Ad-Time-For-Vacation.png

ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ; ਵਲੋਂ ਚੰਗੀ ਸਿਹਤ ਚੇਤਨਾ ਮੀਟਿੰਗ

ਸਿਆਟਲ:-ਸ਼ਨਿਚਰਵਾਰ 05 ਨਵੰਬਰ ਗੁਰਦੁਆਰਾ ਸਿੰਘ ਸਭਾ ਰੈਂਟਨ ( ਸਿਆਟਲ ) ਦੇ ਗੈਸਟ ਹਾ?ੂਸ ਵਿਚ ਹੈਲਥ ਹੀਲਿੰਗ ਨਾਮੀ ਸੰਸਥਾ ਦੇ ਡਾਕਟਰਾਂ ਡਾ: ਸੁਧੀਰ ਰਲ੍ਹਨ ( 425 614 1282 ) , ਡਾ: ਵਿਕਾਸ ਸ਼ਰਮਾ ( 425 892 4337 ), ਮਨਜੀਤ ਕੌਰ ਗਿਲ ( 253 283 3145 ), ਡਾ: ਸੁਰਿੰਦਰ ਸਿੰਘ ਗਿਲ ਹੁਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵਿਚ ਮਨੁੱਖੀ ਸਿਹਤ ਸਬੰਧੀ ਵਿਚਾਰਾਂ ਹੋਈਆਂ। ਬੜੇ ਹੀ ਸੰਵੇਦਨਸ਼ੀਲਤਾ ਭਰੇ ਲਹਿਜੇ ਵਿਚ ਅਜੋਕੇ ਮਾਨਵੀ ਹਾਲਾਤਾਂ ਖਾਸ ਕਰ ਕੇ ਮਨੋਵਿਗਿਆਨਕ ਅਤੇ ਸਰੀਰਕ ਰੋਗਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਤੇ ਸਵਾਲ ਜਵਾਬ ਹੋਏ। ਜਿਸ ਦੇ ਲਈ ਇਹ ਸੰਸਥਾ ਮੁਫਤ ਸੇਵਾਵਾਂ ਪ੍ਰਦਾਨ ਕਰਦੀ ਹੈ, ਤੁਸੀਂ ਸਿਹਤ ਸਬੰਧੀ ਕੋ?ੀ ਵੀ ਸਲਾਹ ਮਸ਼ਵਰਾ ਉੁੱਪਰ ਲਿਖੇ ਫੋਨਾਂ ਤੇ ਸੰਪਰਕ ਕਰ ਕੇ ਲੈ ਸਕਦੇ ਹੋ। ਇਸ ਮੀਟਿੰਗ ਵਿਚ ਅਵਤਾਰ ਸਿੰਘ ਆਦਮਪੁਰੀ, ਜੰਗਪਾਲ ਸਿੰਘ, ਡਾ: ਜੰਗ ਬਹਾਦਰ ਸਿੰਘ, ਸਾਧੂ ਸਿੰਘ ਝੱਜ, ਅਮਰਜੀਤ ਸਿੰਘ ਤਰਸਿਕਾ, ਜੁਗਰਾਜ ਸਿੰਘ ਬ੍ਰਾੜ, ਸੁਰਿੰਦਰ ਕੌਰ ਅਤੇ ਗੁਰਦੇਵ ਸਿੰਘ ਸੋਹਲ ਸ਼ਾਮਲ ਹੋਏ। ਇਸ ਮੌਕੇ ਪੰਥ ਦੇ ਮਹਾਨ ਸੇਵਕ ਲੇਖਕ ਅਤੇ ਚਿੰਤਕ ਵਿਦਵਾਨ ਸ੍ਰ: ਰਘਬੀਰ ਸਿੰਘ ਬੈਂਸ ਅਤੇ ਨਾਵਲਕਾਰ ਅਤੇ ਕਹਾਣੀਕਾਰ ਲੇਖਕਾ ਸ਼ੁਸ਼ੀਲ ਕੌਰ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਲਈ ਦੋ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ? ਦੋਹਾਂ ਵਲੋਂ ਪੰਜਾਬੀ ਮਾਂ ਬੋਲੀ ਲਈ ਕੀਤੀ ਸੇਵਾ ਦੀ ਸ਼ਲਾਘਾ ਕੀਤੀ। ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਮਹੌਲ ਖੁਸ਼ਗਵਾਰ ਬਣਾਈ ਰੱਖਿਆ ਜਦੋਂ ਕਿ ਡਾਕਟਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਇਸ ਤਰਾਂ ਇਹ ਇੱਕ ਯਾਦਗਾਰੀ ਸ਼ਾਮ ਬਣ ਗਈ। ਉਮੀਦ ਕਰਦੇ ਹਾਂ ਕਿ ਸਾਡੇ ਵਲੋਂ ਪਾਇਆ ਇਹ ਯੋਗਦਾਨ ਸਾਰਥਿਕ ਹੋਵੇਗਾ ਅਤੇ ਪਾਠਕ ਬਿਨ੍ਹਾਂ ਜਾਤ ਪਾਤ, ਰੰਗ ਨਸਲ, ਲਿੰਗ, ਧਾਰਮਿਕ ਅਕੀਦੇ, ਕਲਚਰ ਦੇ ਕਿਸੇ ਭਿੰਨ ਭੇਦ ਤੋਂ ਬਿਨ੍ਹਾਂ ਸੇਵਾਵਾਂ ਹਾਸਲ ਕਰ ਸਕਣਗੇ। ਸਰੀਰਕ ਰੋਗ, ਡਿਪਰੈਸ਼ਨ, ਘਰੇਲੂ ਪ੍ਰੇਸ਼ਾਨੀਆਂ, ਰਿਸ਼ਤਿਆਂ ਵਿੱਚ ਕੁੜੱਤਣ, ਮਾਨਸਿਕ ਰੋਗਾਂ ਲਈ ਸਲਾਹ ਲੈਣ ‘ਚ ਕੋਈ ਹਰਜ ਨਹੀਂ ਤੇ ਉੁਹ ਵੀ ਮੁਫਤ ਵਿਚ। ਤੁਸੀਂ ਗਲਬਾਤ ਪੰਜਾਬੀ, ਹਿੰਦੀ ਜਾਂ ਇੰਗਲਿਸ਼ ਵਿਚ ਕਰ ਸਕਦੇ ਹੋ। ਪੰਜਾਬੀ ਲਿਖਾਰੀ ਸਭਾ ਨਾਲ ਫੋਨ ਨੰਬਰ 253 335 6062 ਤੇ ਸੰਪਰਕ ਕੀਤਾ ਜਾ ਸਕਦਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਤਿਕਾਰ ਕਮੇਟੀ ਕਨੇਡਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ‘ਚ ਸ਼ਾਮਿਲ ਹੋਏ

ਸਰੀ, -ਸਤਿਕਾਰ ਕਮੇਟੀ ਐਬਸਫੋਰਡ ਕਨੇਡਾ ਦੇ ਸੀਨੀਅਰ ਮੈਂਬਰ ਬੀਤੇ ਦਿਨੀਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ਵਿੱਚ

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.