Skip to content
Friday, October 16, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਪੰਜਾਬ ਦੇ 5 ਸ਼ਹਿਰਾਂ ’ਚ ਲੋੜਵੰਦ ਔਰਤਾਂ ਨੂੰ ਸੁਰੱਖਿਅਤ ਪਹੁੰਚਾਵੀ ਮਹਿਲਾ PCR ਵੈਨਾਂ

By Admin Published 4 min read
ਸੰਕਟ ਵਿੱਚ ਫਸੀਆਂ ਔਰਤਾਂ ਨੂੰ ਲਿਜਾਣ ਅਤੇ ਛੱਡਣ (ਪਿੱਕ-ਅੱਪ ਤੇ ਡਰਾਪ) ਦੀ ਸਹੂਲਤ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ 5 ਪ੍ਰਮੁੱਖ ਸ਼ਹਿਰਾਂ ਵਿੱਚ ਮਹਿਲਾਵਾਂ ‘ਤੇ ਅਧਾਰਿਤ ਪੀ.ਸੀ.ਆਰ. ਵੈਨਾਂ ਚਲਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਔਰਤਾਂ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਪਹੁੰਚਾਇਆ ਜਾ ਸਕੇ।

ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਸੰਕਟ ‘ਚ ਫਸੀਆਂ ਔਰਤਾਂ ਨੂੰ ਉਨ੍ਹਾਂ ਦੇ ਘਰ ਜਾਂ ਕੰਮਕਾਜ ਵਾਲੀ ਥਾਂ ‘ਤੇ ਸੁਰੱਖਿਅਤ ਪਹੁੰਚਾਉਣ ਲਈ ਮੋਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਵਿੱਚ ਚਲਾਈਆਂ ਜਾ ਰਹੀਆਂ ਪੀ.ਸੀ.ਆਰ ਵੈਨਾਂ ਦੀਆਂ ਚਾਲਕ ਵੀ ਔਰਤਾਂ ਹੀ ਹੋਣਗੀਆਂ।ਇੱਥੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਔਰਤਾਂ ਨੂੰ ਸੁਰੱਖਿਅਤ ਘਰ ਛੱਡਣ ਦੀ ਸਕੀਮ ਦੀ ਸ਼ੁਰੂਆਤ ਤੋਂ ਬਾਅਦ 3 ਤੋਂ 18 ਦਸੰਬਰ, 2019 ਤੱਕ ਹੈਲਪਲਾਈਨ ਨੰਬਰਾਂ 100/112, 181 ਅਤੇ 1091 ‘ਤੇ ਕੁੱਲ 40 ਕਾਲਾਂ ਆਈਆਂ ਸਨ। ਹੋਰ ਵਿਸਥਾਰ ਦਿੰਦਿਆਂ ਉਨ੍ਹਾਂ ਕਿਹਾ ਕਿ 112/100 ‘ਤੇ 26 ਕਾਲਾਂ, 181 ‘ਤੇ 2 ਕਾਲਾਂ ਅਤੇ 1091 ਦੀਆਂ ਜ਼ਿਲ੍ਹਾ ਹੈਲਪਲਾਈਨ ‘ਤੇ ਕੁੱਲ 12 ਕਾਲਾਂ ਆਈਆਂ ਸਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ 3 ਦਸੰਬਰ, 2019 ਨੂੰ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵਧ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਰਾਤ 9.00 ਵਜੇ ਤੋਂ ਸਵੇਰੇ 6.00 ਵਜੇ ਤੱਕ ਮੁਸੀਬਤ ‘ਚ ਔਰਤਾਂ ਨੂੰ ਮੁਫਤ ਪੁਲਿਸ ਸਹਾਇਤਾ ਦਿੱਤੀ ਜਾਂਦੀ ਹੈ। ਔਰਤ ਕਾਲਰਾਂ ਨੂੰ ਤੁਰੰਤ ਸਬੰਧਤ ਪੁਲਿਸ ਸਟੇਸ਼ਨਾਂ ਦੇ ਪੁਲਿਸ ਪੈਟਰੋਲਿੰਗ ਵਾਹਨਾਂ ਨਾਲ ਜੋੜਿਆ ਜਾਵੇਗਾ ਜਿੱਥੇ ਉਪਲਬਧ ਪਿਕ-ਅੱਪ ਅਤੇ ਡਰਾਪ ਦੀ ਸਹੂਲਤ ਨਾਲ ਟੈਕਸੀ ਜਾਂ ਥ੍ਰੀ-ਵ੍ਹੀਲਰ ਰਾਹੀਂ ਸੁਰੱਖਿਅਤ ਘਰ ਪਹੁੰਚਾਇਆ ਜਾਵੇਗਾ।ਹੁਣ ਤੱਕ ਪ੍ਰਾਪਤ ਹੋਈਆਂ ਕਾਲਾਂ ਸਬੰਧੀ ਵੇਰਵੇ ਦਿੰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਪੈਟਰੋਲਿੰਗ ਪਾਰਟੀਆਂ ਵੱਲੋਂ ਫੋਨ ਕਰਨ ਵਾਲੇ ਤੱਕ ਪਹੁੰਚਣ ਲਈ ਘੱਟੋ ਘੱਟ 7 ਮਿੰਟ ਅਤੇ ਵੱਧ ਤੋਂ ਵੱਧ 30 ਮਿੰਟ ਦਾ ਸੀ ਅਤੇ ਔਸਤਨ ਇਹ ਸਮਾਂ 12 ਮਿੰਟ ਦਾ ਸੀ। ਪੁਲਿਸ ਪਾਰਟੀਆਂ ਨੇ ਬੁਲਾਉਣ ਵਾਲਿਆਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ/ਜਗ੍ਹਾ ‘ਤੇ ਸੁਰੱਖਿਅਤ ਢੰਗ ਨਾਲ ਛੱਡਿਆ ਜਿੱਥੇ ਉਹ ਜਾਣਾ ਚਾਹੁੰਦੇ ਸਨ।

ਉਨ੍ਹਾਂ ਦਾਅਵਾ ਕੀਤਾ ਕਿ ਝ ਮਾਮਲਿਆਂ ਚ ਇਲੈਕਟ੍ਰਾਨਿਕ ਮੀਡੀਆ ਦੀਆਂ ਮਹਿਲਾ ਪੱਤਰਕਾਰਾਂ ਨੇ ਪੁਲਿਸ ਪ੍ਰਤੀਕਿਰਿਆ ਸਮੇਂ ਦੀ ਜਾਂਚ ਕਰਨ ਲਈ ਪੁਲਿਸ ਕੰਟਰੋਲ ਰੂਮ ਨੂੰ ਡੰਮੀ ਕਾਲ ਵੀ ਕੀਤੀ ਅਤੇ ਇਸ ਦੀ ਸਫਲਤਾਪੂਰਵਕ ਪੁਸ਼ਟੀ ਕੀਤੀ।ਡੀ.ਜੀ.ਪੀ. ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ‘ਚ, ਇਕ ਮਹਿਲਾ ਪੁਲਿਸ ਅਧਿਕਾਰੀ ਪੀ.ਸੀ.ਆਰ. ਵਿੱਚ ਮੌਜੂਦ ਸੀ । ਉਨ੍ਹਾਂ ਦੱਸਿਆ ਕਿ ਇਹ ਸਕੀਮ ਹਾਲੇ ਵੀ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਇਸ ਲਈ ਕੁਝ ਸਮੱਸਿਆਵਾਂ ਵੀ ਆ ਰਹੀਆਂ ਹਨ, ਇਸ ਸਕੀਮ ਹੋਰ ਸੁਚਾਰੂ ਬਣਾਇਆ ਜਾ ਰਿਹਾ ਹੈ। ਇਕ ਵਾਰ ਅਜਿਹਾ ਹੋ ਜਾਂਦਾ ਹੈ ਤਾਂ ਮੁਸੀਬਤ ਵਿੱਚ ਔਰਤਾਂ ਦੀ ਮਦਦ ਕਰਨ ਲਈ ਸਾਰੀਆਂ ਪੀਸੀਆਰ ਵੈਨਾਂ ਵਿੱਚ ਇਕ ਔਰਤ ਸਿਪਾਹੀ ਮੌਜੂਦ ਹੋਵੇਗੀ।ਡੀਜੀਪੀ ਨੇ ਕਿਹਾ ਕਿ ਭਾਵੇਂ ਇਹ ਯੋਜਨਾ ਅਧਿਕਾਰਤ ਤੌਰ ‘ਤੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਦੇ ਸਮੇਂ ਦੌਰਾਨ ਔਕੜ ‘ਚ ਫਸੀਆਂ ਔਰਤਾਂ ਲਈ ਘੋਸ਼ਿਤ ਕੀਤੀ ਗਈ ਸੀ, ਪਰ ਮੁੱਖ ਮੰਤਰੀ ਨੇ ਵਿਅਕਤੀਗਤ ਤੌਰ ‘ਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਦਿਨ ਦੇ ਕਿਸੇ ਵੀ ਸਮੇਂ ਅਸੁਰੱਖਿਅਤ ਮਹਿਸੂਸ ਕਰਦੀਆਂ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰੇ। ਇਸ ਨਿਰਦੇਸ਼ ‘ਤੇ ਅਮਲ ਕਰਦਿਆਂ, ਪਠਾਨਕੋਟ ਪੁਲਿਸ ਨੇ 5 ਦਸੰਬਰ ਨੂੰ ਸਵੇਰੇ 8.05 ਵਜੇ ਫੋਨ ਕਰਨ ਵਾਲੀ ਇਕ ਔਰਤ ਦੀ ਮਦਦ ਕਰਦਿਆਂ ਉਸ ਨੂੰ ਸੁਰੱਖਿਅਤ ਘਰ ਛੱਡ ਦਿੱਤਾ ਸੀ।ਦਿਲਚਸਪ ਗੱਲ ਇਹ ਹੈ ਕਿ ਰਾਹਗੀਰਾਂ ਨੇ ਰਾਤ ਨੂੰ ਇਕ ਔਰਤ ਨੂੰ ਇਕੱਲੇ ਨੂੰ ਲੱਭਣ ‘ਤੇ ਪੁਲਿਸ ਹੈਲਪਲਾਈਨ ਨੂੰ ਵੀ ਬੁਲਾਇਆ ਸੀ। ਅਜਿਹੀ ਹੀ ਇਕ ਹੋਰ ਮਿਸਾਲ 6 ਦਸੰਬਰ ਨੂੰ ਸਵੇਰੇ 12.16 ਵਜੇ ਦੱਸੀ ਜਾਂਦੀ ਹੈ ਜਦੋਂ ਦਾਨੇਸ਼ ਨੇ 112 ਹੈਲਪਲਾਈਨ ‘ਤੇ ਫੋਨ ਕਰਕੇ ਪੁਲਿਸ ਨੂੰ ਬੁਲਾਇਆ ਕਿ ਇਕ ਔਰਤ ਲੱਧੋਵਾਲੀ ਚੁਬਤੀ ਫਟਕ, ਜਲੰਧਰ ਵਿਖੇ ਇਕੱਲੇ ਖੜ੍ਹੀ ਹੈ। ਇਕ ਮਹਿਲਾ ਏਐਸਆਈ ਵਾਲੀ ਪੀ.ਸੀ.ਆਰ. ਨੇ ਇਕ ਔਰਤ ਨੂੰ 14 ਮਿੰਟਾਂ ਵਿੱਚ ਘਰ ਛੱਡ ਦਿੱਤਾ ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp