ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਡੀਏਵੀ ਕਾਲਜ ਦਾ ਖੇਡ ਮੈਦਾਨ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਦੀ ਹਾਜ਼ਰੀ ਨਾਲ ਸਜਿਆ ਨਜ਼ਰ ਆਇਆ। ਇਸ ਦੋ ਰੋਜ਼ਾ ਟੂਰਨਾਮੈਂਟ ਵਿਚ ਲੜਕੇ ਅਤੇ ਲੜਕੀਆਂ ਦੇ ਕ੍ਰਿਕਟ ਮੈਚ ਅਤੇ ਨੈਸ਼ਨਲ ਦੇ ਨਾਲ-ਨਾਲ ਸਰਕਲ ਸਟਾਈਲ ਦੇ ਕਬੱਡੀ ਮੈਚ ਵੀ ਕਰਵਾਏ ਜਾ ਰਹੇ ਹਨ। ਟੂਰਨਾਮੈਂਟ ਦੇ ਪਹਿਲੇ ਦਿਨ ਜ਼ਿਲ੍ਹਾ ਪੱਧਰ ‘ਤੇ ਵੱਖ-ਵੱਖ ਜ਼ੋਨਾਂ ਵਿਚਕਾਰ ਕ੍ਰਿਕਟ ਅਤੇ ਕਬੱਡੀ ਦੇ ਮੈਚ ਕਰਵਾਏ ਗਏ। ਜ਼ੋਨ 1 ਨੇ ਕ੍ਰਿਕਟ ਮੈਚ ਵਿਚ ਪਹਿਲਾ ਸਥਾਨ ਪ੍ਰਰਾਪਤ ਕੀਤਾ, ਜ਼ੋਨ 2 ਨੇ ਦੂਜਾ ਅਤੇ ਜ਼ੋਨ 3 ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਵਿਦਿਆਰਥੀਆਂ ਨੇ ਆਪੋ-ਆਪਣੀਆਂ ਖੇਡਾਂ ਵਿਚ ਆਪਣੀ ਵਧੀਆ ਭੂਮਿਕਾ ਨਿਭਾਈ ਅਤੇ ਦੂਜੇ ਦਿਨ ਲਈ ਬਹੁਤ ਉਤਸ਼ਾਹਿਤ ਸਨ। ਕਾਲਜ ਪਿੰ੍ਸੀਪਲ ਡਾ. ਰਾਜੀਵ ਸ਼ਰਮਾ ਨੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਏ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਹਰ ਤਰਾਂ੍ਹ ਦੀਆਂ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪੇ੍ਰਿਤ ਕੀਤਾ। ਉਨ੍ਹਾਂ ਨੇ ਕਾਲਜ ਵਿਚ ਇਹ ਸਮਾਗਮ ਕਰਵਾਉਣ ਦਾ ਮੌਕਾ ਦੇਣ ਲਈ ਜ਼ਲਿ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪੋ੍. ਕੁਲਦੀਪ ਸਿੰਘ ਅਤੇ ਪੋ੍. ਨਿਰਮਲ ਸਿੰਘ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਕ੍ਰਿਕਟ ਕੋਚ ਰਾਜੀਵ ਮੋਹੰਤੀ, ਕਬੱਡੀ ਕੋਚ ਮਦਲ ਲਾਲ,ਬਲਦੇਵ ਕ੍ਰਿਸ਼ਨ ਸ਼ਰਮਾ, ਪੋ੍. ਵਿਕਾਸ ਦੁੱਗਲ ਅਤੇ ਪੋ੍. ਰਣਜੀਤ ਸਿੰਘ ਹਾਜ਼ਰ ਸਨ। ਆਗਾਮੀ ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



