ਜਗਦੇਵ ਗਰੇਵਾਲ, ਜੋਧਾਂ : ਕਾਂਗਰਸ ਧਰਮ ਨਿਰਪੱਖ ਤੇ ਵਿਕਾਸ ਪਖੀ ਵਿਚਾਰਧਾਰਾ ਵਾਲੇ ਲੋਕਾਂ ਦੀ ਪਾਰਟੀ ਹੈ ਜਿਸ ਦਾ ਸ਼ੁਰੂ ਤੋਂ ਹੀ ਮੁੱਖ ਏਜੰਡਾ ਦੇਸ਼ ਸਮਾਜ ਦੀ ਭਲਾਈ ਲਈ ਕੰਮ ਕਰਨਾ ਅਤੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦਾ ਰਿਹਾ ਹੈ। ਉਕਤ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸਪੋਕਸਮੈਨ ਡਾ. ਕਰਨ ਸੋਨੀ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਾਂਗਰਸ ਸੱਚ ਦੇ ਸੂਰਜ ਵਾਂਗ ਹੈ ਜਿਸ ਨੂੰ ਝੂਠ ਦੀ ਬੱਦਲਵਾਈ ਥੋੜੇ ਸਮੇਂ ਲਈ ਲੁੁਕਾ ਤਾਂ ਸਕਦੀ ਹੈ ਪਰ ਲੋਕਾਂ ਨੂੰ ਚਾਨਣ ਵੰਡਣ ਵਾਲੇ ਸੂਰਜ ਨੂੰ ਚੜ੍ਹਨ ਤੋਂ ਕੋਈ ਰੋਕ ਨਹੀਂ ਸਕਦਾ।

ਇਸ ਲਈ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਲਈ ਵਿਰੋਧੀਆਂ ਵੱਲੋਂ ਕੀਤੇ ਗਏ ਝੂਠੇ ਪ੍ਰਚਾਰ ਦੇ ਬੱਦਲ ਹੌਲੀ ਹੌਲੀ ਸਾਫ਼ ਹੋ ਰਹੇ ਹਨ ਤੇ ਕਾਂਗਰਸ ਪਾਰਟੀ ਨਾਲ਼ ਦੇਸ਼ ਪੱਧਰ ਤੇ ਵੱਡੀ ਗਿਣਤੀ ‘ਚ ਲੋਕ ਜੁੁੜ ਰਹੇ ਹਨ, ਕਿਉਂਕਿ ਲੋਕਾਂ ਨੂੰ ਭਲੀਭਾਂਤ ਗਿਆਨ ਹੋ ਗਿਆ ਹੈ ਕਿ ਇੱਕੋ ਇੱਕ ਕਾਂਗਰਸ ਪਾਰਟੀ ਹੀ ਦੇਸ਼ ਸਮਾਜ ਨੂੰ ਜੋੜ ਕੇ ਰੱਖਣ ਤੇ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਬਣਾਉਣ ਤੇ ਲਾਗੂ ਕਰਨ ਦੇ ਸਮਰਥ ਹੈ। ਇਸ ਮੌਕੇ ਕੈਪਟਨ ਸੰਦੀਪ ਸੰਧੂ ਹਲਕਾ ਇੰਚਾਰਜ ਦਾਖਾ ਕਾਂਗਰਸ, ਡਾ. ਡੀਪੀ ਸੋਨੀ ਤੇ ਡਾ. ਜਤਿਨ ਸੋਨੀ ਵੀ ਹਾਜ਼ਰ ਸਨ।