Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਨਿਊਯਾਰਕ ਦੇ ਸਕੂਲਾਂ ‘ਚ ਪੜ੍ਹਾਇਆ ਜਾਵੇਗਾ ਸਿੱਖ ਧਰਮ

By Admin Published 2 min read

ਨਿਊਯਾਰਕ:-70 ਫ਼ੀਸਦੀ ਤੋਂ ਜ਼ਿਆਦਾ ਅਮਰੀਕੀ ਲੋਕ ਸਿੱਖ ਧਰਮ ਤੋਂ ਅਣਜਾਣ ਹਨ। ਨਿਊਯਾਰਕ ਸੂਬੇ ਦੇ ਸਕੂਲ ਵਿਦਿਆਰਥੀਆਂ ਨੂੰ ਸਿੱਖ ਧਰਮ ਅਤੇ ਉਸ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਣ ਲਈ ਆਪਣੇ ਪਾਠਕ੍ਰਮ ‘ਚ ਘੱਟ ਗਿਣਤੀ ਭਾਈਚਾਰੇ ਬਾਰੇ ਪਾਠ ਸ਼ਾਮਿਲ ਕਰਨਗੇ। ਐਫ. ਓ. ਐਕਸ. 5 ਐਨ. ਵਾਈ. ਦੀ ਰਿਪੋਰਟ ਅਨੁਸਾਰ ਇਕ ਗ਼ੈਰ ਸਰਕਾਰੀ ਸੰਗਠਨ ਯੂਨਾਈਟਿਡ ਸਿੱਖਜ਼ ਨੇ ਨਿਊਯਾਰਕ ਸ਼ਹਿਰ ਦੇ ਸਿੱਖਿਆ ਵਿਭਾਗ ਨਾਲ ਮਿਲ ਕੇ ਅਮਰੀਕੀ ਵਿਦਿਆਰਥੀਆਂ ਨੂੰ ਸਿੱਖੀ ਬਾਰੇ ਸਿੱਖਿਅਤ ਕਰਨ ਲਈ ਇਹ ਪਹਿਲਕਦਮੀ ਕੀਤੀ ਹੈ। ਰਿਪੋਰਟ ‘ਚ ਕਿਹਾ ਗਿਆ ਕਿ ਉਹ ਸਾਰੇ ਪੰਜ ਨਗਰਾਂ ‘ਚ ਪੰਜਵੀਂ ਅਤੇ ਛੇਵੀਂ ਕਲਾਸ ਲਈ ਨਵਾਂ ਪਾਠਕ੍ਰਮ ਬਣਾਉਣ ਲਈ ਜਮਾਇਕਾ ਅਤੇ ਕੁਈਨਜ਼ ਵਿਚ ਇਕੱਠੇ ਹੋਏ । ਯੂਨਾਈਟਿਡ ਸਿੱਖਜ਼ ਦੇ ਸੀਨੀਅਰ ਨੀਤੀ ਸਲਾਹਕਾਰ ਪਿ੍ਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਗਰੁੱਪ ਨੇ ਜਿਨ੍ਹਾਂ ਲੋਕਾਂ ਦਾ ਸਰਵੇਖਣ ਕੀਤਾ ਉਨ੍ਹਾਂ ‘ਚੋਂ 70 ਫ਼ੀਸਦੀ ਅਮਰੀਕੀ ਸਿੱਖਾਂ ਨੂੰ ਨਹੀਂ ਪਛਾਣਦੇ। ਅਮਰੀਕੀ ਵਿਦਿਆਰਥੀ ਆਪਣੇ ਸਿੱਖ ਸਹਿਪਾਠੀਆਂ ਬਾਰੇ ਜਾਗਰੂਕ ਨਹੀਂ ਹਨ। ਰਿਪੋਰਟ ਅਨੁਸਾਰ ਪਿ੍ਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਅਸੀਂ ਕੌਣ ਹਾਂ, ਸਾਡਾ ਮੂਲ ਕੀ ਹੈ, ਅਸੀਂ ਕਿੱਥੋਂ ਆਉਂਦੇ ਹਾਂ ਜਾਂ ਅਸੀਂ ਕਿਹੜੇ ਦੇਸ਼ ਤੋਂ ਆਏ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਹ ਤੱਥ ਕਿ ਅਸੀਂ ਭਾਰਤ ਤੋਂ ਆਏ ਹਾਂ ਉਹ ਨਹੀਂ ਸਮਝਦੇ। ਪਾਠਕ੍ਰਮ ਬਾਰੇ ਰਸਮੀ ਤੌਰ ‘ਤੇ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ ਪਰ ਅਸਲ ‘ਚ ਇਸ ਦੀ ਸ਼ੁਰੂਆਤ ਸ਼ਹਿਰ ਦੇ ਕੁਝ ਕਲਾਸ-ਰੂਮਾਂ ਤੋਂ ਸਤੰਬਰ 2016 ਨੂੰ ਹੋਈ ਸੀ। ਇਸ ਬੀਤੇ ਸਾਲ ਦੇ ਅੰਤ ‘ਚ ਪੰਜਵੀਂ ਅਤੇ ਛੇਵੀਂ ਗ੍ਰੇਡ ਦੇ 70 ਫ਼ੀਸਦੀ ਕਲਾਸਾਂ ‘ਚ ਸਿੱਖ ਧਰਮ ਬਾਰੇ ਪੜ੍ਹਾਇਆ ਜਾ ਰਿਹਾ ਸੀ। ਸਿੱਖਿਆ ਵਿਭਾਗ ਅਗਲੇ ਸਾਲਾਂ ਲਈ ਇਸ ਪਾਠਕ੍ਰਮ ਨੂੰ ਰਹਿੰਦੇ ਸਕੂਲਾਂ ‘ਚ ਵੀ ਜਾਰੀ ਰੱਖੇਗਾ। ਅੰਦਾਜ਼ਨ 5 ਲੱਖ ਸਿੱਖ ਅਮਰੀਕਾ ‘ਚ ਰਹਿੰਦੇ ਹਨ ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp