Skip to content
Friday, October 30, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਨਿਊਯਾਰਕ ਪੁਲਿਸ ‘ਚ ਸਿੱਖਾਂ ਨੂੰ ਮਿਲੀ ਦਸਤਾਰ ਧਾਰਨ ਕਰਨ ਦੀ ਇਜਾਜ਼ਤ, ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ

By Admin Published 1 min read

ਨਿਊਯਾਰਕ (ਸੁਰਜੀਤ ਸਿੰਘ ਸਾਹੀ): ਨਿਊਯਾਰਕ ਵਿਚ ਪੁਲਿਸ ਵਿਭਾਗ ਕੰਮ ਕਰਦੇ ਸਿੱਖਾਂ ਨੂੰ ਦਸਤਾਰ ਧਾਰਨ ਕਰਨ ਦੀ ਇਜਾਜ਼ਤ ਦਿਤੇ ਜਾਣ ਨਾਲ ਸਿੱਖਾਂ ਵਿਚ ਖ਼ੁਸ਼ੀ ਵੇਖਣ ਨੂੰ ਮਿਲੀ ਹੈ ਜਿਸ ਸਦਕਾ ਹੁਣ ਸਿੱਖ ਦਸਤਾਰ ਸਜ਼ਾ ਕੇ ਪੁਲਿਸ ਵਿਭਾਗ ਵਿਚ ਡਿਊਟੀ ਕਰ ਸਕਣਗੇ।

ਇਸ ਉਦਮ ਦੀ ਸ਼ਲਾਘਾ ਕਰਦਿਆਂ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦਸਤਾਰ ਸਿੱਖਾਂ ਦੀ ਪਛਾਣ ਤੇ ਸਿੱਖ ਸਭਿਆਚਾਰ ਦਾ ਮਾਣ ਹੈ ਜਿਸ ਨਾਲ ਸਿੱਖਾਂ ਦਾ ਸਿਰ ਵਿਦੇਸ਼ਾਂ ਵਿਚ ਹੋਰ ਉਚਾ ਹੋਇਆ ਹੈ। ਇਸ ਸ਼ਲਾਘਾਯੋਗ ਕੰਮ ਬਦਲੇ ਨਿਊਯਾਰਕ ਵਿਚ ਸਿੱਖਾਂ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵਲੋਂ ਉਨ੍ਹਾਂ ਦੇ ਨਿਜੀ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਜਿਥੇ ਨਿਊਯਾਰਕ ਸਿਟੀ ਦੇ ਮੇਅਰ ਬਿਲ ਦੇ ਬਿਲਾਸੀਉ ਅਤੇ ਪੁਲਿਸ ਕਮਿਸ਼ਨਰ ਨੂੰ ਪ੍ਰਸ਼ੰਸਾ ਪੱਤਰ ਭੇਂਟ ਕੀਤਾ, ਉਥੇ ਉਨ੍ਹਾਂ ਦਾ ਵਿਸੇਸ਼ ਸਨਮਾਨ ਵੀ ਕੀਤਾ। ਡਾ. ਸਰੋਆ ਨੇ ਸ਼੍ਰੋਮਣੀ ਕਮੇਟੀ ਵਲੋਂ ਦੋਹਾਂ ਨੂੰ ਸਿੱਖ ਧਰਮ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਆਉਣ ਦਾ ਵੀ ਸੱਦਾ ਦਿਤਾ ਗਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp