Ad-Time-For-Vacation.png

ਠਾਕਰੇ ਦੀ ਧਮਕੀ ਮਗਰੋਂ ਅਦਾਕਾਰ ਫਵਾਦ ਨੇ ਛੱਡਿਆ ਭਾਰਤ

ਨਵੀਂ ਦਿੱਲੀ: ਉੜੀ ‘ਚ ਅੱਤਵਾਦੀ ਹਮਲੇ ਬਾਅਦ ਭਾਰਤ-ਪਾਕਿਸਤਾਨ ‘ਚ ਵਧ ਰਹੀ ਰਾਜਨੀਤਕ ਤੇ ਕੂਟਨੀਤਕ ਤਲਖੀ ਤੋਂ ਬਾਅਦ ਮਸ਼ਹੂਰ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਨੇ ਭਾਰਤ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉੜੀ ਹਮਲੇ ਮਗਰੋਂ ਐਮ.ਐਨ.ਐਸ. ਨੇ ਪਾਕਿਸਤਾਨੀ ਕਲਾਕਾਰਾਂ ਨੂੰ 27 ਸਤੰਬਰ ਤੋਂ ਪਹਿਲਾਂ ਭਾਰਤ ਛੱਡਣ ਦੀ ਚੇਤਾਵਨੀ ਦਿੱਤੀ ਸੀ।

ਭਾਰਤੀ ਮੀਡੀਆ ਤੇ ਜੀਓ ਨਿਊਜ਼ ਮੁਤਾਬਕ ਫਵਾਦ ਖਾਨ ਭਾਰਤ ਛੱਡ ਚੁੱਕੇ ਹਨ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਫਵਾਦ ਦੇ ਜਲਦੀ ਵਾਪਸ ਪਰਤਣ ਦੀ ਵੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਜ਼ਿਕਰਯੋਗ ਹੈ ਕਿ ਕਰਨ ਜੌਹਰ ਵੱਲੋਂ ਨਿਰਦੇਸ਼ਨ ਕੀਤੀ ਫਵਾਦ ਖਾਨ ਦੀ ਫਿਲਮ ‘ਐ ਦਿਲ ਹੈ ਮੁਸ਼ਕਿਲ’ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫਵਾਦ ਆਪਣੀ ਲੋਕਪ੍ਰਿਯਤਾ ਕਾਰਨ ਐਮਐਨਐਸ ਦੇ ਨਿਸ਼ਾਨੇ ‘ਤੇ ਸਭ ਤੋਂ ਮੂਹਰੇ ਸਨ। ਇਸ ਤੋਂ ਪਹਿਲਾਂ ਕਰਨ ਨੇ ਫਵਾਦ ਨੂੰ ਫਿਲਮ ਦੇ ਪ੍ਰਮੋਸ਼ਨ ਤੋਂ ਦੂਰ ਰੱਖਣ ਦੀ ਗੱਲ ਕਹੀ ਸੀ।

ਉੜੀ ਹਮਲੇ ਤੋਂ ਬਾਅਦ ਐਮਐਨਐਸ ਪਾਕਿਸਤਾਨੀ ਕਲਾਕਾਰਾਂ ‘ਤੇ ਲਗਾਤਾਰ ਹਮਲੇ ਬੋਲ ਰਿਹਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਐਮਐਨਐਸ ਸ਼ਾਹਰੁਖ ਖਾਨ ਦੀ ਫਿਲਮ ਰਈਸ ਦੇ ਰਿਲੀਜ਼ ‘ਚ ਵੀ ਮੁਸ਼ਕਲ ਪੈਦਾ ਕਰ ਸਕਦੀ ਹੈ। ਫਿਲਮ ਰਈਸ ‘ਚ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਵੀ ਐਮਐਨਐਸ ਅਜਿਹਾ ਵਿਰੋਧ ਕਰ ਚੁੱਕੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.