Skip to content
Tuesday, October 6, 2026 15°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਪਾਖੰਡੀ ਤਾਂਤਰਿਕ ਨੇ ਮਾਰੀ 1 ਲੱਖ 45 ਹਜ਼ਾਰ ਪਾਡ ਦੀ ਠੱਗੀ

By Admin Published 2 min read

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਭਾਰਤ ਦੀ ਤਰ੍ਹਾਂ ਅੱਜ-ਕੱਲ੍ਹ ਅਮਰੀਕਾ ਕੈਨੇਡਾ ਅਤੇ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ‘ਚ ਨਕਲੀ ਤਾਂਤਰਿਕ ਆਪੋ-ਆਪਣੀਆਂ ਦੁਕਾਨਾਂ ਖੋਲ੍ਹ ਕੇ ਏਸ਼ੀਆਈ ਔਰਤਾਂ ਅਤੇ ਮਰਦਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ।ਕਈ ਪੰਜਾਬੀ ਅਖਬਾਰ ਵੀ ਇਨਾ ਦੇ ਇਸ਼ਤਿਹਾਰ ਪਾ ਕੇ ਝੂਠ ਦੀਆਂ ਦੁਕਾਨਾਨੂੰ ਕਾਮਯਾਬ ਕਰ ਰਹੇ ਹਨ।ਇਸੇ ਤਰ੍ਹਾਂ ਦੇ ਇਕ ਨਕਲੀ ਤਾਂਤਰਿਕ ਬਾਬੇ ਅਬਦੁਲੀ ਗਾਸਾਮਾ ਨੇ ਇੰਗਲੈਂਡ ਦੇ ਸ਼ਹਿਰ ਬਰਮਿੰਘਮ ‘ਚ ਕਈ ਲੋਕਾਂ ਨਾਲ ਠੱਗੀ ਮਾਰੀ ।ਤਾਂਤਰਿਕ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਉਸ ਦੀ ਸ਼ਿਕਾਇਤ ਪੁਲਿਸ ਨੂੰ ਕਰਨ ‘ਤੇ ਪੁਲਿਸ ਨੇ ਇਸ ਪਾਖੰਡੀ ਤਾਂਤਰਿਕ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ, ਜਿਸ ‘ਤੇ ਲੱਗੇ ਦੋਸ਼ ਸਿੱਧ ਹੋ ਜਾਣ ਕਰਕੇ ਅਦਾਲਤ ਨੇ ਦੋਸ਼ੀ ਤਾਂਤਰਿਕ ਨੂੰ ਸਾਢੇ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਪਾਖੰਡੀ ਤਾਂਤਰਿਕ ਨੇ ਆਪਣੀਆਂ ਤਿੰਨ ਗਾਹਕ ਔਰਤਾਂ ਪਾਸੋਂ 1 ਲੱਖ 45 ਹਜ਼ਾਰ ਪਾਡ ਠੱਗੇ ਸਨ। ਪਾਖੰਡੀ ਤਾਂਤਰਿਕ ਵਿਰੁੱਧ ਇਹ ਮੁਕੱਦਮਾ ਬਰਮਿੰਘਮ ਦੀ ਸੈਸ਼ਨ ਅਦਾਲਤ ਵਿਚ ਚੱਲ ਰਿਹਾ ਸੀ। ਪਾਖੰਡੀ ਤਾਂਤਰਿਕ ਨੇ ਆਪਣੇ ਜਾਲ ‘ਚ ਫਸਾਉਣ ਲਈ ਕੁਝ ਪੰਜਾਬੀ ਅਤੇ ਏਸ਼ੀਅਨ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤਾ ਸੀ, ਜਿਸ ਵਿਚ ਉਹ ਆਪਣਾ ਤਜ਼ਰਬਾ 40 ਸਾਲ ਦੱਸਦਾ ਸੀ, ਪ੍ਰੰਤੂ ਉਸ ਦੀ ਅਸਲ ਉਮਰ 34 ਸਾਲ ਹੈ।ਪਾਖੰਡੀ ਤਾਂਤਰਿਕ ਕੁਝ ਔਰਤਾਂ ਨੂੰ ਬਰਮਿੰਘਮ, ਹੈਡਜਵਥ ਮੈਲਵਰਨ ਰੋਡ ‘ਤੇ ਪਹਿਲੀ ਵਾਰ ਮਿਲਿਆ ਸੀ ਅਤੇ ਉਸ ਨੇ ਉਸ ਵੇਲੇ ਇਨ੍ਹਾਂ ਔਰਤ ਗਾਹਕਾਂ ਕੋਲੋਂ ਪਹਿਲੀ ਮੁਲਾਕਾਤ ਵੇਲੇ ਸਿਰਫ਼ 20 ਪੌਂਡ ਹੀ ਲਏ ਸਨ। ਫਿਰ ਪਾਖੰਡੀ ਤਾਂਤਰਿਕ ਨੇ ਆਪਣੇ ਗਾਹਕਾਂ ਪਾਸੋਂ 377 ਪੌਂਡ ਅਤੇ ਇਸ ਪਿਛੋਂ 17000 ਪਾਡ 7 ਮਹੀਨਿਆਂ ‘ਚ ਵੱਖ-ਵੱਖ ਸਮੇਂ ਦੌਰਾਨ ਫੀਸ ਦੇ ਰੂਪ ‘ਚ ਲਏ। ਇਸੇ ਤਰ੍ਹਾਂ ਤਾਂਤਰਿਕ ਨੇ ਇਕ ਔਰਤ ਪਾਸੋਂ 1 ਲੱਖ 34 ਹਜ਼ਾਰ ਪਾਡ ਠੱਗੇ ਅਤੇ ਕਈ ਹੋਰ ਔਰਤ ਗਾਹਕਾਂ ਪਾਸੋਂ ਸੋਨੇ ਦੀਆਂ ਵਾਲੀਆਂ ਅਤੇ ਪੈਸੇ ਵੀ ਠੱਗੇ। ਪਾਖੰਡੀ ਤਾਂਤਰਿਕ ਨੇ ਆਪਣੇ ‘ਤੇ ਲੱਗੇ 22 ਦੋਸ਼ਾਂ ਨੂੰ ਮੰਨ ਲਿਆ ਹੈ, ਜਿਸ ਕਾਰਨ ਅਦਾਲਤ ਨੇ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp