ਸਰੀ:-ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਤੋਂ ਕਾਗਜ਼ ਭਰਨ ਤੋਂ ਬਾਅਦ ਸਿਆਸੀ ਹਲਕੇ ਵਿੱਚ ਭੁਚਾਲ ਆ ਗਿਆ ਹੈ।ਰਾਜਨੀਤੀ ਮਾਹਰ ਸਰੀ ਨਿਵਾਸੀ ਸੁਨੀਲ ਕੁਮਾਰ ਦਾ ਕਿਹਣਾ ਹੈ ਕਿ ਸਿਆਸਤ ਵਿੱਚ ਕਈ ਵਾਰ ਅਜਿਹਾ ਸੰਭਵ ਹੋ ਜਾਂਦਾ ਹੈ ਜਦੋਂ ਸਿਆਸੀ ਤੌਰ ਤੇ ਇੱਕ ਦੂਸਰੇ ਦੇ ਕੱਟੜ ਵਿਰੋਧੀ ਵੀ ਇੱਕ ਦੂਸਰੇ ਨੂੰ ਬਚਾਉਂਦੇ ਹਨ।ਸਚਾਈ ਇਹ ਵੀ ਹੈ ਕਿ ਇਹ ਸਿਆਸੀ ਲੋਕ ਸਿਰਫ ਕੁਰਸੀ ਖਾਤਰ ਹੀ ਇੱਕ ਦੂਸਰੇ ਦਾ ਲੋਕਾਂ ਸਾਹਮਣੇਂ ਵਿਰੋਧ ਕਰਨ ਦਾ ਵਿਖਾਵਾ ਕਰਦੇ ਹਨ ਪਰ ਅੰਦਰ ਖਾਤੇ ਕਿਤੇ ਨਾ ਕਿਤੇ ਗਾਂਢ ਸਾਂਢ ਇਨਾ ਦੀ ਰਲ਼ ਜਾਂਦੀ ਹੈ। ਅਜਿਹੀਆਂ ਸਿਆਸੀ ਚਾਲਾਂ ਹੁਣ ਪੰਜਾਬ ਵਿੱਚ ਹੋ ਰਹੀਆ ਚੋਣਾਂ ਵਿੱਚ ਸਾਹਮਣੇਂ ਆ ਰਿਹਾ ਹੈ।ਨਿਊਵੈਸਟ ਤੋਂ ਹਰਭਜਨ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੌਂ ਲੰਬੀ ਤੋਂ ਚੋਣ ਲੜਨ ਦੇ ਐਲਾਨ ਤੋਂ ਸਪੱਸ਼ਟ ਹੈ ਕਿ ਉਨਾ ਨੂੰ ਆਪਣੀਂ ਪਟਿਆਲਾ ਤੋਂ ਸੀਟ ਖੁਸਦੀ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਬਾਦਲ ਨੂੰ ਲੰਬੀ ਤੋਂ ਜਿੱਤ ਨਹੀਂ ਦਿਸ ਰਹੀ ਸੀ ਕਿਉਂਕਿ ਪਿਛਲੇ ਦਿਨੀ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਵਿੱਚ ਉਸਦਾ ਵਿਰੋਧ ਹੋ ਰਿਹਾ ਹੈ।ਬਾਦਲ ਨੂੰ ਲੰਬੀ ਤੋਂ ਜਰਨੈਲ ਸਿੰਘ ਜੁੱਤੀ ਮਾਰ ਤੋਂ ਹਾਰ ਦਿੱਸ ਰਹੀ ਹੈ ਅਤੇ ਕੈਪਟਨ ਨੂੰ ਜਰਨੈਲ ਜੇ ਜੇ ਸਿੰਘ ਨੇ ਵਖਤ ਪਾਇਆ ਹੋਇਆ ਹੈ ।ਸੋ ਹੁਣ ਕੈਪਟਨ ਨੇ ਬਾਦਲ ਦੀ ਜਿੱਤ ਨੂੰ ਪੱਕਾ ਕਰਨ ਅਤੇ ਕਾਗਰਸ ਹਲਕਿਆਂ ਦੀ ਵੋਟ ਆਮ ਆਦਮੀ ਨੂੰ ਨਾ ਪੈ ਜਾਵੇ ਤਾਂ ਉਸਨੇ ਬਾਦਲ ਨੂੰ ਬਚਾਉਂਣ ਲਈ ਲੰਬੀ ਤੋਂ ਖੜੇ ਹੋਣ ਦਾ ਡਰਾਮਾ ਕੀਤਾ ਹੈ। ਇਧਰ ਪਟਿਆਲਾ ਤੋਂ ਬਾਦਲ ਖੇਮਾ ਜਰਨਲ ਜੇ ਜੇ ਸਿੰਘ ਦੀ ਬਲੀ ਦੇ ਦੇਵੇਗਾ।ਤਾਂ ਕਿ ਦੋਨਾ ਪਾਰਟੀ ਮੁਖੀਆਂ ਦੀ ਇਜ਼ਤ ਬੱਚ ਜਾਵੇ। ਸਿਆਸਤ ਦੀ ਸਮਝ ਰੱਖਣ ਵਾਲੇ ਅਮਰਜੀਤ ਸਿੰਘ ਨੇ ਕਿਹਾ ਕਿ ਇਸਤੋਂ ਪਹਿਲਾਂ ਲੋਕਸਭਾ ਚੋਣਾਂ ਵਿੱਚ ਵੀ ਇਹ ਗੱਲ ਚੱਲੀ ਸੀ ਕਿ ਬਠਿੰਡਾ ਵਿੱਚ ਆਪਣੀਂ ਨੂੰਹ ਨੂੰ ਜਿਤਉਂਣ ਲਈ ਬਾਦਲ ਨੇ ਕੈਪਟਨ ਨਾਲ ਸਮਝੌਤਾ ਕੀਤਾ ਸੀ ਅਤੇ ਕੈਪਟਨ ਨੇ ਅੰਦਰੋਂ ਅੰੰਦਰੀ ਕਾਂਗਰਸ ਉਮੀਦਵਾਰ ਮਨਪ੍ਰੀਤ ਬਾਦਲ ਦਾ ਵਿਰੋਧ ਕੀਤਾ ਸੀ ਦੂਸਰੇ ਪਾਸੇ ਕੈਪਟਨ ਨੇ ਬਾਦਲਾਂ ਦੀ ਮਦਦ ਨਾਲ ਅੰਮ੍ਰਿਤਸਰ ਤੋਂ ਭਾਜਪਾ ਦਾ ਜੇਤਲੀ ਹਰਾ ਦਿੱਤਾ ਸੀ।ਸਿਆਸਤ ਦੀ ਖੇਡ ਵਿੱਚ ਕੁਝ ਵੀ ਸੰਭਵ ਹੈ ਪਰ ਆਮ ਲੋਕ ਲੁੱਟੇ ਕੁੱਟੇ ਜਾਂਦੇ ਹਨ ਇਨਾ ਸ਼ਾਤਰ ਸਿਆਸੀ ਲੋਕਾਂ ਦਾ ਡਰਾਮਾ ਜਦੋਂ ਸਮਝ ਆਉਂਦਾ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


