ਪੰਜਾਬੀ ਜਾਗਰਣ ਟੀਮ, ਮੁੱਲਾਂਪੁਰ ਦਾਖਾ : ‘ਜਿੰਨੀ ਤੇਜ਼ੀ ਨਾਲ ਅਸੀਂ ਨਵੀਨ ਤਕਨੀਕ ਦੇ ਸਾਧਨਾਂ ਨੂੰ ਅਪਣਾ ਰਹੇ ਹਾਂ ਉਸ ਤੋਂ ਕਿਤੇ ਜ਼ਿਆਦਾ ਪ੍ਰਕਿਰਤੀ ਨਾਲ ਕਥਿਤ ਛੇੜਛਾੜ ਕਰ ਕੇ ਕੁਦਰਤੀ ਹੋਂਦ ਨੂੰ ਢਾਹ ਲਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਸਮੱਸਿਆਵਾਂ ਪੈਦਾ ਕਰ ਰਹੇ ਹਾਂ’। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਧਾਮ ਤਲਵੰਡੀ ਖੁਰਦ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਨਾ ਚਲਾ ਕੇ ਵਧੇਰੇ ਦਰੱਖਤ ਲਗਾਉਣ ਲਈ ਪੇ੍ਰਿਤ ਕਰਦਿਆਂ ਸੰਗਤਾਂ ਨੂੰ ਵੱਖ-ਵੱਖ ਬੂਟੇ ਵੰਡਣ ਸਮੇਂ ਕੀਤਾ।

ਉਨ੍ਹਾਂ ਕਿਹਾ ਕਿ ਪ੍ਰਕਿਰਤੀ ਦਾ ਅਹਿਮ ਅੰਗ ਰੁੱਖ ਧਰਤੀ ‘ਤੇ ਰਹਿੰਦੇ ਪਸ਼ੂ, ਪੰਛੀਆਂ ਅਤੇ ਮਨੁੱਖਾ ਪ੍ਰਰਾਣੀਆਂ ਨੂੰ ਲੋੜੀਂਦੀ ਆਕਸੀਜ਼ਨ ਦੇ ਕੇ ਨਵਾਂ ਰੂਪ ਦਿੰਦੇ ਹਨ। ਆਸ਼ਰਮ ਵਿਖੇ ਵਿਸ਼ੇਸ ਤੌਰ ‘ਤੇ ਪੁੱਜੇ ਜਸਵੀਰ ਸਿੰਘ ਜੱਸੀ ਸੋਹੀਆਂ (ਚੇਅਰਮੈਨ ਯੋਜਨਾ ਬੋਰਡ ਪਟਿਆਲਾ) ਨੇ ਕਿਹਾ ਕਿ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਵੱਲੋਂ ਬੱਚਿਆਂ ਤੇ ਅੌਰਤਾਂ ਦੀ ਭਲਾਈ ਲਈ ਆਰੰਭੇ ਕਾਰਜ ਸ਼ਲਾਘਾਯੋਗ ਹਨ ਅਤੇ ਅਜਿਹੇ ਕਾਰਜਾਂ ਦੀ ਗਤੀ ਹੋਰ ਤੇਜ਼ ਕਰਨ ਲਈ ਸਰਕਾਰ ਦੇ ਨਾਲ-ਨਾਲ ਸਮਾਜ ਸੇਵੀ ਲੋਕਾਂ ਨੂੰ ਵੀ ਅੱਗੇ ਆਉੁਣ ਦੀ ਲੋੋੜ ਹੈ। ਸਵਾਮੀ ਸ਼ੰਕਰਾ ਨੰਦ ਭੂੂਰੀ ਵਾਲਿਆਂ ਵੱਲੋਂ ਚੇਅਰਮੈਨ ਜੱਸੀ ਸੋਹੀਆਂ ਨੂੰ ਸਨਮਾਨ ਵਜੋਂ ਸਜਾਵਟੀ ਬੂਟਾ ਭੇਂਟ ਕੀਤਾ ਗਿਆ। ਇਸ ਮੌਕੇ ਸਵਾਮੀ ਓਮਾ ਨੰਦ, ਭਾਈ ਬਲਜਿੰਦਰ ਸਿੰਘ ਲਿੱਤਰ, ਬੁੱਧ ਸਿੰਘ ਸਰਪੰਚ ਸੰਧਨੌਲੀ ਅਤੇ ਭਾਈ ਲਵਪ੍ਰਰੀਤ ਸਿੰਘ ਲਵਲੀ ਆਦਿ ਹਾਜ਼ਰ ਸਨ।