ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਸੀਓਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਗਿਆਰਵੀਂ ਤੇ ਬਾਰਵੀਂ (ਸਾਇੰਸ) ਜਮਾਤਾਂ ‘ਚ ਪੜ੍ਹੇ ਰਹੇ ਲੋੜਵੰਦ ਵਿਦਿਆਰਥੀਆਂ ਲਈ ਕਿਤਾਬਾਂ ਖਰੀਦਣ ਲਈ ਆਪਣੀ ਕਿਰਤ ਕਮਾਈ ‘ਚੋਂ ਪ੍ਰਵਾਸੀ ਭਾਰਤੀ ਯੂਕੇ ਵਾਸੀ ਦਿਲਬਾਗ ਸਿੰਘ ਵੱਲੋਂ 24 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਸਕੂਲ ਪਿੰ੍ਸੀਪਲ ਸੁਮਨਲਤਾ ਨੂੰ ਭੇਟ ਕੀਤੀ, ਤਾਂ ਜੋ ਜਿਨ੍ਹਾਂ ਵਿਦਿਆਰਥੀਆਂ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ, ਉਨ੍ਹਾਂ ਨੂੰ ਸਕੂਲ ਵੱਲੋਂ ਕਿਤਾਬਾਂ ਖਰੀਦ ਕੇ ਦਿੱਤੀਆਂ ਜਾ ਸਕਣ ਤੇ ਉਹ ਆਪਣੀ ਪੜ੍ਹਾਈ ਅੱਗੇ ਜਾਰੀ ਰੱਖ ਸਕਣ।

ਉਨ੍ਹਾਂ ਨਾਲ ਰਿਟਾ. ਲੈਕਚਰਾਰ ਯਾਦਵਿੰਦਰ ਸਿੰਘ ਸ਼ਾਹੀ ਵੀ ਮੌਜੂਦ ਸਨ। ਪਿੰ੍ਸੀਪਲ ਸੁਮਨਲਤਾ ਨੇ ਪ੍ਰਵਾਸੀ ਭਾਰਤੀ ਦਿਲਬਾਗ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਉਨ੍ਹਾਂ ਦਾ ਇਹ ਉਪਰਾਲਾ ਲੋੜਵੰਦ ਵਿਦਿਆਰਥੀਆਂ ਲਈ ਬਹੁਤ ਫਾਇਦੇਮੰਦ ਹੋਵੇਗਾ, ਉਨ੍ਹਾਂ ਭਰੋਸਾ ਦਿਵਾਇਆ ਉਹ ਇਸ ਸਬੰਧੀ ਇਨ੍ਹਾਂ ਜਮਾਤਾਂ ਨਾਲ ਸਬੰਧਤ ਅਧਿਆਪਕ ਦੀ ਡਿਊਟੀ ਲਗਾ ਕੇ ਲੋੜਵੰਦ ਵਿਦਿਆਰਥੀਆਂ ਨੂੰ ਖੁਦ ਕਿਤਾਬਾਂ ਖਰੀਦ ਕੇ ਦੇਣਗੇ ਤਾਂ ਜੋ ਉਹ ਆਪਣੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖ ਸਕਣ ਤੇ ਉਚੇਰੀ ਸਿੱਖਿਆ ਪ੍ਰਰਾਪਤ ਕਰਕੇ ਚੰਗੀ ਨੌਕਰੀ ਦੇ ਕਾਬਲ ਹੋ ਸਕਣ।