Ad-Time-For-Vacation.png

ਟੋਰਾਂਟੋ ਸਟਾਰ ਯੂਨੀਅਨ ਨੇ ਤੀਜੀ ਧਿਰ ਕੋਲੋਂ ਜਾਂਚ ਕਰਵਾਉਣ ਦਾ ਦਿੱਤਾ ਸੱਦਾ

ਭਾਰਤੀ ਮੂਲ ਦੀ ਕੈਨੇਡੀਅਨ ਪੱਤਰਕਾਰ ਰਵੀਨਾ ਔਲਖ ਦੀ ਖੁਦਕੁਸ਼ੀ ਦਾ ਮਾਮਲਾ ਗਰਮਾਇਆ

ਟੋਰਾਂਟੋ, : ਭਾਰਤੀ ਮੂਲ ਦੀ ਕੈਨੇਡੀਅਨ ਰਿਪੋਰਟ ਰਵੀਨਾ ਔਲਖ ਦੀ ਖੁਦਕੁਸ਼ੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਜਿੱਥੇ ਰਵੀਨਾ ਔਲਖ ਦੀ ਖੁਦਕੁਸ਼ੀ ਨੇ ਕੈਨੇਡੀਅਨ ਮੀਡੀਆ ਨੂੰ ਹਿਲ਼ਾ ਕੇ ਰੱਖ ਦਿੱਤਾ ਹੈ, ਉੱਥੇ ਟੋਰਾਂਟੋ ਸਟਾਰ ਯੂਨੀਅਨ ਨੇ ਮਾਮਲੇ ਦੀ ਜਾਂਚ ਤੀਜੀ ਅਤੇ ਆਜ਼ਾਦ ਧਿਰ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ। ਟੋਰਾਂਟੋ ਸਟਾਰ ਦੀ ਉੱਘੀ ਪੱਤਰਕਾਰ 42 ਸਾਲਾ ਰਵੀਨਾ ਔਲਖ ਜਿਨ•ਾਂ ਪੰਜਾਬ ਯੂਨੀਵਰਸਿਟੀ ਚੰਡੀਗੜ• ਵਿਚੋਂ ਆਪਣੀ ਪੱਤਰਕਾਰਿਤਾ ਦੀ ਪੜ•ਾਈ ਪੂਰੀ ਕਰਨ ਤੋਂ ਬਾਅਦ ਹਿੰਦੋਸਤਾਨ ਟਾਈਮਸ ਅਤੇ ਇੰਡੀਅਨ ਐਕਸ ਵਰਗੀਆਂ ਪ੍ਰਸਿੱਧ ਅਖਬਾਰਾਂ ਵਿਚ ਕੰਮ ਕੀਤਾ, ਨੇ 28 ਮਈ ਨੂੰ ਖੁਦਕੁਸ਼ੀ ਕਰ ਲਈ ਸੀ ਪਰ ਕਈ ਦਿਨ ਤੱਕ ਉਨ•ਾਂ ਦੀ ਖੁਦਕੁਸ਼ੀ ਭੇਤ ਬਣੀ ਰਹੀ। ਟੋਰਾਂਟੋ ਸਟਾਰ ਦੀ ਪਬਲਿਕ ਐਡੀਟਰ ਕੈਥੀ ਇੰਗਲਿਸ਼ ਨੇ ਅਖਬਾਰ ਵਿਚ ਲਿਖੇ ਇਕ ਲੇਖ ਵਿਚ ਲਿਖਿਆ ਹੈ ਕਿ ਔਲਖ ਨੇ ਖੁਦਕੁਸ਼ੀ ਤੋਂ ਪਹਿਲਾਂ ਨਿਊਜ਼ਰੂਮ ਦੇ ਕਈ ਕਰਮਚਾਰੀਆਂ ਨੂੰ ਈਮੇਲ ਭੇਜ ਕੇ ਕੁਝ ਦੋਸ਼ ਲਾਏ ਸਨ। ਇੰਗਲਿਸ਼ ਨੇ ਦੱਸਿਆ ਕਿ ਆਖਰੀ ਚੀਜ਼ ਇਹ ਹੈ ਕਿ ਪੁਰਸਕਾਰ ਜੇਤੂ ਵਿਸ਼ਵ ਵਾਤਾਵਰਨ ਮਾਮਲਿਆਂ ਦੀ ਪੱਤਰਕਾਰ ਆਪਣੀ ਖੁਦਕੁਸ਼ੀ ਅਤੇ ਉਸ ਦੇ ਨਤੀਜਿਆਂ ਦੀ ਕਹਾਣੀ ਉੱਤੇ ਧਿਆਨ ਕੇਂਦਰਤ ਕਰਨਾ ਚਾਹੁੰਦੀ ਸੀ। ਲੇਖ ਵਿਚ ਇੰਗਲਿਸ਼ ਨੇ ਲਿਖਿਆ ਹੈ ਕਿ ਔਲਖ ਨਹੀਂ ਚਾਹੁੰਦੀ ਸੀ ਕਿ ਉਸ ਦੀ ਖੁਦਕੁਸ਼ੀ ਸਬੰਧੀ ਖਬਰ ਅਖਬਾਰ ਵਿਚ ਪ੍ਰਕਾਸ਼ਿਤ ਕੀਤੀ ਜਾਵੇ। ਈਮੇਲ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਰਵੀਨਾ ਅਤੇ ਸੀਨੀਅਰ ਮੈਨੇਜਰ ਜੋਨ ਫਿਲਸਨ ਜੋ ਕਿ ਪਿਛਲੇ ਸਾਲ ਸਟਾਰ ਦੇ ਟੇਬਲ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਸਨ, ਕੁਝ ਸਮੇਂ ਤੋਂ ਰਿਲੇਸ਼ਨ ਵਿਚ ਸਨ ਅਤੇ ਹਾਲ ਹੀ ਵਿਚ ਉਹ ਅਲੱਗ ਹੋ ਗਏ ਸਨ। ਈਮੇਲ ਵਿਚ ਇਸ ਰਿਪੋਰਟ ਨੇ ਫਿਲਸਨ ਅਤੇ ਉਨ•ਾਂ ਦੇ ਬੋਸ ਮੈਨੇਜਿੰਗ ਅਡੀਟਰ ਜੈਨੇ ਡਵੇਨਪੋਰਟ ਵਿਚਾਲੇ ਸਬੰਧ ਠੀਕ ਨਹੀਂ ਹੋਣ ਦੇ ਦੋਸ਼ ਲਾਏ ਹਨ। ਫਿਲਸਨ ਅਖਬਾਰ ਛੱਡ ਚੁੱਕੇ ਹਨ, ਜਦੋਂਕਿ ਆਡੀਟਰਸ ਦੀ ਅੰਦਰੂਨੀ ਜਾਂਚ ਦੇ ਚੱਲਦਿਆਂ ਡਵੇਨਪੋਰਟ ਨਿਊਜ਼ਰੂਮ ਵਿਚੋਂ ਹਟ ਗਏ ਹਨ। ਉੱਧਰ ਯੂਨੀਫਾਰ ਲੋਕਸ 87-ਐਮ ਯੂਨੀਅਨ ਜੋ ਕਿ ਸਟਾਰ ਦੇ ਕਰਮਚਾਰੀਆਂ ਦੀ ਪ੍ਰਤੀਨਿਧਤਾ ਕਰਦੀ ਹੈ, ਨੇ ਮਾਮਲੇ ਦੀ ਆਜ਼ਾਦ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਕੰਪਨੀ ਨੂੰ ਭੇਜੇ ਗਏ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਪਾਰਦਰਸ਼ਿਤਾ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਨਿਊਜ਼ਰੂਮ ਘਟਨਾ ਦੀ ਤੀਜੀ ਧਿਰ ਕੋਲੋਂ ਜਾਂਚ ਕਰਵਾਉਣ ਦਾ ਸੱਦਾ ਦੇ ਰਹੇ ਹਾਂ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.