ਦਲਵਿੰਦਰ ਸਿੰਘ ਮਨੋਚਾ, ਗੜ੍ਹਸ਼ੰਕਰ : ਪਾਵਰਕਾਮ ਐਂਡ ਟ੍ਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ, ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮ ਸੀਐੱਚਵੀ ਵਰਕਰਾਂ ਵੱਲੋਂ ਪਿਛਲੇ ਮਹੀਨੇ ਦੀ ਤਨਖ਼ਾਹ ਨਾ ਮਿਲਣ ਕਾਰਨ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਏ ਦਿਨ ਹਾਦਸੇ ਵਾਪਰਨ ਦੇ ਬਾਵਜੂਦ ਸੀਐੱਚਵੀ ਕਾਮੇ ਪੂਰੀ ਲਗਨ ਨਾਲ ਦਿਨ ਰਾਤ ਮਿਹਨਤ ਕਰਕੇ ਲਾਈਨਾਂ ਚਲਾਉਂਦੇ ਹਨ ਅਤੇ ਘਰ-ਘਰ ਤਕ ਸਪਲਾਈ ਨਿਰਵਿਘਨ ਪਹੁੰਚਾਉਂਦੇ ਹਨ। ਫਿਰ ਵੀ ਉਨਾਂ੍ਹ ਨੂੰ ਹਰ ਦੂਜੇ ਤੀਜੇ ਮਹੀਨੇ ਤਨਖਾਹ ਨਾ ਜਾਰੀ ਹੋਣ ਤੇ ਰੋਸ ਜਤਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਇੰਚਾਰਜ ਡਿਵੀਜ਼ਨ ਗੜ੍ਹਸ਼ੰਕਰ ਦੇ ਐਕਸੀਅਨ ਨੇ ਭਰੋਸਾ ਦਿੱਤਾ ਸੀ ਕਿ ਸ਼ਾਮ ਤਕ ਤਨਖਾਹ ਜਾਰੀ ਹੋ ਜਾਵੇਗੀ, ਪਰ ਉਹ ਵੀ ਇਕ ਲਾਰਾ ਹੀ ਨਿਕਲਿਆ। ਜਿਸ ਕਾਰਨ ਡਿਵੀਜ਼ਨ ਦਫ਼ਤਰ ਅੱਗੇ ਮਜਬੂਰਨ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਡਿਵੀਜ਼ਨ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਜਦੋਂ ਤਕ ਤਨਖਾਹ ਜਾਰੀ ਨਹੀਂ ਹੁੰਦੀ ਇਸੇ ਤਰ੍ਹਾਂ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਜਾਵੇਗੀ। ਇਸ ਮੌਕੇ ਡਿਵੀਜ਼ਨ ਪ੍ਰਧਾਨ ਲਖਵੀਰ ਸਿੰਘ, ਸੰਦੀਪ, ਹਨੀ, ਗੁਰਪ੍ਰਰੀਤ, ਜਸਕਰਨ, ਰਵੀ ਆਦਿ ਮੌਜੂਦ ਸਨ।
ਤਨਖਾਹ ਜਾਰੀ ਹੋਣ ਤਕ ਜਾਰੀ ਰਹੇਗਾ ਧਰਨਾ



