Ad-Time-For-Vacation.png

ਦੇਸ਼ ਵਿਚ ਫ੍ਰੀ ਪ੍ਰੈੱਸ ਵਰਗੀ ਕੋਈ ਚੀਜ਼ ਨਹੀ:ਗੁਜ਼ਰਾਤੀ ਮੁੰਬਈ ਨੂੰ ਹੜੱਪਣਾਂ ਚਹੁੰਦੇ ਹਨ

ਮੁਸਲਮਾਨ ਅੱਖਾਂ ਤੇ ਕੰਨ ਖੋਲ੍ਹ ਕੇ ਰੱਖਣ ਅਗਲੇ ਕੁਝ ਮਹੀਨਿਆਂ ਵਿਚ ਦੇਸ਼ ਵਿਚ ਭਿਆਨਕ ਹਿੰਦੂ-ਮੁਸਲਿਮ ਦੰਗੇ ਹੋਣ ਵਾਲੇ ਹਨ: ਰਾਜ ਠਾਕਰੇ

ਮੁੰਬਈ — ਮੁੰਬਈ ਵਿਖੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਵਲੋਂ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਰਾਜ ਠਾਕਰੇ ਨੇ ਕਿਹਾ ਕਿ ਸਾਲ 2019 ਵਿਚ ਭਾਰਤ ਨੂੰ ਤੀਜੀ ਆਜ਼ਾਦੀ ਦੀ ਲੋੜ ਹੈ। ਸਾਨੂੰ ਮੋਦੀ ਮੁਕਤ ਭਾਰਤ ਚਾਹੀਦਾ ਹੈ। ਨਰਿੰਦਰ ਮੋਦੀ ਅਤੇ ਫੜਨਵੀਸ ਸਰਕਾਰ ‘ਤੇ ਹਮਲਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਨੀਆਂ ਭਰ ਦੇ ਦੇਸ਼ਾਂ ਵਿਚ ਘੁੰਮਦੇ ਰਹਿੰਦੇ ਹਨ, ਪਰ ਭਾਰਤ ਨੂੰ ਇਕ ਪੈਸਾ ਨਹੀਂ ਮਿਲਿਆ।
ਐੱਮ.ਐੱਨ.ਐੱਸ. ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਪਕੌੜੇ ਵੇਚਨਾ ਵੀ ਰੋਜ਼ਗਾਰ ਹੈ, ਤਾਂ ਆਪਣੇ ਵਿਦੇਸ਼ੀ ਦੌਰਿਆਂ ‘ਤੇ ਉਹ ਕੀ ਕਰਦੇ ਸਨ। ਕੀ ਉਹ ਵਿਦੇਸ਼ਾਂ ਵਿਚ ਮੱਖਣ ਲਗਾ ਕੇ ਪਕੌੜੇ ਖਾ ਰਹੇ ਸਨ। ਠਾਕਰੇ ਨੇ ਕਿਹਾ ਕਿ ਕੋਈ ਵੀ ਆਦਮੀ ਕੋਂਕਣ ‘ਚ ਪੇਟ੍ਰੋਕੈਮਿਕਲ ਨਹੀਂ ਚਾਹੁੰਦਾ ਪਰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਪਲਾਂਟ ਲਗਾਉਣ ਜਾ ਰਹੀ ਹੈ।
ਪਟੇਲ ਚਾਹੁੰਦੇ ਸਨ ਕਿ ਮਹਾਰਾਸ਼ਟਰ ਨੂੰ ਮੁੰਬਈ ਨਾ ਦੇਣ ਨਹਿਰੂ
ਰਾਜ ਠਾਕਰੇ ਨੇ ਕਿਹਾ ਕਿ ਵੱਲਭ ਭਾਈ ਪਟੇਲ ਨੇ ਨਹਿਰੂ ‘ਤੇ ਦਬਾਅ ਬਣਾਇਆ ਸੀ ਕਿ ਉਹ ਮਹਾਰਾਸ਼ਟਰ ਨੂੰ ਮੁੰਬਈ ਨਾ ਦੇਣ। ਇਹ ਗੁਜਰਾਤੀਆਂ ਦਾ ਪੁਰਾਣਾ ਜ਼ਖਮ ਹੈ। ਹੁਣ ਬੁਲੇਟ ਟ੍ਰੇਨ ਚਲਾਈ ਜਾ ਰਹੀ ਹੈ। ਉਨ੍ਹਾਂ ਦੀ ਯੋਜਨਾ ਮੁੰਬਈ ‘ਤੇ ਕਬਜ਼ਾ ਕਰਨਾ ਹੈ । ਗਡਕਰੀ ਕਹਿ ਰਹੇ ਹਨ ਕਿ ਮੁੰਬਈ-ਬੜੌਦਾ ਹਾਈਵੇ ‘ਤੇ ਅਸੀਂ 22 ਹਜ਼ਾਰ ਕਰੋੜ ਖਰਚ ਕਰਾਂਗੇ। ਪਰ ਇਹ ਚਾਹੁੰਦਾ ਕੌਣ ਹੈ? ਠਾਕਰੇ ਨੇ ਕਿਹਾ ਕਿ ਇਹ ਲੋਕ ਉਥੇ ਤਾਂ ਪੈਸਾ ਖਰਚ ਕਰ ਰਹੇ ਹਨ। ਪਰ ਮਹਾਰਾਸ਼ਟਰ ਦੇ ਪਿੰਡਾਂ ਨੂੰ ਪੈਸਾ ਨਹੀਂ ਮਿਲ ਰਿਹਾ। ਏਅਰ ਇੰਡੀਆ ਦਾ ਹੈੱਡਕਵਾਟਰ ਦਿੱਲੀ ਸ਼ਿਫਟ ਕਰ ਦਿੱਤਾ ਗਿਆ। ਬੀਕੇਸੀ ਦਾ ਵਿੱਤ ਕੇਂਦਰ ਗੁਜਰਾਤ ਸ਼ਿਫਟ ਕਰ ਦਿੱਤਾ ਗਿਆ।

“ਰਾਮ ਮੰਦਿਰ ਦੇ ਨਾਮ ‘ਤੇ ਹਿੰਦੂ-ਮੁਸਲਿਮ ਦੰਗਿਆ ਦੀ ਸਾਜਿਸ਼”
ਹਜ਼ਾਰਾਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਰਾਜ ਠਾਕਰੇ ਨੇ ਕਿਹਾ ਕਿ, ‘ ਮੈਂ ਜੋਤਸ਼ੀ ਨਹੀਂ ਹਾਂ, ਪਰ ਮੈਂ ਫਿਰ ਤੋਂ ਕਹਿ ਸਕਦਾ ਹਾਂ ਕਿ ਅਗਲੇ ਕੁਝ ਮਹੀਨਿਆਂ ਵਿਚ ਦੇਸ਼ ਵਿਚ ਭਿਆਨਕ ਹਿੰਦੂ-ਮੁਸਲਿਮ ਦੰਗੇ ਹੋਣ ਵਾਲੇ ਹਨ। ਇਸ ਦਾ ਕਾਰਨ ਰਾਮ ਮੰਦਿਰ ਹੋਵੇਗਾ। ਜਿਥੋਂ ਤੱਕ ਮੇਰੇ ਸੂਤਰਾਂ ਦੀ ਖਬਰ ਹੈ, ਕੁਝ ਮੁਸਲਿਮ ਸੰਗਠਨ ਜੋ ਕਿ ਗੱਲਬਾਤ ‘ਚ ਲੱਗੇ ਹੋਏ ਹਨ। ਉਨ੍ਹਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਦੇਸ਼ ਵਿਚ ਦੰਗੇ ਫੈਲਾਉਣ। ਰਾਮ ਮੰਦਿਰ ਬਣਨਾ ਚਾਹੀਦਾ ਹੈ ਪਰ ਜੇਕਰ ਦੰਗੇ ਹੁੰਦੇ ਹਨ ਤਾਂ ਰਾਮ ਮੰਦਿਰ ਦਾ ਨਿਰਮਾਣ 2019 ਦੀਆਂ ਚੋਣਾਂ ਤੋਂ ਬਾਅਦ ਵੀ ਹੋ ਸਕਦਾ ਹੈ।ਠਾਕਰੇ ਨੇ ਕਿਹਾ ਕਿ ਜਿਹੜੇ ਲੋਕ ਤੁਹਾਡੇ ਖਿਲਾਫ ਹਨ ਉਨ੍ਹਾਂ ਨੂੰ ਡਰਾਓ ਜਾਂ ਖਤਮ ਕਰ ਦਿਓ। ਇਹ ਹਿਟਲਰ ਨੇ ਕਿਹਾ ਸੀ। ਇਸ ਲਈ ਮੈਨੂੰ ਮੋਦੀ ‘ਤੇ ਗੁੱਸਾ ਆਉਂਦਾ ਹੈ।

“ਅੱਖ ‘ਤੇ ਕੰਨ ਖੁੱਲ੍ਹੇ ਰੱਖਣ ਹਿੰਦੂ ‘ਤੇ ਮੁਸਲਮਾਨ”
ਠਾਕਰੇ ਨੇ ਕਿਹਾ ਹੈ ਕਿ ਮੈਂ ਆਪਣੇ ਹਿੰਦੂ ਅਤੇ ਮੁਸਲਮਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਅੱਖ ਅਤੇ ਕੰਨ ਖੁੱਲ੍ਹੇ ਰੱਖਣ। ਇਹ ਲੋਕ ਰਾਮ ਮੰਦਿਰ ਨੂੰ ਲੈ ਕੇ ਕੋਈ ਸਾਜ਼ਿਸ਼ ਕਰ ਰਹੇ ਹਨ।

“ਰਤਨ ਟਾਟਾ ਦੇ ਕਾਰਨ ਕੀਤਾ ਸੀ ਮੋਦੀ ਦਾ ਸਮਰਥਨ”
ਠਾਕਰੇ ਨੇ ਕਿਹਾ ਕਿ ਮੈਂ ਰਤਨ ਟਾਟਾ ਦੇ ਕਾਰਨ ਹੀ ਮੋਦੀ ਦਾ ਸਮਰਥਨ ਕੀਤਾ ਸੀ। ਮੇਰੇ ਨਾਲ ਫਰਜ਼ੀਵਾੜਾ ਹੋਇਆ ਹੈ ਅਤੇ ਗਲਤ ਹਾਲਾਤ ਪੈਦਾ ਕੀਤੇ ਗਏ ਸਨ, ਜਿਸ ਕਾਰਨ ਮੈਨੂੰ ਮੋਦੀ ਦੀ ਹਿਮਾਇਤ ਕਰਨੀ ਪਈ। ਮੋਦੀ ਨੇ 15 ਲੱਖ ਦਾ ਵਾਅਦਾ ਕੀਤਾ ਸੀ ਉਹ ਕਿੱਥੇ ਹੈ? ਅਮਿਤ ਸ਼ਾਹ ਨੇ ਇਸ ਨੂੰ ਜ਼ੁਮਲਾ ਕਿਹਾ ਸੀ।

‘ਬੰਜਰ ਹੁੰਦੀ ਜਾ ਰਹੀ ਮਰਾਠਵਾੜਾ ਦੀ ਜ਼ਮੀਨ’
ਠਾਕਰੇ ਨੇ ਕੋਂਕਣ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਲਾਂਟ ਲਈ ਸਰਕਾਰ ਨੂੰ ਆਪਣੀਆਂ ਜ਼ਮੀਨਾਂ ਨਾ ਵੇਚਣ। ਉਨ੍ਹਾਂ ਨੇ ਕਿਹਾ ਕਿ ਇਸਰੋ ਦੀ ਰਿਪੋਰਟ ਹੈ ਕਿ ਮਰਾਠਵਾੜਾ ਦੀ ਜ਼ਮੀਨ ਬੰਜਰ ਹੁੰਦੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਕਹਿ ਰਹੇ ਹਨ ਕਿ 56 ਹਜ਼ਾਰ ਖੂਹ ਪੁੱਟੇ ਹਨ। ਠਾਕਰੇ ਨੇ ਮੋਦੀ ਮੁਕਤ ਭਾਰਤ ਲਈ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ।

‘ਰਾਫੇਲ ਡੀਲ ਵਿਚ ਹੋਇਆ ਵੱਡਾ ਘਪਲਾ’
ਉਨ੍ਹਾਂ ਨੇ ਕਿਹਾ ਕਿ ‘ਮੋਦੀ ਸਰਕਾਰ ਨੇ ਬੇਰੋਜ਼ਗਾਰਾਂ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਹੈ’ ਜੇਕਰ ਤੁਸੀਂ ਆਰਟੀਆਈ ਲਗਾਓਗੇ ਤਾਂ ਕੋਈ ਜਾਣਕਾਰੀ ਨਹੀਂ ਮਿਲੇਗੀ। ਸਰਕਾਰ ਨੇ ਰਾਫੇਲ ਡੀਲ ਵਿਚ ਵੱਡਾ ਘਪਲਾ ਕੀਤਾ ਹੈ। ਪਰ ਕੋਈ ਵੀ ਇਸ ‘ਤੇ ਬੋਲ ਨਹੀਂ ਰਿਹਾ। ਅਸੀਂ 500 ਕਰੋੜ ਦਾ ਫਾਈਟਰ ਪਲੇਨ 1600 ਕਰੋੜ ਵਿਚ ਖਰੀਦ ਰਹੇ ਹਾਂ। ਰਿਲਾਂਇਸ ਡਿਫੈਂਸ ਨੂੰ ਇਸ ਦਾ ਠੇਕਾ ਮਿਲਿਆ ਹੈ ਜਦੋਂਕਿ ਸਮਝੋਤੇ ‘ਤੇ ਹਸਤਾਖਰ ਫਰਾਂਸ ਵਿਚ ਹੋਏ ਸਨ।
ਠਾਕਰੇ ਨੇ ਕਿਹਾ ਕਿ ਜੇਕਰ ਮਰਾਠੀ ਲੋਕਾਂ ਲਈ ਬੋਲਦਾ ਹਾਂ ਤਾਂ ਮੇਰੀ ਆਲੋਚਨਾ ਹੋ ਜਾਂਦੀ ਹੈ, ਪਰ ਪ੍ਰਧਾਨ ਮੰਤਰੀ ਕੀ ਕਰ ਰਹੇ ਹਨ। ਉਹ ਸਾਰੇ ਮਹਿਮਾਨਾਂ ਨੂੰ ਗੁਜਰਾਤ ਅਤੇ ਅਹਿਮਦਾਬਾਦ ਲਿਜਾ ਰਹੇ ਹਨ। ਉਨ੍ਹਾਂ ਦੇ ਵਿਚਾਰ ਦੇਸ਼ ਦੇ ਪ੍ਰਧਾਨ ਮੰਤਰੀ ਵਾਲੇ ਨਹੀਂ ਹਨ। ਉਹ ਮਹਿਮਾਨਾਂ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿਚ ਕਿਉਂ ਨਹੀਂ ਲੈ ਕੇ ਜਾਂਦੇ?

‘‘ਕੀ ਹੋ ਰਿਹਾ ਹੈ ਮੀਡੀਆ ਸੰਸਥਾਵਾਂ ਵਿਚ’
ਪ੍ਰੈੱਸ ਦੀ ਆਜ਼ਾਦੀ ‘ਤੇ ਬੋਲਦਿਆਂ ਠਾਕਰੇ ਨੇ ਕਿਹਾ ਕਿ ਮੁੰਬਈ ਹਮਲੇ ਦੇ ਦੌਰਾਨ ਤਾਜ ਹੋਟਲ ‘ਚ ਰਾਮ ਗੋਪਾਲ ਵਰਮਾ ਨਾਲ ਦੇਖੇ ਜਾਣ ‘ਤੇ ਵਿਲਾਸਰਾਵ ਦੇਸ਼ਮੁੱਖ ਦੀ ਬਹੁਤ ਆਲੋਚਨਾ ਹੋਈ ਸੀ । ਹੁਣ ਸਰਕਾਰ ਵਿਰੋਧੀ ਖਬਰਾਂ ਲਿਖੇ ਜਾਣ ‘ਤੇ ਸੰਪਾਦਕ ਅਤੇ ਰਿਪੋਰਟਰ ਹਟਾ ਦਿੱਤੇ ਜਾਂਦੇ ਹਨ। ਜੇਕਰ ਤੁਸੀਂ ਸਰਕਾਰ ਵਿਰੋਧ ਰਿਪੋਰਟਾਂ ਲਿਖਦੇ ਹੋ ਤਾਂ ਤੁਹਾਨੂੰ ਵਿਗਿਆਪਨ ਨਹੀਂ ਮਿਲਦੇ। ਮੋਦੀ ਅਤੇ ਸ਼ਾਹ ਸਭ ਕੁਝ ਸੰਭਾਲ ਰਹੇ ਹਨ। ਇਹ ਕੁਝ ਵੀ ਨਹੀਂ ਇਹ ਐਮਰਜੈਂਸੀ ਹੈ। ਸ਼੍ਰੀਦੇਵੀ ਦੀ ਮੌਤ ਖਬਰ ਬਣਦੀ ਹੈ ਪਰ ਜੱਜ ਲੋਇਆ ਦੀ ਮੌਤ ਬਾਰੇ ਕੋਈ ਨਹੀਂ ਲਿਖਦਾ ? ਦੇਸ਼ ਵਿਚ ਫ੍ਰੀ ਪ੍ਰੈੱਸ ਵਰਗੀ ਕੋਈ ਚੀਜ਼ ਨਹੀਂ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.