡਾ ਵਿੱਚ ੲਿਕਬਾਲ ਮਾਹਲ ਦਾ ਰੂਬਰੂ

ਸਰੀ…(ਕਵਿੰਦਰ ਚਾਂਦ)ਇਕਬਾਲ ਮਾਹਲ ਕਨੇਡਾ ਜਾਂ ਭਾਰਤ ਹੀ ਨਹੀ’ ਸਗੋ’ ਦੁਨੀਆਂ ਭਰ ਵਿੱਚ ਜਾਣਿਆਂ ਪਹਿਚਾਣਿਆਂ ਨਾਂ ਹੈ ।ਲੇਖਕ, ਪ੍ਰੋਮੋਟਰ ਤੇ ਪਰਜ਼ੈਨਟਰ ਵਜੋ’ ਆਪਣਾਂ ਸਿੱਕਾ ਜਮਾ ਚੁੱਕੇ ਇਸ ਇਨਸਾਨ ਨੂੰ ਲੋਕ ਸੁਰਾਂ ਦਾ ਸੌਦਾਗਰ ਤੇ ਮਾਂ ਬੋਲੀ ਦਾ ਸਰਵਣ ਪੁੱਤ ਵੀ ਆਖਦੇ ਨੇ ।ਲਗਭਗ ਪੰਜਾਹ ਸਾਲ ਪਹਿਲਾਂ ਪੰਜਾਬ ਤੋ’ ਤੁਰੇ ਨੌਜਵਾਨ ਇਕਬਾਲ ਨੂੰ ਪਹਿਲਾਂ ਇੰਗਲੈ’ਡ ਨੇ ਵੀ ਅਪਨਾਇਆ ਪਰ ਪੱਕੇ ਵਸੇਬੇ ਵਜੋ’ ਇਸ ਦੀ ਪਸੰਦ ਕਨੇਡਾ ਹੀ ਸੀ।

ਅੰਗਰੇਜ਼ਾਂ ਵਰਗੀ ਸ਼ਕਲੋ ਸੂਰਤ ਅਤੇ ਲਹਿਜ਼ੇ ਵਾਲੇ ਇਸ ਇਨਸਾਨ ਅੰਦਰ ਪੰਜਾਬ ਹਮੇਸ਼ਾ ਹੀ ਧੜਕਦਾ ਰਿਹਾ । ਸੁਰਿੰਦਰ ਕੌਰ ਤੋ’ ਲੈ ਕੇ, ਜਗਜੀਤ ਸਿੰਘ,ਗੁਰਦਾਸ ਮਾਨ,ਸਤਿੰਦਰ ਸਰਤਾਜ, ਨੂਰਾਂ ਸਿਸਟਰਜ਼ ਅਤੇ ਅਨੇਕਾਂ ਹੋਰਾਂ ਨੂੰ ਵਿਦੇਸ਼ਾਂ ਵਿੱਚ ਮਿਲੀ ਹਰਮਨ ਪਿਆਰਤਾ ਇਕਬਾਲ ਮਾਹਲ ਦੇ ਸਵਾਰਥ ਰਹਿਤ ਯਤਨਾਂ ਦਾ ਸਿੱਟਾ ਹੀ ਸੀ । ਪਿਛਲੇ ਦਿਨੀ’ ਵੈਨਕੂਵਰ ਫੇਰੀ ਦੌਰਾਨ ਇਕਬਾਲ ਮਾਹਲ ਦਾ ਇੱਕ ਰੂਬਰੂ ਪੰਜਾਬ ਭਵਨ ਵਿੱਚ ਉੁਲੀਕਿਆ ਗਿਆ ।

26 ਨਵੰਬਰ,ਸ਼ਾਮੀ’ ਚਾਰ ਵਜੇ,ਸ਼ਹਿਰ ਦੇ ਪਤਵੰਤੇ ਲੋਕਾਂ ਨਾਲ ਮਹਿਮਾਨ ਦੀਆਂ ਖੁੱਲੀਆਂ ਗੱਲਾਂ ਬਾਤਾਂ ਦਾ ਆਦਾਨ ਪਰਦਾਨ ਹੋਇਆ। ਸ: ਜਰਨੈਲ ਸਿੰਘ ਸੇਖਾ, ਮੀਰਾ ਗਿੱਲ,ਅਮਰੀਕ ਪਲਾਹੀ, ਜਰਨੈਲ ਸਿੰਘ ਚਿਤਰਕਾਰ,ਮੋਹਨ ਗਿੱਲ,ਅੰਗਰੇਜ਼ ਬਰਾੜ, ਜਸ ਮਲਕੀਤ,ਜੀਵਨ ਰਾਮਪੁਰੀ, ਦਵਿੰਦਰ ਸੇਖਾ ਅਤੇ ਕਵਿਂੰਦਰ ਚਾਂਦ ਨੇ ਮਹਿਮਾਨ ਦੀਆਂ ਪ੍ਰਾਪਤੀਆਂ ਅਤੇ ਸਾਧਨਾ ਬਾਰੇ ਚਰਚਾ ਕੀਤੀ ।ਗੁਰਪਰੀਤ ਪੰਧੇਰ ਦੇ ਗੀਤ ਵਿਸ਼ੇਸ਼ ਖਿੱਚ ਦਾ ਕਾਰਨ ਬਣੇ’ ।

ਹਾਜ਼ਰ ਸ਼ਾਇਰਾਂ ਦੇ ਨੁਮਾਇੰਦੇ ਵਜੋ’ ਇੰਦਰਜੀਤ ਧਾਮੀ ਨੇ ਕਮਾਲ ਦੀ ਕਵਿਤਾ ਪੜ੍ਹੀ। ਇੱਕ ਡਾਕੂਮੈ’ਟਰੀ ਅਨ ੋਰਦਨਿੳਰੇ ਮੳਨ ੀਤਬੳਲ ੰੳਹੳਲ ਦਿਖਾਉਣ ਤੋ’ ਬਾਦ ਇਕਬਾਲ ਮਾਹਲ ਨੇ ਆਪਣੇ’ ਵਿਲੱਖਣ ਅੰਦਾਜ਼ ਵਿੱਚ ਆਪਣੇ’ ਜੀਵਨ, ਕਾਰ ਵਿਹਾਰ,ਜੀਵਨ ਸ਼ੈਲੀ ਬਾਰੇ ਰੱਜਵੀ’ ਗੱਲਬਾਤ ਕੀਤੀ ਅਤੇ ਆਪਣੀ’ ਰੂਹ ਦੀ ਫਕੀਰੀ ਦੀ ਛਾਪ ਛੱਡੀ ।ਅੰਤ ਵਿੱਚ ਪੰਜਾਬ ਭਵਨ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵੱਲੋ’ ਮਹਿਮਾਨ ਦਾ ਸਨਮਾਨ ਕੀਤਾ ਗਿਆ ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.