Ad-Time-For-Vacation.png

ਪੰਜਾਬ ‘ਚ ਹੋਇਆ ਇੰਨੇ ਕਰੋੜਾਂ ਦਾ ਘੋਟਾਲਾ ਕਿ ਤੁਹਾਡੇ ਉੱਡ ਜਾਣਗੇ ਹੋਸ਼, ਕਾਂਗਰਸ ਨੇ ਲਾਏ ਦੋਸ਼

ਚੰਡੀਗੜ੍ਹ— ਕੀ ਕਰੋੜਾਂ ਰੁਪਏ ਦਾ ਅਨਾਜ ਮੋਟਰਸਾਈਕਲਾਂ ‘ਤੇ ਢੋਇਆ ਜਾ ਸਕਦਾ ਹੈ? ਇਹ ਸੰਭਵ ਨਹੀਂ ਹੈ ਪਰ ਪੰਜਾਬ ਦੇ ਖੁਰਾਕ ਅਤੇ ਸਪਲਾਈ ਵਿਭਾਗ ਨੇ ਅਜਿਹਾ ਕਰ ਕੇ ਦਿਖਾਇਆ ਹੈ। ਕੈਗ ਨੇ ਪਿਛਲੇ ਸਾਲ ਉਨ੍ਹਾਂ ਮੋਟਰਸਾਈਕਲਾਂ ਦੇ ਨੰਬਰ ਵੀ ਜਾਰੀ ਕੀਤੇ ਸਨ, ਜਿਨ੍ਹਾਂ ਨੇ ਅਜਿਹਾ ਕੀਤਾ ਪਰ ਇਨ੍ਹਾਂ ਮੋਟਰਸਾਈਲਾਂ ਨੂੰ ਕਾਂਗਰਸ ਨੇ ਲੱਭ ਲਿਆ ਹੈ। ਜਾਖੜ ਨੇ ਇਸ ਮੌਕੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਅਜਿਹੇ 15 ਮੋਟਰਸਾਈਕਲ ਲੱਭ ਲਏ ਹਨ ਜਿਨ੍ਹਾਂ ਦੇ ਨੰਬਰ ਟਰੱਕਾਂ ਦੇ ਦਿਖਾਏ ਗਏ ਹਨ। ਇਨ੍ਹਾਂ ‘ਤੇ ਅਨਾਜ ਗੋਦਾਮਾਂ ਤਕ ਪਹੁੰਚਾਉਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ‘ਚੋਂ ਇਕ ਮੋਟਰਸਾਈਕਲ ‘ਤੇ ਸੁਨੀਲ ਜਾਖੜ, ਚਰਨਜੀਤ ਸਿੰਘ ਚੰਨੀ ਨੂੰ ਨਾਲ ਬਿਠਾ ਕੇ ਵਿਧਾਨ ਸਭਾ ਪਹੁੰਚੇ। ਇਹ ਪ੍ਰਦਰਸ਼ਨ ਉਨ੍ਹਾਂ ਨੇ ਪਿਛਲੇ ਸਮੇਂ ‘ਚ ਸਾਹਮਣੇ ਆਏ ਬਹੁਕਰੋੜੀ ਅਨਾਜ ਘੋਟਾਲੇ ਨੂੰ ਲੈ ਕੇ ਕੀਤਾ।
ਜਾਖੜ ਨੇ ਕਿਹਾ ਕਿ ਇਹ ਇਕ ਮੋਟਰਸਾਈਕਲ ਤਾਂ ਉਨ੍ਹਾਂ ਨੇ ਖਰੀਦ ਹੀ ਲਿਆ ਹੈ, ਜਿਸ ਨੂੰ ਪੂਰੇ ਸੂਬੇ ਵਿੱਚ ਘੁਮਾ ਕੇ ਸਰਕਾਰ ਦੇ ਫਰਜ਼ੀਵਾੜੇ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਚੋਣਾਂ ਮਗਰੋਂ ਇਹ ਮੋਟਰਸਾਈਕਲ ਤੋਹਫੇ ਵਜੋਂ ਸੁਖਬੀਰ ਬਾਦਲ ਨੂੰ ਭੇਟ ਕਰ ਦਿੱਤਾ ਜਾਏਗਾ।

ਜਾਖੜ ਨੇ ਮੰਗ ਕੀਤੀ ਕਿ ਇਸ ਘੋਟਾਲੇ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਘੋਟਾਲੇ ਕਾਰਨ ਹੀ ਕੇਂਦਰ ਪੰਜਾਬ ਨੂੰ ਫਸਲਾਂ ਦੀ ਖਰੀਦ ਲਈ ਰਾਸ਼ੀ ਜਾਰੀ ਨਹੀਂ ਕਰਦਾ ਅਤੇ ਉਹ ਸੂਬੇ ਤੋਂ ਪੂਰਾ ਹਿਸਾਬ ਕਿਤਾਬ ਮੰਗ ਰਿਹਾ ਹੈ। ਇਸ ਕਾਰਨ ਆਉਣ ਵਾਲੇ ਖਰੀਦ ਸੀਜ਼ਨ ‘ਚ ਵੀ ਪੰਜਾਬ ‘ਚ ਕੇਂਦਰ ਦੀ ਰਾਸ਼ੀ ਨਾ ਮਿਲਣ ਨਾਲ ਵੱਡੀ ਮੁਸ਼ਕਲ ਪੈਦਾ ਹੋ ਸਕਦੀ ਹੈ।ਜਾਖੜ ਨੇ ਕਿਹਾ ਕਿ ਇਹ ਘੋਟਾਲਾ ਕੋਈ ਛੋਟਾ-ਮੋਟਾ ਨਹੀਂ ਹੈ ਸਗੋਂ ਪੰਜਾਬ ਦੇ ਗੋਦਾਮਾਂ ‘ਚੋਂ 27,000 ਕਰੋੜ ਰੁਪਏ ਦਾ ਅਨਾਜ ਗਾਇਬ ਹੋਇਆ ਹੈ। ਇਹ ਸਾਡਾ ਦੋਸ਼ ਨਹੀਂ ਹੈ ਸਗੋਂ ਕੈਗ ਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੱਚੇ ਹਨ ਤਾਂ ਇਸ ਦੀ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਤੋਂ ਜਾਂਚ ਕਰਵਾਉਣ। ਜਾਖੜ ਨੇ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਇਸ ਘੋਟਾਲੇ ਕਾਰਨ ਪਿਛਲੇ ਸਾਲ ਤੋਂ ਕੇਂਦਰ ਸਰਕਾਰ ਕੈਸ਼ ਕ੍ਰੈਡਿਟ ਲਿਮਟ ਵਧਾਉਣ ‘ਚ ਨਾਂਹ-ਨੁਕਰ ਕਰ ਰਹੀ ਹੈ ਅਤੇ ਇਕ ਵਾਰ ਫਿਰ ਝੋਨੇ ਦੀ ਫਸਲ ਤਿਆਰ ਖੜ੍ਹੀ ਹੈ, ਜਦੋਂ ਕਿ ਅਜੇ ਤਕ 20 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਨਹੀਂ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਇਸ ਲਾਪਰਵਾਹੀ ਦਾ ਨੁਕਸਾਨ ਕਿਸਾਨਾਂ ਨੂੰ ਭੁਗਤਨਾ ਪਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.