Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਨੋਟਬੰਦੀ ਕਾਰਨ ਦੇਸ਼ ਦਾ ਸਾਰਾ ਕਾਲਾ ਧਨ ਬਾਹਰ ਆਇਆ: ਨਰਿੰਦਰ ਮੋਦੀ

By Admin Published 2 min read

ਨਵੀਂ ਦਿੱਲੀ,: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ ਨੂੰ ਨੋਟਬੰਦੀ ਦੇ ਐਲਾਨ ਦੇ ਬਾਅਦ ਪਹਿਲੀ ਵਾਰ ਕਿਸੇ ਮੀਡੀਆ ਹਾਊਸ ਨੂੰ ਦਿਤੇ ਇੰਟਰਵਿਊ ‘ਚ ਕਿਹਾ ਕਿ ਦੇਸ਼ ਦਾ ਸਾਰਾ ਕਾਲਾ ਧਨ ਬਾਹਰ ਆ ਗਿਆ ਹੈ। ਨੋਟਬੰਦੀ ਦੇ ਬਾਅਦ ਪਲੇਠੀ ਇੰਟਰਵਿਊ ‘ਚ ਉਨ੍ਹਾਂ ਕਿਹਾ ਕਿ ਕਾਲੇ ਧਨ, ਅਤਿਵਾਦ ਅਤੇ ਮਾਓਵਾਦੀਆਂ ‘ਤੇ ਲਗਾਮ ਕਸਣ ਲਈ ਉਨ੍ਹਾਂ ਦੀ ਸਰਕਾਰ ਨੇ ਇਹ ਕਦਮ ਚੁਕਿਆ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਛੋਟੇ ਸਮੇਂ ਲਈ ਨਹੀਂ ਬਲਕਿ ਲੰਬੇ ਸਮੇਂ ਲਈ ਹੈ। ਭ੍ਰਿਸ਼ਟਾਚਾਰ ਦੀ ਕਿਸੇ ਵੀ ਗੱਲ ਨੂੰ ਰਣਨੀਤੀ ਨਾਲ ਜੋੜਨ ਦਾ ਫ਼ੈਸ਼ਨ ਖਤਰਨਾਕ ਜਾਲ ਬਣ ਗਿਆ ਹੈ। ਇਸ ਨਾਲ ਕਈ ਦੋਸ਼ੀਆਂ ਨੂੰ ਲੁਕਾਉਣ ਦਾ ਮੌਕਾ ਮਿਲ ਜਾਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਸਿਆਸਤ ‘ਚ ਭ੍ਰਿਸ਼ਟਾਚਾਰ ਦੀ ਮੌਜੂਦਗੀ ਤੋਂ ਇਨਕਾਰ ਕਰਦਾ ਹਾਂ। ਅਪਣੀ ਇੰਟਰਵਿਊ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ‘ਚ ਹੋਈਆਂ ਤਬਦੀਲੀਆਂ ਦੇ ਬਾਰੇ ‘ਚ ਲੋਕਾਂ ਨੂੰ ਨੀਤੀ ਅਤੇ ਰਣਨੀਤੀ ‘ਚ ਫ਼ਰਕ ਕਰਨਾ ਹੋਵੇਗਾ, ਉਨ੍ਹਾਂ ਨੂੰ ਇਕ ਨਜ਼ਰ ਨਾਲ ਦੇਖਣ ਦੀ ਲੋੜ ਨਹੀਂ ਹੈ। ਨੋਟਬੰਦੀ ਦਾ ਫ਼ੈਸਲਾ ਸਾਡੀ ਨੀਤੀ ਦਿਖਾਉਂਦਾ ਹੈ। ਹਾਲਾਂਕਿ ਸਾਡੀ ਰਣਨੀਤੀ ਨੂੰ ਵੱਖਰਾ ਹੋਣਾ ਹੀ ਸੀ, ਪੁਰਾਣੀ ਕਹਾਵਤ ਜਿਵੇਂ- ਤੂੰ ਡਾਲ ਡਾਲ, ਮੈਂ ਪਾਤ ਪਾਤ, ਤਾਂਕਿ ਦੁਸ਼ਮਣ ਤੋਂ ਇਕ ਕਦਮ ਅੱਗੇ ਰਿਹਾ ਜਾ ਸਕੇ।ਵਾਰ ਵਾਰ ਫ਼ੈਸਲੇ ਬਦਲਣ ਨੂੰ ਲੈ ਕੇ ਆਲੋਚਨਾ ਦਾ ਸ਼ਿਕਾਰ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਹੀ ਪਰੇਸ਼ਾਨੀ ਸਾਡੇ ਸਾਹਮਣੇ ਆਈ, ਅਸੀਂ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਡਿਜੀਟਲ ਲੈਣ-ਦੇਣ ਨਾਲ ਕਈ ਫਾਇਦੇ ਹੁੰਦੇ ਹਨ। ਇਸ ਨਾਲ ਛੋਟੇ ਕਾਰੋਬਾਰ ਅਤੇ ਆਮ ਲੋਕਾਂ ਨੂੰ ਸੌਖਿਆਈ ਹੁੰਦੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp