ਅਮਰਜੀਤ ਸਿੰਘ ਧੰਜਲ, ਰਾਏਕੋਟ : ਸ਼੍ਰੀ ਦੁਰਗਾ ਸ਼ਕਤੀ ਮੰਦਰ ਰਾਏਕੋਟ ਵਿਖੇ ਮਾਤਾ ਤੁੁਲਸੀ ਦਾ ਵਿਆਹ ਸਮਾਗਮ ਕਰਵਾਇਆ ਗਿਆ। ਮਹਿੰਦਰਪਾਲ ਸਚਦੇਵਾ ਦੀ ਅਗਵਾਈ ਹੇਠ ਕਰਵਾਏ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਹੀਰਾ ਲਾਲ ਬਾਂਸਲ ਮੁੁਸਕਾਨ ਫੀਡ ਵਾਲੇ ਪੁੱਜੇ। ਇਸ ਸਮੇਂ ਜਾਣਕਾਰੀ ਦਿੰਦਿਆਂ ਪ੍ਰਧਾਨ ਮਨੋਹਰ ਲਾਲ ਲਾਡੀ ਨੇ ਦੱਸਿਆ ਸ਼੍ਰੀ ਸ਼ਾਲੀਗ੍ਰਾਮ ਭਗਵਾਨ ਤੇ ਸ਼੍ਰੀ ਤੁਲਸੀ ਮਹਾਰਾਣੀ ਦਾ ਵਿਆਹ ਸਮਾਗਮ ਕਰਵਾਇਆ ਗਿਆ।

ਦੋ ਰੋਜ਼ਾ ਸਮਾਗਮਾਂ ਦੇ ਪਹਿਲੇ ਦਿਨ ਮਹਿੰਦੀ ਦੀਆਂ ਰਸਮਾਂ ਕੀਤੀਆਂ ਗਈਆਂ ਤੇ ਦੂਜੇ ਦਿਨ ਵਿਆਹ ਸਮਾਗਮਾਂ ਦੀਆਂ ਰਸਮਾਂ ਹਿੰਦੂ ਧਰਮ ਅਨੁੁਸਾਰ ਨਿਭਾਈਆਂ ਜਾਂਦੀਆਂ ਹਨ। ਵਿਆਹ ਦੀਆਂ ਰਸਮਾਂ ਸ਼ਾਸਤਰੀ ਪੰਡਿਤ ਭਾਗਵਤ ਪ੍ਰਸਾਦ ਜੋਸ਼ੀ ਵੱਲੋਂ ਕੀਤੀਆਂ ਗਈਆਂ। ਇਸ ਸਮੇਂ ਕੇਵਲ ਨਾਰੰਗ, ਡਾ. ਸ਼ਾਮ ਸੁੰਦਰ, ਕਾਂਤਾ ਰਾਣੀ, ਯੋਗਿਤਾ ਰਾਣੀ, ਕਮਲੇਸ਼ ਰਾਣੀ, ਵਰਸ਼ਾ ਧੀਂਗੜਾ, ਰੀਟਾ ਨਾਰੰਗ, ਰੀਟਾ ਗੁੰਬਰ, ਪੇਮਲਤਾ, ਸੀਮਾ ਅਰੋੜਾ, ਦਰਸ਼ਨ ਜਨੇਜਾ ਆਦਿ ਹਾਜ਼ਰ ਸਨ।