ਜੇਐੱਨਐੱਨ, ਮੇਰਠ : ਮੇਰਠ ਦੇ ਕਿਥੋਰ ਥਾਣਾ ਅਧੀਨ ਪੈਂਦੇ ਸ਼ਾਹਜਹਾਨਪੁਰ ਕਸਬੇ ਵਿਚ ਭਗਵਾਨ ਰਾਮ ਦੀ ਫੋਟੋ ਨੂੰ ਹੀਟਰ ‘ਤੇ ਜਲਾਏ ਜਾਣ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੀ ਸ਼ਿਕਾਇਤ ਯੂਪੀ ਪੁਲਿਸ ਅਤੇ ਭਾਜਪਾ ਯੂਪੀ ਦੇ ਐਕਸ ‘ਤੇ ਟੈਗ ਕਰ ਕੇ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ।

ਮੰਗਲਵਾਰ ਸ਼ਾਮ ਤੋਂ ਇੰਟਰਨੈੱਟ ਮੀਡੀਆ (ਇੰਸਟਾਗ੍ਰਾਮ) ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਇਕ ਨੌਜਵਾਨ ਸ਼੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਲਿਖੀ ਫੋਟੋ ਨੂੰ ਹੀਟਰ ‘ਤੇ ਜਲਾਉਂਦਾ ਹੋਇਆ ਨਾ ਕੋਈ ਸਜ਼ਾ ਨਾ ਮਾਫ਼ੀ, ਸਿਸਟਮ ਨੂੰ ਤੋੜਨ ਲਈ ਮੁਸਲਮਾਨ ਨਾਂ ਹੀ ਕਾਫੀ ਬੋਲ ਰਿਹਾ ਹੈ। ਇਸ ਮਾਮਲੇ ਦੀ ਸੂਚਨਾ ਇਕ ਨੌਜਵਾਨ ਨੇ ਯੂਪੀ ਪੁਲਿਸ ਅਤੇ ਭਾਜਪਾ ਯੂਪੀ ਦੇ ਐਕਸ ਨੂੰ ਟੈਗ ਕਰ ਕੇ ਦਿੱਤੀ ਗਈ। ਨੌਜਵਾਨ ਡਾਕਟਰ ਨਿਸਾਰ ਪੁੱਤਰ ਸਾਕਿਬ ਵਾਸੀ ਕਿਠੌਰ ਥਾਣਾ ਖੇਤਰ ਦੇ ਨਿਤਿਆਨੰਦਪੁਰ ਦੱਸਿਆ ਗਿਆ ਹੈ।

ਵੀਡੀਓ ਮਿਲਦਿਆਂ ਹੀ ਇੰਸਪੈਕਟਰ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਇਸ ਹਰਕਤ ਕਾਰਨ ਹਿੰਦੂ ਸਮਾਜ ਦੇ ਲੋਕਾਂ ਵਿਚ ਗੁੱਸਾ ਹੈ। ਐੱਸਪੀ ਦੇਹਾਤ ਕਮਲੇਸ਼ ਬਹਾਦਰ ਦਾ ਕਹਿਣਾ ਹੈ ਕਿ ਮਾਮਲਾ ਮੇਰੇ ਧਿਆਨ ਵਿਚ ਹੈ। ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਮੈਡੀਕਲ ਸਟੋਰ ਸੰਚਾਲਕ ਹੈ। ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।