ਅੰਮ੍ਰਿਤਸਰ-ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪ੍ਰਮਜੀਤ ਮੰਡ ਨੇ ਕਿਹਾ ਕਿ ਅੱਜ ਭਾਵੇਂ ਸਤਲੁਜ ਯਮਨਾ ਲੰਿਕ ਨਹਿਰ ਦੇ ਵਿੱਚੋਂ ਦੀ ਪਾਣੀ ਬੇਸ਼ੱਕ ਨਹੀਂ ਜਾ ਰਿਹਾ ਪਰ ਪੰਜਾਬ ਦਾ ਪਾਣੀ ਰਾਜਸਥਾਨ ਫੀਡਰ ਰਾਹੀਂ ਲਗਾਤਾਰ ਲੁੱਟਿਆ ਜਾ ਰਿਹਾ ਹੈ। ਪੰਜਾਬ ਦੇ ਦਰਿਆਵਾਂ ਦਾ ਅੱਧ ਤੋਂ ਵੱਧ ਪਾਣੀ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਜਾ ਰਿਹਾ ਹੈ ਉਹ ਵੀ ਬਿਲਕੁਲ ਮੁਫ਼ਤ। ਅਤੇ ਇਸ ਤੋਂ ਦੂਜੇ ਪਾਸੇ ਹੁਣ ਜਦੋਂ ਪੂਰੇ ਪੰਜਾਬ ਵਿੱਚ ਝੋਨਾ ਲੱਗਣ ਦਾ ਸਮਾਂ ਸਿਰ ਉੱਪਰ ਹੈ ਤਾਂ ਪੰਜਾਬ ਦੀਆਂ ਸਾਰੀਆਂ ਨਹਿਰਾਂ ਲਗਭਗ ਸੁੱਕੀਆਂ ਦਿਖਾਈ ਦਿੰਦੀਆਂ ਹਨ ਜਿਨ੍ਹਾਂ ਵਿੱਚ ਜਾਂ ਤਾਂ ਲੋਕਾਂ ਨੇ ਕੂੜਾ ਸੁੱਟਿਆ ਹੋਇਆ ਹੈ ਅਤੇ ਜਾਂ ਫਿਰ ਆਪਣੇ ਆਪ ਉੱਗੀ ਬਨਸਪਤੀ ਨੇ ਉਨ੍ਹਾਂ ਨੂੰ ਮੱਲ ਲਿਆ ਹੈ।ਰਾਇਪੇਰੀਅਨ ਸਿਧਾਂਤ ਅਨੁਸਾਰ ਪੰਜਾਬ ਦੇ ਪਾਣੀਆਂ ‘ਤੇ ਪਹਿਲਾ ਹੱਕ ਪੰਜਾਬ ਦਾ ਹੈ। ਇਹ ਸਿਧਾਂਤ ਕਹਿੰਦਾ ਹੈ ਕਿ ਦਰਿਆ ਦਾ ਪਾਣੀ ਉਸ ਰਾਜ ਦਾ ਕਾਨੂੰਨੀ ਹੱਕ ਹੈ ਜਿੱਥੇ ਇਹ ਦਰਿਆ ਵਗਦਾ ਹੈ। ਪਰ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਬੰਜਰ ਹੋਣ ਦੇ ਰਾਹ ‘ਤੇ ਤੁਰਿਆ ਹੈ। ਪੰਜਾਬ ਵਿੱਚ ਬਦਲਦੀਆਂ ਸਰਕਾਰਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ। ਸਰਕਾਰਾਂ ਵੋਟ ਬੈਂਕ ਦੀ ਖ਼ਾਤਰ ਇਸ ਮਸਲੇ ਨੂੰ ਉਛਾਲਦੀਆਂ ਹਨ ਪਰ ਪੰਜਾਬ ਦੇ ਪਾਣੀਆਂ ਦੇ ਹੱਕਾਂ ਵਾਸਤੇ ਲੜਨ ਲਈ ਅਸਮਰੱਥ ਹਨ ਇਸ ਲਈ ਪੰਜਾਬ ਦੇ ਪਾਣੀਆਂ ‘ਤੇ ਲਗਾਤਾਰ ਡਾਕਾ ਵੱਜ ਰਿਹਾ ਹੈ।ਜੇਕਰ ਪੰਜਾਬ ਦੇ ਪਾਣੀਆਂ ਉੱਤੇ ਡਾਕਾ ਇਸੇ ਤਰ੍ਹਾਂ ਵੱਜਦਾ ਰਿਹਾ ਤਾਂ ਰਾਜਸਥਾਨ ਹਰਿਆ ਹੋਵੇ ਜਾ ਨਾ ਹੋਵੇ ਪੰਜਾਬ ਰਾਜਸਥਾਨ ਜ਼ਰੂਰ ਬਣ ਜਾਵੇਗਾ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


