Skip to content
Tuesday, October 27, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਟਰੰਪ ਨਾਲ ਭਿੜੀ ਹਿਲੇਰੀ ਦਾ ਪੱਲੜਾ ਭਾਰੀ

By Admin Published 2 min read

ਨਿਊਯਾਰਕ (ਏਜੰਸੀਆਂ): ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਤੇ ਰਿਪਬਲਿਕਨ ਉਮੀਦਵਾਰ ਡੌਨਲਡ ਟਰੰਪ ਵਿਚਾਲੇ ਅਹਿਮ ਬਹਿਸ ਹੋਈ। ਭਾਰਤੀ ਸਮੇਂ ਅਨੁਸਾਰ ਇਹ ਬਹਿਸ ਸਵੇਰੇ ਤਕਰੀਬਨ 6.30 ਵਜੇ ਸ਼ੁਰੂ ਹੋਈ ਤੇ ਦੋਹਾਂ ਆਗੂਆਂ ਵਿਚਾਲੇ ਕਰੀਬ 90 ਮਿੰਟ ਤੱਕ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬਹਿਸ ਹੋਈ। ਦੋਵਾਂ ਆਗੂਆਂ ਵਿਚਾਲੇ ਹੋਣ ਵਾਲੀਆਂ ਤਿੰਨ ਬਹਿਸਾਂ ਵਿੱਚੋਂ ਇਹ ਪਹਿਲੀ ਬਹਿਸ ਸੀ। ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਵਿਚਾਲੇ ਸਿੱਧੀ ਬਹਿਸ ਅਮਰੀਕੀ ਚੋਣਾਂ ਪ੍ਰਕਿਰਿਆ ਦਾ ਹਿੱਸਾ ਹੈ। ਇਸ ਬਹਿਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਨੇ ਡੌਨਲਡ ਟਰੰਪ ਨੂੰ ਟੈਕਸ ਮਾਮਲੇ ਵਿੱਚ ਘੇਰਿਆ।

ਦੂਜੇ ਪਾਸੇ ਟਰੰਪ ਨੇ ਹਿਲੇਰੀ ਦੀਆਂ ਲੀਕ ਹੋਈਆਂ ਈਮੇਲ ਦੇ ਮੁੱਦੇ ਉੱਤੇ ਹਮਲੇ ਕੀਤਾ। ਜੇਕਰ ਪੂਰੀ ਬਹਿਸ ਦੀ ਗੱਲ ਕਰੀਏ ਤਾਂ ਪੱਲੜਾ ਹਿਲੇਰੀ ਦਾ ਹੀ ਭਾਰੀ ਦਿਖਾਈ ਦਿੱਤਾ। ਦੋਵਾਂ ਆਗੂਆਂ ਨੇ ਬਹਿਸ ਦੇਸ਼ ਦੇ ਆਰਥਿਕ ਮੁੱਦਿਆਂ ਉੱਤੇ ਸ਼ੁਰੂ ਕੀਤੀ। ਹਿਲੇਰੀ ਨੇ ਟਰੰਪ ਦੀ ਖਿਚਾਈ ਕਰਦੇ ਹੋਏ ਕਿਹਾ ਕਿ ਟਰੰਪ ਇਕੋਨੌਮੀ ਬਾਰੇ ਕੁਝ ਨਹੀਂ ਜਾਣਦੇ। ਉਨਾਂ ਆਖਿਆ ਕਿ ਦੇਸ਼ ਆਰਥਿਕ ਨੀਤੀ ਚਾਹੁੰਦਾ ਹੈ ਜੋ ਸਭ ਦੇ ਲਈ ਬਰਾਬਰ ਹੋਵੇ। ਡੌਨਲਡ ਟਰੰਪ ਨੇ ਹਮਲਾਵਰ ਰੁਖ ਅਖ਼ਤਿਆਰ ਕਰਦੇ ਹੋਏ ਕਿਹਾ ਕਿ ਹਿਲੇਰੀ ਕਲਿੰਟਨ ਤੇ ਓਬਾਮਾ ਦੀ ਨੀਤੀਆਂ ਨੇ ਪਿਛਲੇ 8 ਸਾਲਾਂ ਵਿੱਚ 9 ਬਿਲੀਅਨ ਡਾਲਰ ਦਾ ਖਰਚਾ ਦੇਸ਼ ਉੱਤੇ ਵਧਾ ਦਿੱਤਾ ਹੈ। ਟਰੰਪ ਨੇ ਕਿਹਾ ਕਿ ਓਬਾਮਾ ਨੇ 8 ਸਾਲ ਤੋਂ ਅਮਰੀਕਾ ਦੇ ਕਰਜ਼ੇ ਨੂੰ ਦੁੱਗਣਾ ਕਰ ਦਿੱਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp