ਸਟਾਫ ਰਿਪੋਰਟਰ, ਨਵਾਂਸ਼ਹਿਰ : ਸੇਂਟ ਜੋਸੇਫ ਕਾਨਵੈਂਟ ਸਕੂਲ ਮੱਲਪੁਰ ਅੜਕਾਂ ਵਿਖੇ ਨਸ਼ਿਆਂ ਅਤੇ ਟਰੈਫਿਕ ਨਿਯਮਾਂ ਨੂੰ ਲੈ ਕੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ‘ਚ ਡੀਐੱਸਪੀ ਸ਼ਹਿਬਾਜ ਸਿੰਘ (ਸੀਏ ਡਬਲੂ) ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਜੋ ਨਸ਼ਾ ਕਰਦੇ, ਨੂੰ ਨਸ਼ਾ ਨਾ ਕਰਨ ਦਾ ਸੁਨੇਹਾ ਦੇਣ ਲਈ ਕਿਹਾ। ਇਸ ਉਪਰੰਤ ਐੱਸਐੱਚਓ ਨਰੇਸ਼ ਕੁਮਾਰੀ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਉਨਾਂ੍ਹ ਨੇ ਨਾਰੀ ਸ਼ਕਤੀ ਬਾਰੇ ਲੜਕੀਆਂ ਨੂੰ ਜਾਗਰੂਕ ਕੀਤਾ। ਅੰਤ ਵਿਚ ਏਐੱਸਆਈ ਪ੍ਰਵੀਨ ਕੁਮਾਰ ਨੇ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ। ਉਨਾਂ੍ਹ ਨੇ ਵਿਦਿਆਰਥੀਆਂ ਨੂੰ ਐਮਰਜੈਂਸੀ ਨੰਬਰ ਵੀ ਸਾਂਝੇ ਕੀਤੇ ਅਤੇ ਲੜਕੀਆਂ ਨੂੰ ਸ਼ਕਤੀ ਐਪ ਬਾਰੇ ਦੱਸਿਆ। ਇਸ ਮੌਕੇ ਐੱਸਆਈ ਮਨਜੀਤ ਕੌਰ (ਵੂਮੈਨ ਸੈਲ), ਏਐੱਸਆਈ ਗੁਰਦੀਪ ਸਿੰਘ (ਸਾਂਝ ਕੇਂਦਰ), ਏਐੱਸਆਈ ਜਸਵਿੰਦਰ ਕੌਰ, ਰੀਨਾ ਰਾਣੀ (ਵੂਮੈਨ ਹੈਲਪ ਡੈਸਕ), ਪਿੰ੍ਸੀਪਲ ਸਿਸਟਰ ਅਨੁ ਜੋਸੇਫ, ਸਕੂਲ ਟਰਾਂਸਪੋਰਟ ਇੰਚਾਰਜ ਗੁਰਵਿੰਦਰ ਸਿੰਘ ਅਤੇ ਸਮੂਹ ਸਟਾਫ ਮੌਜੂਦ ਸਨ।