Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਤਾਰੇ ਦੇ ਚੁਫੇਰੇ ਪਹਿਲੀ ਵਾਰ ਮਿਲਿਆ ਪਾਣੀ

By uscreative Published 1 min read

ਨਿਊਯਾਰਕ (ਏਜੰਸੀ) : ਵਿਗਿਆਨੀਆਂ ਨੇ ਪਹਿਲੀ ਵਾਰ ਇਕ ਤਾਰੇ ਦੇ ਚਾਰੇ ਪਾਸੇ ਪਾਣੀ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ। ਵੀ-883 ਓਰੀਓਨਿਸ ਨਾਂ ਦਾ ਇਹ ਤਾਰਾ ਫਿਲਹਾਲ ਨਿਰਮਾਣ ਦੇ ਦੌਰ ਵਿਚੋਂ ਲੰਘ ਰਿਹਾ ਹੈ। ਪੁਲਾੜ ਵਿਗਿਆਨੀਆਂ ਨੇ ਚਿੱਲੀ ਸਥਿਤ ਆਟਾਕਾਮਾ ਲਾਰਜ ਮਿਲੀਮੀਟਰ/ਸਬਮਿਲੀਮੀਟਰ ਏਰੇ (ਅਲਮਾ) ਦੀ ਮਦਦ ਨਾਲ ਇਸਦਾ ਪਤਾ ਲਗਾਇਆ ਹੈ। ਅਲਮਾ ਦੁਆਰਾ ਲਏ ਗਏ ਚਿੱਤਰ ਵਿਚ ਨੌਜਵਾਨ ਤਾਰੇ ਦੇ ਚੱਕਰ (ਡਿਸਕਸ) ਵਿਚ ਵਾਟਰ ਸਨੋਅ ਲਾਈਨ ਜਾਂ ਬਰਫ ਦੀ ਰੇਖਾ ਹੈ। ਇਸ ਨਾਲ ਡਿਸਕ ਵਿਚ ਤਾਪਮਾਨ ਦੇ ਕਾਫੀ ਘੱਟ ਹੋਣ ਦੀ ਪੁਸ਼ਟੀ ਹੋਈ ਹੈ। ਵਿਗਿਆਨੀਆਂ ਨੇ ਦੱਸਿਆ ਕਿ ਓਰੀਓਨਿਸ ਦੇ ਅੰਦਰੂਨੀ ਹਿੱਸੇ ਦਾ ਤਾਪਮਾਨ ਬਹੁਤ ਵੱਧ ਹੋਣ ਕਾਰਨ ਵਾਟਰ ਸਨੋਅ ਲਾਈਨ ਕੇਂਦਰ ਤੋਂ ਬਹੁਤ ਦੂਰ ਹੈ। ਧਮਾਕੇ ਕਾਰਨ ਇਹ ਤਾਰਾ ਬਹੁਤ ਚਮਕੀਲਾ ਹੈ। ਇਸਦਾ ਆਕਾਰ ਸੂਰਜ ਤੋਂ ਤੀਹ ਫੀਸਦੀ ਵੱਧ ਹੈ। ਹਾਲਾਂਕਿ ਓਰੀਓਨਿਸ ਸੂਰਜ ਦੀ ਤੁਲਨਾ ਵਿਚ 400 ਗੁਣ ਵੱਧ ਚਮਕੀਲਾ ਹੈ। ਦੱਸਣਯੋਗ ਹੈ ਕਿ ਨਿਰਮਾਣ ਦੀ ਸਥਿਤੀ ਵਿਚ ਤਾਰੇ ਵਿਚ ਧਮਾਕਾ ਹੁੰਦਾ ਹੈ ਜਿਸ ਕਾਰਨ ਇਸ ਦੇ ਚਾਰੇ ਪਾਸੇ ਚੱਕਰ ਦਾ ਨਿਰਮਾਣ ਹੁੰਦਾ ਹੈ। ਇਸ ਵਿਚ ਗੈਸ ਅਤੇ ਧੂੜ ਕਣ ਸ਼ਾਮਲ ਹੁੰਦੇ ਹਨ। ਇਸ ਨੂੰ ਪ੍ਰੋਟੋਪਲੈਨੇਟਰੀ ਡਿਸਕ ਵੀ ਕਹਿੰਦੇ ਹਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp