ਸ੍ਰੀਨਗਰ,: ਵਿਵਾਦਾਂ ਵਿਚ ਰਹਿਣ ਵਾਲੇ ਆਜ਼ਾਦ ਵਿਧਾਇਕ ਸ਼ੇਖ਼ ਰਾਸ਼ਿਦ ਨੇ ਵਿਧਾਨ ਸਭਾ ਵਿਚ ਵੱਖਵਾਦੀ ਭਾਸ਼ਾ ਵਿਚ ਬੋਲਦਿਆਂ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਨਹੀਂ ਹੈ ਅਤੇ ਰਾਏਸ਼ੁਮਾਰੀ ਕਰਾਈ ਜਾਣੀ ਚਾਹੀਦੀ ਹੈ। ਹੁਕਮਰਾਨ ਭਾਜਪਾ ਨੇ ਉਨ੍ਹਾਂ ਦੇ ਬਿਆਨ ‘ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਰਾਸ਼ਿਦ ਨੂੰ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਅਤੇ ਵੱਖਵਾਦੀਆਂ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਜਾਂ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਰਾਸ਼ਿਦ ਨੇ ਵਿਧਾਨ ਸਭਾ ਵਿਚ ਕਿਹਾ ਕਿ ਭਾਵੇਂ ਤੁਸੀਂ ਮੈਨੂੰ ਜੇਲ ਭੇਜ ਦੇਵੋ, ਮੈਨੂੰ ਚੋਣ ਲੜਨ ਤੋਂ ਰੋਕ ਦੇਵੋ ਜਾਂ ਫਾਂਸੀ ‘ਤੇ ਲਟਕਾ ਦੇਵੋ ਪਰ ਇਸ ਨਾਲ ਕਸ਼ਮੀਰ ਬਾਰੇ ਮੇਰਾ ਰੁਖ਼ ਨਹੀਂ ਬਦਲੇਗਾ। ਪਿਛਲੇ ਸਾਲ ਬੀਫ਼ ਪਾਰਟੀ ਕਰ ਕੇ ਵਿਵਾਦ ਪੈਦਾ ਕਰਨ ਵਾਲੇ ਵਿਧਇਕ ਨੇ ਕਿਹਾ, ”ਜੰਮੂ ਕਸ਼ਮੀਰ ਨਾ ਤਾਂ ਭਾਰਤ ਦਾ ਅਟੁੱਟ ਅੰਗ ਹੈ ਅਤੇ ਨਾ ਹੀ ਪਾਕਿਸਤਾਨ ਦਾ। ਤੁਹਾਨੂੰ ਇਤਿਹਾਸਕ ਅਸਲੀਅਤ ਸਮਝਣੀ ਚਾਹੀਦੀ ਹੈ ਅਤੇ ਨਵੀਂ ਦਿੱਲੀ ਨੂੰ ਦਸਣਾ ਚਾਹੀਦਾ ਹੈ ਕਿ ਰਾਏਸ਼ੁਮਾਰੀ ਦਾ ਕੋਈ ਬਦਲ ਨਹੀਂ ਹੋ ਸਕਦਾ।” ਭਾਜਪਾ ਤੇ ਕਾਂਗਰਸ ਦੇ ਮੈਂਬਰਾਂ ਨੇ ਰਾਸ਼ਿਦ ਦੇ ਬਿਆਨ ਦਾ ਵਿਰੋਧ ਕੀਤਾ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


