Ad-Time-For-Vacation.png

ਪ੍ਰਸਿੱਧ ਪੱਤਰਕਾਰ ਸ. ਜਰਨੈਲ ਸਿੰਘ ਜੀ ਦਾ ਵਿਸ਼ੇਸ਼ ਲੈਕਚਰ

ਸਰੀ:ਸਿੱਖ ਸਟੱਡੀ ਸੈਂਟਰ, ਵੈਨਕੂਵਰ ਵਿਖੇ 9 ਜੂਨ ਦਿਨ ਐਤਵਾਰ ਨੂੰ ਪ੍ਰਸਿੱਧ ਪੱਤਰਕਾਰ ਸ. ਜਰਨੈਲ ਸਿੰਘ ਜੀ ਨੇ ਨਵੰਬਰ 1984 ਦੇ ਹੋਏ ਸਿੱਖ ਕਤਲੇਆਮ ਬਾਰੇ ਅਤੇ ਉਨ੍ਹਾਂ ਵਲੋਂ ਸਰਕਾਰ ਦੇ ਕੰਨ ਖੋਲ੍ਹਣ ਲਈ ਅਪਨਾਈ ਰਣਨੀਤੀ ਨੂੰ ਵਿਸਥਾਰ ਵਿੱਚ ਦੱਸਿਆ।ਉਨ੍ਹਾਂ ਨੇ ਮੰਨਿਆ ਕਿ ਸਿੱਖ ਨੇਤਾਵਾਂ ਨੇ ਸਿੱਖ ਹਿੱਤਾਂ ਦੀ ਰਾਖੀ ਲਈ ਅਥਵਾ ਸਿੱਖਾਂ ਨਾਲ ਹੋਈ ਬੇ-ਇਨਸਾਫੀ ਲਈ ਇਮਾਨਦਾਰੀ ਨਾਲ ਕੋਈ ਸੰਘਰਸ਼ ਨਹੀਂ ਕੀਤਾ। ਸਰਕਾਰਾਂ ਨਾਲ ਬਾਈਵਾਲ ਵੀ ਰਹੇ, ਪਰ ਕੌਮੀ ਹਿੱਤਾਂ ਨੂੰ ਅਣਗੋਲਿਆ ਹੀ ਕੀਤਾ। ਜਿਸਦੇ ਫਲਸਰੂਪ ਹਜ਼ਾਰਾਂ ਸਿੱਖਾਂ ਨੂੰ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਕੋਹ ਕੋਹ ਕੇ ਮਾਰਿਆ, ਪਰ ਸਿੱਖ ਹਾਲੇ ਤੀਕ ਇਨਸਾਫ਼ ਤੋਂ ਵਾਂਝੇ ਹਨ। ਸ. ਜਰਨੈਲ ਸਿੰਘ ਜੀ ਨੇ ਇਹ ਵੀ ਸ਼ਪਸ਼ਟ ਕੀਤਾ ਕਿ ਸਿੱਖਾਂ ਅੰਦਰ ਵੀ ਮਨੁੱਖੀ ਅਧਿਕਾਰਾਂ ਦੀ ਖਾਤਰ ਜੂਝਨ ਵਾਲੀ ਸਪਿਿਰਟ ਅਲੋਪ ਹੋਈ ਜਾਪਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੱਡੇ ਪੱਧਰ ਤੇ ਸਿੱਖਾਂ ਦਾ ਕਤਲੇਆਮ ਹੋਇਆ, ਪਰ ਕਿਸੇ ਵੀ ਅਖਬਾਰ ਨੇ ਘਲੂਘਾਰੇ ਦੇ ਵੇਰਵਾ ਨਹੀਂ ਛਾਪਿਆ ਭਾਵ ਸਮੁੱਚਾ ਮੀਡੀਆ ਹੀ ਚੁੱਪ ਕਰਾ ਦਿੱਤਾ ਗਿਆ ਸੀ। ਜੋ ਰਾਜਨੀਤਕ ਲੋਕ, ਸਿੱਖਾਂ ਦੇ ਕਤਲੇਆਮ ਲਈ ਭੂਮਿਕਾ ਨਿਭਾ ਰਹੇ ਸਨ, ਉਨ੍ਹਾਂ ਨੂੰ ਸਾਜਸ਼ੀ ਢੰਗ ਨਾਲ ਦੋਸ਼ ਮੁਕਤ ਕਰਨ ਦੇ ਯਤਨ ਹੋਏ। 7 ਅਪ੍ਰੈਲ 2009 ਨੂੰ, ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸ. ਜਰਨੈਲ ਸਿੰਘ ਜੀ ਨੇ ਆਪਣਾ ਜੁੱਤਾ, ਭਾਰਤ ਦੇ ਗ੍ਰਹਿ ਮੰਤਰੀ ਚਿੰਦਬਰਮ ਵੱਲ ਸੁਟਿਆ। ਜਦੋਂ ਮੰਤਰੀ ਸਾਹਿਬ ਨੇ ਦੋਸ਼ੀ ਨੇਤਾਵਾਂ ਨੂੰ ਦੋਸ਼ ਮੁਕਲ ਦੱਸਿਆ, ਸਗੋਂ ਉਨ੍ਹਾਂ ਨੂੰ ਚੋਣ ਲੜਨ ਲਈ ਟਿਕਟਾਂ ਦਾ ਐਲਾਨ ਵੀ ਕਰ ਦਿੱਤਾ ਸੀ। ਸ. ਜਰਨੈਲ ਸਿੰਘ ਜੀ ਨੇ ਮੰਨਿਆ ਕਿ ਜੁੱਤਾ ਵਗਾਹ ਕੇ ਮਾਨਤਾ ਗਲਤ ਸੀ, ਪਰ ਰੋਸ ਉਪਜਨਾ ਵੀ ਸੁਭਾਵਕ ਸੀ। ਇਸ ਘਟਨਾ ਨੇ ਸਰਕਾਰ ਦੀ ਢੀਠਪੁਣੇ ਵਾਲੀ ਸੋਚ ਵਿੱਚ ਪ੍ਰੀਵਰਤਨ ਲਿਆਂਦਾ। ਕੁਝ ਦੋਸ਼ੀਆਂ ਨੂੰ ਸਜ਼ਾਵਾਂ ਵੀ ਹੋਈਆਂ।
ਸਰੋਤਿਆਂ ਵਲੋਂ ਬਹੁਤ ਅਹਿਮ ਸਵਾਲ ਪੁੱਛੇ ਗਏ ਅਤੇ ਉਨ੍ਹਾਂ ਨੇ ਸਮੂਹ ਸਵਾਲਾਂ ਦਾ ਉੱਤਰ ਬਹੁਤ ਸਪਸ਼ਟਤਾ ਨਾਲ ਦਿੱਤੇ। ਆਖਰ ‘ਚ ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਸਾਡੀ ਕਾਰਜਗੁਜ਼ਾਰੀ ਤਾਂ ਹੀ ਠੀਕ ਹੋਵੇਗੀ, ਜੇਕਰ ਸਾਡੇ ਨੇਤਾ ਲੋਕ ਇਮਾਨਦਾਰੀ ਅਤੇ ਦੂਰ-ਅੰਦੇਸ਼ੀ ਨਾਲ ਕੰਮ ਕਰਨਗੇ। ਇਮਾਨਦਾਰ ਨੇਤਾ ਹੀ ਘੱਟ ਗਿਣਤੀ ਅਤੇ ਯੋਗ ਸਿੱਖ ਨੇਤਾ ਕੌਮੀ ਹਿੱਤਾਂ ਦੀ ਰਾਖੀ ਲਈ ਠੋਸ ਭੂਮਿਕਾ ਨਿਭਾ ਸਕਦੇ ਹਨ। ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਢਿੱਲੋਂ ਹੋਰਾਂ ਨੇ ਸ. ਜਰਨੈਲ ਸਿੰਘ ਜੀ ਦਾ ਧੰਨਵਾਦ ਅਤੇ ਸਨਮਾਨ ਕੀਤਾ ਉਪਰੰਤ ਸਮੂਹ ਹਾਜ਼ਰ ਸਰੋਤਿਆਂ ਦਾ ਵੀ ਧੰਨਵਾਦ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.