ਨਫ਼ੀਸ ਕੁਮਾਰ ਕਹੇ ਜਾਣ ਨੂੰ ਨਿਤੀਸ਼ ਕੁਮਾਰ ਨੇ ਸਿੱਖਾਂ ਵਲੋਂ ਸੇਵਾ ਦੀ ਕਦਰਦਾਨੀ ਦਸਿਆ

ਨਵੀਂ ਦਿੱਲੀ, (ਸੁਖਰਾਜ ਸਿੰਘ): ਉੱਤਰ ਪ੍ਰਦੇਸ਼ ਦੇ ਐਮ.ਐਲ.ਸੀ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਟਨਾ ਸਾਹਿਬ ਵਿਖੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਨਫ਼ੀਸ ਕੁਮਾਰ ਦੇ ਲਾਡਲੇ ਨਾਮ ਨਾਲ ਅਪਣੇ ਭਾਸ਼ਣ ਵਿਚ ਕਈ ਵਾਰ ਸੰਬੋਧਨ ਕੀਤਾ। ਫ਼ਾਰਸੀ ਅੱਖਰ ‘ਨਫ਼ੀਸ’ ਦਾ ਅਰਥ ਅਤਿ ਸਰਬ-ਉਚਤਮ ਤੇ ਲਾਸਾਨੀ ਹੈ। ਸ. ਰਾਮੂਵਾਲੀਆ ਨੇ ਇਸ ਉਪਾਧੀ ਬਾਰੇ ਸਿੱਖ ਇਤਿਹਾਸ ਦੇ ਖ਼ੂਨੀ ਪੱਤਰਿਆਂ ਰਾਹੀਂ ਵੇਰਵਾ ਦਿੰਦਿਆ ਕਿਹਾ ਕਿ 18ਵੀਂ ਸਦੀ ਵਿਚ ਜਦੋਂ ਨਿਰਦਈ ਹਾਕਮ ਫ਼ਰੁਖ਼ਸੀਅਰ ਵਲੋਂ ਸਿੱਖਾਂ ਦੀ ਨਸਲ ਖ਼ਤਮ ਕਰਨ ਲਈ ਇਕ ਸਿੱਖ ਦੇ ਸਿਰ ਵੱਢ ਕੇ ਲਿਆਉਣ ਵਾਲੇ ਨੂੰ 80 ਰੁਪਏ ਇਨਾਮ ਰੱਖ ਦਿਤਾ ਸੀ ਤਾਂ ਉਸ ਅਤਿ ਬੂਰੇ ਸਮੇਂ ਵਿਚ ਉਸ ਦਾ ਇਕ ਮੰਤਰੀ ਦੀਵਾਨ ਕੌੜਾ ਮੱਲ ਅੰਦਰੋਂ ਅੰਦਰ ਸਿੱਖਾਂ ਦੀ ਹਰ ਸੰਭਵ ਮਦਦ ਕਰਦਾ ਸੀ। ਉਸ ਦੀ ਇਸ ਭਾਵਨਾ ਸਦਕਾ, ਸਿੱਖ ਉਸ ਨੂੰ ਕੌੜਾ ਮੱਲ ਦੀ ਥਾਂ ਮਿਠਾ ਮੱਲ ਕਹਿ ਕੇ ਸੰਬੋਧਨ ਕਰਦੇ ਸਨ।

ਇਸੇ ਤਰ੍ਹਾਂ ਮੁੱਖ ਮੰਤਰੀ ਦੀ ਗੁਰੂ ਗੋਬਿੰਦ ਸਿੰਘ ਪ੍ਰਤੀ ਸਮਰਪਤਤਾ ਦੀ ਤੁਲਨਾ ਦੀਵਾਨ ਕੌੜਾ ਮੱਲ ਨਾਲ ਕਰਦਿਆਂ ਬਲਵੰਤ ਸਿੰਘ ਰਾਮੂਵਾਲੀਆ ਨੇ ਨਿਤੀਸ਼ ਕੁਮਾਰ ਨੂੰ ਲਾਡਲੇ ਨਾਮ ਨਫ਼ੀਸ ਕੁਮਾਰ ਕਹਿ ਕੇ ਕਈ ਵਾਰ ਸੰਬੋਧਨ ਕੀਤਾ ਤਾਂ ਸਿੱਖ ਸੰਗਤਾਂ ਨੇ ਜ਼ੋਰਦਾਰ ਜੈਕਾਰਿਆਂ ਨਾਲ ਸਵਾਗਤ ਕਰ ਕੇ ਪ੍ਰਵਾਨਗੀ ਦਿਤੀ। ਜਦੋਂ ਨਿਤੀਸ਼ ਕੁਮਾਰ ਨੂੰ ਉਨ੍ਹਾਂ ਦੇ ਕੁੱਝ ਮਿੱਤਰਾਂ ਨੇ, ਸ. ਰਾਮੂਵਾਲੀਆ ਵਲੋਂ ਇਕ ਨਵੇਂ ਨਾਮ ਬਾਰੇ ਦਸਿਆ ਤਾਂ ਉਨ੍ਹਾਂ ਕਿਹਾ ਕਿ ਸਿੱਖ ਲੋਕ ਬਹੁਤ ਹੀ ਕਦਰਦਾਨੀ ਹੁੰਦੇ ਹਨ ਤੇ ਇਹ ਵੀ ਹੌਂਸਲਾ ਦੇਣ ਵਾਲੀ ਗੱਲ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:

ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

ਸਰੀ ਸਿਟੀ ਵੱਲੋਂ ਯੋਗ ਵੋਟਰਾਂ ਨੂੰ 17 ਅਕਤੂਬਰ 2026 ਦੀਆਂ ਮਿਊਂਸੀਪਲ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ

ਸਰੀ ਸਿਟੀ ਵੱਲੋਂ ਯੋਗ ਵੋਟਰਾਂ ਨੂੰ 17 ਅਕਤੂਬਰ 2026 ਦੀਆਂ ਮਿਊਂਸੀਪਲ ਚੋਣਾਂ ਵਿੱਚ ਵੋਟ ਪਾਉਣ ਦੀ ਅਪੀ ਸਰੀ, ਬੀ.ਸੀ. – ਸਰੀ ਸਿਟੀ ਸਾਰੇ ਯੋਗ ਵੋਟਰਾਂ ਨੂੰ

ਗ਼ਜ਼ਲ ਮੰਚ ਸਰੀ ਵੱਲੋਂ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ ਨੂੰ

ਸਰੀ, (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਸ਼ਾਇਰੀ ਨੂੰ ਸਮਰਪਿਤ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ, ਦਿਨ ਸ਼ਨੀਵਾਰ ਨੂੰ ਸਰੀ ਆਰਟਸ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਕਰਵਾਇਆ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.