Ad-Time-For-Vacation.png

ਪਿਹੋਵੇ ਵਾਲੇ ਸਾਧ ਵਲੋਂ ਗੁਰੂ ਨਾਨਕ ਵਲੋਂ ਚਲਾਏ ਲੰਗਰ ‘ਤੇ ਟਿਪਣੀ ਕਰਨ ਦਾ ਮਾਮਲਾ

ਮਾਨਸਾ (ਮੱਖਣ ਸਿੰਘ ਉਭਾ): ਰੋਜ਼ਾਨਾ ਸਪੋਕਸਮੈਨ ਵਲੋਂ ਅਖੌਤੀ ਸਾਧ ਮਾਨ ਸਿੰਘ ਪਿਹੋਵੇ ਵਾਲੇ ਦੀ ਖ਼ਬਰ ਪ੍ਰਕਾਸ਼ਤ ਕੀਤੀ ਗਈ ਜਿਸ ਵਿਚ ਸਾਧ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਸੀ ਕਿ ਗੁਰੂ ਨਾਨਕ ਦੇਵ ਨੇ ਵੀਹ ਰੁਪਏ ਦਾ ਲੰਗਰ ਚਲਾ ਕੇ ਗ਼ਲਤੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਕੂੜ ਪ੍ਰਚਾਰ ਕੀਤਾ ਗਿਆ।

ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਕਿਹਾ ਕਿ ਅਜਿਹੇ ਸਾਧਾਂ ਨੂੰ ਆਰ.ਐਸ.ਐਸ. ਵਰਗੀਆਂ ਹਿੰਦੂ ਤਾਕਤਾਂ ਦੀ ਸ਼ਹਿ ਪ੍ਰਾਪਤ ਹੈ ਜੋ ਸਿੱਖ ਧਰਮ ਵਿਚ ਫੁੱਟ ਪਾਉਣਾ ਚਾਹੁੰਦੇ ਹਨ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਪੰਥ ਦੋਖੀ ਸਾਧਾਂ ਤੋ ਸੁਚੇਤ ਰਹਿਣ ਜਿਸ ਕਰ ਕੇ ਆਏ ਦਿਨ ਸਿੱਖਾਂ ‘ਤੇ ਹਮਲੇ ਹੋ ਰਹੇ ਹਨ। ਭਾਈ ਹਰਜਿੰਦਰ ਸਿੰਘ ਮਾਂਝੀ ਨੇ ਕਿਹਾ ਕਿ ਜਿਹੜਾ ਵਿਅਕਤੀ ਸਿੱਖ ਸਿਧਾਂਤਾਂ ਦੇ ਉਲਟ ਚਲਦਾ ਹੈ ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ ਉਸ ਨੂੰ ਸਿੱਖ ਕੌਮ ਕਦੇ ਵੀ ਮੁਆਫ਼ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਤਖ਼ਤਾਂ ‘ਤੇ ਬੈਠੇ ਧਰਮ ਦੇ ਠੇਕੇਦਾਰਾਂ ਨੇ ਸਿੱਖ ਕੌਮਾਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਬਜਾਏ ਪੰਥ ਦੋਖੀਆਂ ਦਾ ਸਾਥ ਦਿਤਾ ਹੈ ਜਿਸ ਕਰ ਕੇ ਸਿੱਖ ਕੌਮ ਤੇ ਹਰ ਰੋਜ਼ ਅਜਿਹੇ ਹਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਪੰਥ ਦੋਖੀਆਂ ਦੀ ਪਛਾਣ ਕਰ ਕੇ ਅਜਿਹੇ ਪੰਥ ਦੋਖੀਆਂ ਨੂੰ ਮੂੰਹ ਨਾ ਲਾਇਆ ਜਾਵੇ। ਸ਼੍ਰੋਮਣੀ ਅਕਾਲੀ ਦਲ ਮਾਨ ਦੇ ਆਗੂ ਭਾਈ ਸੁਖਪਾਲ ਸਿੰਘ ਅਲੀਸ਼ੇਰ ਨੇ ਕਿਹਾ ਕਿ ਅਖੌਤੀ ਸਾਧ ਮਾਨ ਸਿੰਘ ਪਿਹੋਵੇ ਵਾਲਾ ਪਹਿਲਾਂ ਵੀ ਕਈ ਸੰਗੀਨ ਦੋਸ਼ਾਂ ਵਿਚ ਘਿਰਿਆ ਹੈ ਜਿਸ ਤੋਂ ਸਾਫ਼ ਹੁੰਦਾ ਹੈ ਕਿ ਅਜਿਹੇ ਵਿਹਲੜ ਸਾਧ ਕਿਵੇਂ ਸਿੱਖ ਕੌਮ ਦੀ ਭਾਵਨਾਵਾਂ ਨੂੰ ਸੱਟ ਮਾਰ ਰਹੇ ਹਨ।ਚੇਤੇ ਰਹੇ ਫ਼ੇਸਬੁਕ ‘ਤੇ ਚਰਚਿਤ ਹੋਈ ਤਿੰਨ ਮਿੰਟ ਦੀ ਵੀਡੀਉ ਵਿਚ ਅਖੌਤੀ ਸਾਧ ਮਾਨ ਪੋਹੋਵੇ ਵਾਲਿਆਂ ਵਲੋ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋ 20 ਰੁਪਏ ਵਿਚ ਚਲਾਏ ਗਏ ਲੰਗਰ ਦੀ ਪ੍ਰਥਾ ਨੂੰ ਨਿੰਦਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਵੀਹ ਰੁਪਏ ਦਾ ਲੰਗਰ ਚਲਾ ਕੇ ਗ਼ਲਤੀ ਕੀਤੀ ਹੈ। ਅੱਜ ਇਸ ਦੀ ਥਾਂ 100 ਰੁਪਏ ਦਾ ਲੰਗਰ ਚਲਾਉਣਾ ਚਾਹੀਦਾ ਸੀ। ਅਖੌਤੀ ਸਾਧ ਵਲੋਂ ਕਿਹਾ ਗਿਆ ਕਿ ਜਿਹੜੇ ਲੋਕ ਅੱਜ ਧੱਕੇ ਨਾਲ ਲੋਕਾਂ ਨੂੰ ਲੰਗਰ ਛਕਾ ਰਹੇ ਹਨ ਜੇ ਬਾਬਾ ਨਾਨਕ ਵੀਹ ਦੀ ਥਾਂ ਸੌ ਰੁਪਏ ਦਾ ਲੰਗਰ ਚਲਾ ਦਿੰਦਾ ਤਾਂ ਅੱਜ ਲੋਕਾਂ ਨੂੰ ਘਰਾਂ ਵਿਚ ਚੁੱਲ੍ਹਿਆਂ ਤੇ ਪਕਾਉਣ ਲਈ ਲੰਗਰ ਦੀ ਲੋੜ ਨਾ ਪੈਂਦੀ। ਇਹ ਸਾਧ ਅਪਣੀ ਵੀਡੀਉ ਵਿਚ ਕੀਰਤਨ ਕਰਦਾ ਕਹਿੰਦਾ ਹੈ ਕਿ ਸ਼ਿਵਜੀ ਭੋਲੇ ਨਾਥ ਨੂੰ ਪਤਾ ਸੀ ਇਨਸਾਨ ਨੂੰ ਕਿਵੇਂ ਅਮਰ ਤੇ ਮੁਕਤ ਕਰਨਾ ਹੈ। ਅਖੌਤੀ ਸਾਧ ਨੇ ਕਿਹਾ ਕਿ ਜਦ ਗੁਰੂ ਗੋਬਿੰਦ ਸਿੰਘ ਜੈਪੁਰ ਆਏ ਸਨ ਤਾਂ ਪੰਡਤਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਸਵਾਲ ਕੀਤਾ ਕਿ ਤੁਸੀ ਸਿਰ ਤੇ ਕੇਸ ਤੇ ਮੂੰਹ ਤੇ ਦਾੜਾ ਰੱਖ ਕੇ ਨਵਾਂ ਕਿਹੜਾ ਧਰਮ ਅਪਣਾਅ ਲਿਆ ਹੈ। ਇਹ ਸਾਧ ਵਾਰ-ਵਾਰ ਅਪਣੀ ਵੀਡੀਉ ਰਾਹੀਂ ਕਹਿ ਰਿਹਾ ਹੈ ਕਿ ਗੁਰੂ ਜੀ ਨੇ ਪੰਡਤਾਂ ਨੂੰ ਕਿਹਾ, ‘ਮੈਨੇ ਕੋਈ ਨਿਆਂ ਧਰਮ ਨਹੀਂ ਚਲਾਇਆ, ਜੋ ਹਮਾਰੇ ਦੇਵੀ ਦੇਵਤੇ, ਰਿਸ਼ੀ ਮੁਨੀਆਂ ਥੇ ਵੋ ਸੱਭ ਕੇਸਾਧਾਰੀ ਥੇ।’ ਇਸ ਅਖੌਤੀ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਵਿਚ ਝੂਠੀ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਗੁਰੂ ਜੀ ਨੂੰ ਹਿੰਦੂਆਂ ਦਾ ਪੀਰ ਦਰਸਾਇਆ ਗਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.