ਲੱਕੀ ਘੁਮੈਤ, ਸਾਹਨੇਵਾਲ/ ਲੁਧਿਆਣਾ : ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਬੱਚਿਆਂ ਦੇ ਸੰਪੂਰਨ ਵਿਕਾਸ ‘ਚ ਪੂਰਾ ਵਿਸ਼ਵਾਸ ਰੱਖਦਾ ਹੈ। ਇਸ ਉਦੇਸ਼ ਨਾਲ ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਨੇ ਅਸ਼ੋਕ ਕਰਾਟੇ ਸਕੂਲ ਦੇ ਸਹਿਯੋਗ ਨਾਲ ਸਕੂਲ ਕੈਂਪਸ ‘ਚ ਕਰਾਟੇ ਬੈਲਟ ਗਰੇਡਿੰਗ ਟੈਸਟ ਕਰਵਾਇਆ।
ਇਸ ਮੁਕਾਬਲੇ ਦਾ ਉਦੇਸ਼ ਦੋਸਤੀ ਤੇ ਭਾਈਚਾਰੇ ਦੀ ਭਾਵਨਾ ਨਾਲ ਮੁਕਾਬਲਾ ਕਰਨ ਲਈ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਸੀ। ਇਸ ਗਰੇਡਿੰਗ ਟੈਸਟ ‘ਚ ਕੁੱਲ 19 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਹਰ ਕਿਸੇ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਅਸ਼ੋਕ ਕਰਾਟੇ ਸਕੂਲ ਦੇ ਪ੍ਰਧਾਨ ਅਸ਼ੋਕ ਕੁਮਾਰ ਚੌਹਾਨ ਮੁੱਖ ਪ੍ਰਰੀਖਿਅਕ ਵਜੋਂ ਆਏ ਹੋਏ ਸਨ। ਇਸ ਗਰੇਡਿੰਗ ਟੈਸਟ ‘ਚ 11 ਵਿਦਿਆਰਥੀਆਂ ਨੇ ਯੈਲੋ ਬੈਲਟ-4, ਸੰਤਰੀ ਬੈਲਟ-5 , ਗ੍ਰੀਨ ਬੈਲਟ-4 , ਬਲੂ ਬੈਲਟ-3 ਵਿਦਿਆਰਥੀਆਂ ਨੇ ਬਰਾਊਨ ਬੈਲਟ ਹਾਸਿਲ ਕੀਤੀ ਤੇ ਆਪਣੀ ਇਸ ਪ੍ਰਰਾਪਤੀ ‘ਤੇ ਮਾਣ ਮਹਿਸੂਸ ਕੀਤਾ।
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਬੀਕੇ ਅਨੇਜਾ ਤੇ ਸਵਾਤੀ ਅਨੇਜਾ ਨੇ ਕਿਹਾ ਕਿ ਮੁਕਾਬਲੇ ਜਿੱਤਣਾ ਤੇ ਹਾਰਨਾ ਮਹੱਤਵਪੂਰਨ ਨਹੀਂ ਹੈ, ਸਗੋਂ ਭਾਗੀਦਾਰੀ ਹੁਨਰ ਤੇ ਚਰਿੱਤਰ ਨੂੰ ਨਿਖਾਰਨ ਲਈ ਬਹੁਤ ਜ਼ਰੂਰੀ ਹੈ। ਸਕੂਲ ਦੇ ਪਿੰ੍ਸੀਪਲ ਅਮਿਤਾ ਸਚਦੇਵਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਸੰਭਵ ਮੌਕਾ ਤੇ ਪਲੇਟਫਾਰਮ ਪ੍ਰਦਾਨ ਕਰਨਾ ਸਕੂਲ ਦਾ ਫ਼ਰਜ਼ ਹੈ ਜੋ ਅਸੀਂ ਹਮੇਸ਼ਾ ਪ੍ਰਦਾਨ ਕਰਦੇ ਹਾਂ। ਉਨ੍ਹਾਂ ਵਿਦਿਆਰਥੀਆਂ ਨੂੰ ਪੇ੍ਰਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਹੁਨਰ ਦਾ ਮੁਲਾਂਕਣ ਕਰਨ ਲਈ ਹਰ ਇੱਕ ਖੇਡ ‘ਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।


